ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕੇਸਰ ਦੇ ਨਾਂ ’ਤੇ ਕਸੁੰਭੜੇ ਦੀ ਖੇਤੀ

Posted On May - 25 - 2019

ਡਾ. ਕੇਐੱਸ ਬਰਾੜ ਅਤੇ ਡਾ. ਸੁਰਿੰਦਰ ਸੰਧੂ*
ਅੱਜ-ਕੱਲ੍ਹ ਕੇਸਰ ਦੀ ਖੇਤੀ ਸਬੰਧੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਦੇ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨ ਕੇਸਰ ਦੇ ਨਾਂ ’ਤੇ ਕਸੁੰਭੜੇ ਦੀ ਖੇਤੀ ਕਰ ਰਹੇ ਹਨ। ਜਦੋਂਕਿ ਕਸੁੰਭੜਾ ਤੇਲਬੀਜ ਫ਼ਸਲ ਹੈ ਅਤੇ ਇਸ ਦੇ ਫੁੱਲਾਂ ਦੀਆਂ ਸੁੱਕੀਆਂ ਲਾਲ ਪੱਤੀਆਂ ਅਸਲੀ ਕੇਸਰ ਦਾ ਭੁਲੇਖਾ ਪਾਉਂਦੀਆਂ ਹਨ। ਇੱਥੇ ਇਹ ਵਰਣਨਯੋਗ ਹੈ ਕਿ ਅਸਲੀ ਕੇਸਰ ਜਿਸ ਨੂੰ ਅੰਗਰੇਜ਼ੀ ਵਿੱਚ ਸੈਡਰੋਨ ਕਹਿੰਦੇ ਹਨ, ਇਹ ਕੇਵਲ ਉਨ੍ਹਾਂ ਠੰਢੇ ਇਲਾਕਿਆਂ ਵਿੱਚ ਹੁੰਦਾ ਹੈ ਜਿੱਥੇ ਤਿੰਨ ਤੋਂ ਚਾਰ ਮਹੀਨੇ ਬਰਫ਼ ਪੈਂਦੀ ਹੈ। ਭਾਰਤ ਵਿੱਚ ਇਹ ਕੇਵਲ ਸ੍ਰੀਨਗਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੁੰਦਾ ਹੈ। ਪੰਜਾਬ ਦਾ ਜਲਵਾਯੂ ਕੇਸਰ ਦੀ ਖੇਤੀ ਕਈ ਢੁੱਕਵਾਂ ਨਹੀਂ ਹੈ। ਕਿਸਾਨਾਂ ਦੀ ਪਛਾਣ ਲਈ ਇਹ ਦੱਸਿਆ ਜਾਂਦਾ ਹੈ ਕਿ ਕੇਸਰ ਦੇ ਫੁੱਲਾਂ ਦਾ ਰੰਗ ਹਲਕਾ ਜਾਮਣੀ ਹੁੰਦਾ ਹੈ ਜਦੋਂਕਿ ਕਸੁੰਭੜੇ ਦੇ ਫੁੱਲਾਂ ਦਾ ਰੰਗ ਪੀਲਾ, ਲਾਲ ਜਾਂ ਗੁਲਾਬੀ ਹੁੰਦਾ ਹੈ। ਕਸੁੰਭੜੇ ਦੇ ਬੀਜਾਂ ਵਿੱਚ 24-36 ਫ਼ੀਸਦੀ ਤੇਲ ਦੀ ਮਾਤਰਾ ਹੁੰਦੀ ਹੈ। ਇਸ ਦੇ ਤੇਲ ਵਿੱਚ 94 ਫ਼ੀਸਦੀ ਅਨਸੈਚੂਰਟਿਡ ਫੈਟੀ ਐਸਿਡ ਹੁੰਦੇ ਹਨ। ਇਸ ਦੇ ਤੇਲ ਵਿੱਚ 74 ਫ਼ੀਸਦੀ ਲਿਨੋਲੀਏਕ ਐਸਿਡ ਦੀ ਮਾਤਰਾ ਹੋਣ ਕਰਕੇ ਇਹ ਦਿਲ ਦੇ ਮਰੀਜ਼ਾਂ ਲਈ ਬਹੁਤ ਚੰਗਾ ਹੈ। ਪਹਿਲਾਂ ਇਸ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਕੱਪੜਾ ਮਿੱਲਾਂ ਵਿੱਚ ਰੰਗਾਈ ਲਈ ਵਰਤਿਆ ਜਾਂਦਾ ਸੀ ਪਰ ਹੁਣ ਇਸ ਦੀਆਂ ਪੱਤੀਆਂ ਦਾ ਰੰਗ ਭੋਜਨ ਅਤੇ ਦਵਾਈਆਂ ਨੂੰ ਰੰਗ ਦੇਣ ਲਈ ਵਰਤਿਆ ਜਾਂਦਾ ਹੈ। ਇਸ ਦੀ ਖਲ ਪਸ਼ੂਆਂ ਦੀ ਖ਼ੁਰਾਕ ਦੇ ਤੌਰ ’ਤੇ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀਆਂ ਪੱਤੀਆਂ ਨੂੰ ਆਯੁਰਵੈਦ ਵਿੱਚ ਵੀ ਵਰਤਿਆ ਜਾਂਦਾ ਹੈ। ਕਸੁੰਭੜਾ ਦੇ ਫੁੱਲਾਂ ਦੀਆਂ ਰੰਗਦਾਰ ਪੱਤੀਆਂ ਕੇਸਰ ਦੀਆਂ ਤੁੂਰੀਆਂ ਵਾਂਗ ਜਾਪਦੀਆਂ ਹਨ ਤੇ ਕਸੁੰਭੜੇ ਨੂੰ ਅਮਰੀਕਨ ਕੇਸਰ, ਮੈਕਸੀਕੋ ਕੇਸਰ ਵੀ ਕਿਹਾ ਜਾਂਦਾ ਹੈ। ਕੇਸਰ ਦੀਆਂ ਤੂਰੀਆਂ ਦਾ ਭਾਅ ਬਹੁਤ ਜ਼ਿਆਦਾ ਮਹਿੰਗਾ (ਲਗਭਗ ਤਿੰਨ ਲੱਖ ਪ੍ਰਤੀ ਕਿਲੋ) ਹੁੰਦਾ ਹੈ। ਇਸ ਕਰਕੇ ਮਿਲਾਵਟਖੋਰ ਕਸੁੰਭੜਾ ਦੀਆਂ ਸੁੱਕੀਆਂ ਪੱਤੀਆਂ ਨੂੰ ਕੇਸਰ ਵਿੱਚ ਮਿਲਾਵਟ ਲਈ ਵਰਤਦੇ ਹਨ।
ਜਿਸ ਤਰ੍ਹਾਂ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ ਤੇ ਰਾਜਸਥਾਨ ਆਦਿ ਵਿੱਚ ਖਾਣ ਵਾਲੇ ਤੇਲ ਵਾਸਤੇ ਸਰ੍ਹੋਂ ਦੀ ਖੇਤੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਦੱਖਣੀ ਭਾਰਤ ਦੇ ਰਾਜਾਂ ਮੁੱਖ ਤੌਰ ’ਤੇ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਕਰਨਾਟਕ ਵਿੱਚ ਖਾਣ ਵਾਲੇ ਤੇਲ ਵਾਸਤੇ ਕਸੁੰਭੜੇ ਦੀ ਖੇਤੀ ਕੀਤੀ ਜਾਦੀ ਹੈ। ਕਸੁੰਭੜਾ ਦੀ ਪੈਦਾਵਾਰ ਬੀਜ ਰਾਹੀਂ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸ ਕਰਕੇ ਜਿਹੜੇ ਰਾਜਾਂ ਵਿੱਚ ਪਾਣੀ ਘੱਟ ਹੁੰਦਾ ਹੈ, ਉੱਥੇ ਤੇਲ ਵਾਸਤੇ ਕਸੁੰਭੜੇ ਦੀ ਖੇਤੀ ਕੀਤੀ ਜਾਂਦੀ ਹੈ।
