ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਕਾਂਗਰਸੀ ਵਿਧਾਇਕ ਨੇ ਗ਼ੈਰਕਾਨੂੰਨੀ ਇਮਾਰਤ ਢਾਹੁਣ ਵਾਲਾ ਨੋਟਿਸ ਪਾੜਿਆ

Posted On May - 15 - 2019

ਨਗਰ ਨਿਗਮ ਦੀ ਕਾਰਵਾਈ ਦੌਰਾਨ ਪੁੱਜੇ ਵਿਧਾਇਕ ਸੁਸ਼ੀਲ ਰਿੰਕੂ।

ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਮਈ
ਨਗਰ ਨਿਗਮ ਵੱਲੋਂ ਗ਼ੈਰਕਾਨੂੰਨੀ ਇਮਾਰਤ ਢਾਹੁਣ ਲਈ ਚਿਪਕਾਏ ਗਏ ਨੋਟਿਸ ਨੂੰ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਲੋਕਾਂ ਦੀ ਹਾਜ਼ਰੀ ਵਿਚ ਪਾੜ ਕੇ ਸੁੱਟ ਦਿੱਤਾ। ਕਾਂਗਰਸੀ ਵਿਧਾਇਕ ਰਿੰਕੂ ਦੇ ਮੌਕੇ ’ਤੇ ਪੁੱਜਣ ਦੀ ਭਿਣਕ ਪੈਂਦਿਆਂ ਹੀ ਇਮਾਰਤ ਨੂੰ ਢਾਹੁਣ ਲਈ ਡਿੱਚ ਲੈ ਕੇ ਆਏ ਨਗਰ ਨਿਗਮ ਦੇ ਅਧਿਕਾਰੀ ਤਿੱਤਰ ਹੋ ਗਏ।
ਅਸ਼ੋਕ ਨਗਰ ਨੇੜੇ ਹੈਪੀ ਢੀਂਗਰਾ ਨਾਂ ਦੇ ਵਿਅਕਤੀ ਨੇ ਆਪਣੀਆਂ ਖ਼ਸਤਾ ਹਾਲ ਹੋਈਆਂ ਦੁਕਾਨਾਂ ਨੂੰ ਮੁੜ ਉਸਾਰਨ ਲਈ ਤੇ ਨਕਸ਼ਾ ਪਾਸ ਕਰਵਾਉਣ ਵਾਸਤੇ ਨਗਰ ਨਿਗਮ ਦੇ ਦਫ਼ਤਰ ਵਿਚ 8 ਮਹੀਨੇ ਪਹਿਲਾਂ ਫਾਈਲ ਜਮ੍ਹਾਂ ਕਰਵਾਈ ਸੀ ਪਰ ਜਦੋਂ ਨਿਗਮ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਉਸ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦੁਕਾਨਾਂ ਬਣਾ ਲਈਆਂ। ਹੈਪੀ ਢੀਂਗਰਾ ਨੇ ਦੱਸਿਆ ਕਿ ਨਗਰ ਨਿਗਮ ਨੇ ਉਨ੍ਹਾਂ ਦੀ ਦੁਕਾਨ ’ਤੇ ਨੋਟਿਸ ਚਿਪਕਾ ਦਿੱਤਾ ਸੀ ਤੇ ਦੁਕਾਨ ਨੂੰ ਢਾਹੁਣ ਲਈ ਡਿੱਚ ਵੀ ਆ ਗਈ ਸੀ। ਉਨ੍ਹਾਂ ਨੇ ਇਸ ਸਬੰਧੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਤਕ ਪਹੁੰਚ ਕੀਤੀ ਤਾਂ ਉਹ ਉੱਥੇ ਪਹੁੰਚ ਗਏ। ਲੋਕਾਂ ਦੀ ਹਾਜ਼ਰੀ ਵਿਚ ਜਦੋਂ ਨਿਗਮ ਵੱਲੋਂ ਚਿਪਕਾਇਆ ਨੋਟਿਸ ਕਾਂਗਰਸੀ ਵਿਧਾਇਕ ਨੇ ਪਾੜਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਤੇ ਇੱਥੇ ਕਿਸੇ ਵੀ ਅਫ਼ਸਰ ਨੂੰ ਲੋਕਾਂ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਨਗਰ ਨਿਗਮ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਲੋਕਾਂ ਦੇ ਉੱਥੇ ਕੰਮ ਨਹੀਂ ਹੋ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਕਈ ਕਈ ਮਹੀਨੇ ਲੋਕਾਂ ਦੇ ਨਕਸ਼ੇ ਪਾਸ ਨਹੀਂ ਹੁੰਦੇ ਤਾਂ ਫਿਰ ਲੋਕ ਕਿੱਧਰ ਜਾਣ।


Comments Off on ਕਾਂਗਰਸੀ ਵਿਧਾਇਕ ਨੇ ਗ਼ੈਰਕਾਨੂੰਨੀ ਇਮਾਰਤ ਢਾਹੁਣ ਵਾਲਾ ਨੋਟਿਸ ਪਾੜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.