ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਈਟੀਓ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ

Posted On May - 15 - 2019

ਵਿਜੀਲੈਂਸ ਬਿਓਰੋ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਈਟੀਓ। -ਫੋਟੋ: ਵਰਮਾ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਈ
ਸ਼ਹਿਰ ਵਿੱਚ ਅੱਜ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸ਼ਾਖਾ ਦੀ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਜੀਐਸਟੀ ਵਿਭਾਗ ਵਿੱਚ ਈਟੀਓ ਅਮਰਦੀਪ ਸਿੰਘ ਨੰਦਾ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।
ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਸ਼ਿਕਾਇਤਕਰਤਾ ਉਮੇਸ਼ ਕੁਮਾਰ ਧਾਗੇ ਅਤੇ ਕੱਪੜੇ ਦੀ ਟਰੇਡਿੰਗ ਦਾ ਕੰਮ ਕਰਦਾ ਹੈ, ਜਿਸ ਦੇ ਤਾਇਆ ਅਤੇ ਦਾਦਾ ਉਮੇਸ਼ ਸਪਿਨਿੰਗ ਪ੍ਰਾਈਵੇਟ ਲਿਮਟਿਡ ਨਾਮੀਂ ਫਰਮ ਦੇ ਡਾਇਰੈਕਟਰ ਹਨ। ਇਸ ਫਰਮ ਦਾ ਕੰਮ-ਕਾਜ ਉਮੇਸ਼ ਕੁਮਾਰ ਦੇਖਦਾ ਹੈ। ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਈਟੀਓ ਅਮਰਦੀਪ ਸਿੰਘ ਨੰਦਾ ਨੇ ਇਸ ਫਰਮ ਦਾ ਜੀਐੱਸਟੀ ਨੰਬਰ ਕੈਂਸਲ ਕਰ ਦਿੱਤਾ ਸੀ। ਉਮੇਸ਼ ਕੁਮਾਰ ਨੇ ਸਾਰੇ ਕਾਗਜ਼ ਪੱਤਰ ਉਸ ਨੂੰ ਚੈੱਕ ਕਰਵਾਏ, ਪਰ ਉਹ ਇਸ ਨਾਲ ਸੰਤੁਸ਼ਟ ਨਹੀਂ ਸੀ। ਉਮੇਸ਼ ਕੁਮਾਰ ਵੱਲੋਂ ਈਟੀਓ ਦੇ ਇਸ ਆਰਡਰ ਖਿਲਾਫ਼ ਜੀ.ਐਸ.ਟੀ. ਡੀ.ਟੀ.ਸੀ. ਪਟਿਆਲਾ ਪਾਸ ਅਪੀਲ ਕੀਤੀ ਗਈ, ਜਿਸ ’ਤੇ ਜ਼ਿਲ੍ਹਾ ਟੈਕਸੇਸ਼ਨ ਕਮਿਸ਼ਨਰ ਵੱਲੋਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਮੇਸ਼ ਕੁਮਾਰ ਤੇ ਹੋਰ ਜਲ ਧਾਰਾ ਕੋਟ ਸਪਿੰਨ ਪ੍ਰਾਈਵੇਟ ਲਿਮਟਿਡ ਨਾਮੀਂ ਇੱਕ ਹੋਰ ਫਰਮ ਬੁੱਢੇਵਾਲ ਨੇੜੇ ਚਲਾਉਂਦੇ ਹਨ। ਇਸ ਫਰਮ ਵਿੱਚ ਪਿਛਲੇ ਕੁਝ ਸਮੇਂ ਤੋਂ ਕੋਈ ਮੈਨੂੰਫੈਕਚਰਿੰਗ ਨਹੀਂ ਹੋ ਰਹੀ ਸੀ, ਜਿਸ ਦਾ ਬਹਾਨਾ ਬਣਾ ਕੇ ਈਟੀਓ ਵੱਲੋਂ ਇਸ ਫਰਮ ਦਾ ਜੀ.ਐਸ.ਟੀ. ਕੈਂਸਲ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ। ਕੁਝ ਦਿਨ ਪਹਿਲਾਂ ਜਦੋਂ ਉਮੇਸ਼ ਕੁਮਾਰ ਇਸ ਨੋਟਿਸ ਸਬੰਧੀ ਈਟੀਓ ਨੂੰ ਮਿਲਿਆ ਅਤੇ ਆਪਣੀ ਮੁਸ਼ਕਿਲ ਦਾ ਹੱਲ ਕਰਨ ਲਈ ਬੇਨਤੀ ਕੀਤੀ ਤਾਂ ਈਟੀਓ ਨੇ ਉਮੇਸ਼ ਕੁਮਾਰ ਪਾਸੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਈਟੀਓ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਸੀ ਕਰਾਉਣਾ ਚਾਹੁੰਦਾ, ਜਿਸ ਕਰਕੇ ਉਸ ਨੇ ਵਿਜੀਲੈਂਸ ਬਿਊਰੋ ਦਫ਼ਤਰ ਲੁਧਿਆਣਾ ਆ ਕੇ ਆਪਣਾ ਬਿਆਨ ਲਿਖਵਾਇਆ। ਮੁੱਦਈ ਦੇ ਬਿਆਨ ’ਤੇ ਅਮਰਦੀਪ ਸਿੰਘ ਨੰਦਾ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਰਮਨਦੀਪ ਸਿੰਘ ਭੁੱਲਰ ਡੀ.ਐਸ.ਪੀ. ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੀ ਅਗਵਾਈ ਵਿੱਚ ਟਰੈਪ ਲਗਾ ਕੇ ਵਿਜੀਲੈਂਸ ਟੀਮ ਵੱਲੋਂ ਅਮਰਦੀਪ ਸਿੰਘ ਨੰਦਾ ਨੂੰ ਰੰਗੇ ਹੱਥੀਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।


Comments Off on ਈਟੀਓ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.