ਕਿਸਾਨਾਂ ਨੂੰ ਮਹੱਤਵਪੂਰਨ ਗੱਲ ਤੋਂ ਜਾਣੂ ਹੋਣਾ ਜ਼ਰੂਰੀ ਹੈ ਕਿ ਕੇਸਰ ਦੇ ਪੌਦੇ ਦਾ ਬੀਜ ਨਹੀਂ ਹੁੰਦਾ। ਕੇਸਰ ਦੀ ਪੈਦਾਵਾਰ ਗੰਢਾਂ (ਕੋਰਮ) ਰਾਹੀਂ ਹੁੰਦੀ ਹੈ। ਜੇ ਕੋਈ ਵਪਾਰੀ ਕੇਸਰ ਦਾ ਬੀਜ ਕਹਿ ਕੇ ਵੇਚਦਾ ਹੈ ਤਾਂ ਉਹ ਨਿਰੀ ਲੁੱਟ ਹੈ ਤੇ ਕਿਸਾਨਾਂ ਨੂੰ ਗੁੰਮਰਾਹ ਨਹੀਂ ਹੋਣਾ ਚਾਹੀਦਾ ਹੈ।
ਇਸ ਸਾਲ ਕਸੁੰਭੜੇ ਦੀ ਉਪਜ ’ਤੇ ਭਾਰਤ ਸਰਕਾਰ ਵੱਲੋਂ ਘੱਟ ਤੋਂ ਘੱਟ ਸਮਰਥਨ ਮੁੱਲ 5300 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ, ਪਰ ਜ਼ਿਆਦਾਤਰ ਮੰਡੀਆਂ ਵਿੱਚ ਕਸੁੰਭੜਾ ਦਾ ਬੀਜ 3000-4000 ਰੁਪਏ ਪ੍ਰਤੀ ਕੁਇੰਟਲ ਵਿਕਦਾ ਹੈ ਅਤੇ ਤੇਲ ਕੱਢਣ ਲਈ ਵਰਤਿਆਂ ਜਾਂਦਾ ਹੈ। ਕਸੁੰਬੜੇ ਦਾ ਬੀਜ 40-50 ਰੁਪਏ ਪ੍ਰਤੀ ਕਿਲੋ ਬੜੀ ਆਸਾਨੀ ਨਾਲ ਦੱਖਣੀ ਭਾਰਤ ਦੇ ਇਲਾਕਿਆਂ ਤੋਂ ਖ਼ਰੀਦਿਆ ਜਾ ਸਕਦਾ ਹੈ। ਕਿਸਾਨ ਸਚਾਈ ਤੋਂ ਜਾਣੂ ਨਾ ਹੋਣ ਕਰਕੇ ਵਪਾਰੀਆਂ ਤੋਂ ਕੇਸਰ ਦੇ ਨਾਂ ’ਤੇ ਕਸੁੰਭੜਾ ਦਾ ਬੀਜ 50,000 ਰੁਪਏ ਪ੍ਰਤੀ ਕਿਲੋ ਜਾਂ ਇਸ ਤੋਂ ਵੀ ਵੱਧ ਭਾਅ ’ਤੇ ਖ਼ਰੀਦ ਲੈਂਦੇ ਹਨ। ਕਿਸਾਨ ਕਸੁੰਬੜਾ ਨੂੰ ਕੇਸਰ ਸਮਝ ਬੈਠੇ ਹਨ ਤੇ ਇਸ ਦੀ ਖੇਤੀ ਵੱਲ ਵੱਧ ਰਹੇ ਹਨ, ਜੋ ਕਿ ਗ਼ਲਤ ਹੈ।
*ਤੇਲ ਬੀਜ ਅਤੇ ਪਲਾਂਟ ਬ੍ਰੀਡਿੰਗ ਤੇ ਜੈਨੇਟਿਕਸ ਵਿਭਾਗ, ਪੀਏਯੂ।


Comments Off on ਕੇਸਰ ਦੇ ਨਾਂ ’ਤੇ ਕਸੁੰਭੜੇ ਦੀ ਖੇਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.