ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਆਰਫ਼ ਕਾ ਸੁਣ ਵਾਜਾ ਰੇ

Posted On May - 29 - 2019

ਇਕ ਜ਼ੇਨ ਦਰਵੇਸ਼ ਹਾਕੁਇਨ ਕੋਲ ਸਿਪਾਹੀ ਆਇਆ ਤੇ ਉਸ ਨੂੰ ਪ੍ਰਸ਼ਨ ਕੀਤਾ, ‘‘ਕੀ ਸੱਚਮੁੱਚ ਸਵਰਗ ਤੇ ਨਰਕ ਹੁੰਦੇ ਹਨ?’’
ਹਾਕੁਇਨ ਨੇ ਜਵਾਬ ਦੇਣ ਦੀ ਥਾਂ ਪ੍ਰਸ਼ਨ ਕੀਤਾ, ‘‘ਪਹਿਲਾਂ ਇਹ ਦੱਸ ਤੂੰ ਹੈਂ ਕੌਣ?’’
‘‘ਮੈਂ ਸਾਮੂਰਾਈ ਫ਼ੌਜ ਦਾ ਯੋਧਾ ਹਾਂ।’’ ਸਿਪਾਹੀ ਨੇ ਉੱਤਰ ਦਿੱਤਾ।
‘‘ਤੂੰ…ਇਕ ਯੋਧਾ! ਕਿਹੋ ਜਿਹੀ ਫ਼ੌਜ ਹੋਵੇਗੀ, ਜਿਸ ’ਚ ਤੇਰੇ ਵਰਗੇ ਸਿਪਾਹੀ ਹੋਣ। ਸ਼ਕਲ ਤੋਂ ਤਾਂ ਤੂੰ ਭਿੱਖ-ਮੰਗਾ ਲੱਗਦਾ ਏਂ।’’ ਹਾਕੁਇਨ ਨੇ ਹੈਰਾਨ ਹੁੰਦਿਆਂ ਕਿਹਾ।
ਸਿਪਾਹੀ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸ ਨੇ ਆਪਣੀ ਤਲਵਾਰ ਨੂੰ ਹੱਥ ਪਾ ਲਿਆ। ਪਰ ਹਾਕੁਇਨ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ,‘‘ਤੂੰ ਤਲਵਾਰ ਵੀ ਰੱਖੀ ਹੋਈ ਹੋਵੇ ਤਾਂ ਵੀ ਤੂੰ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦਾ।’’
ਜਿਉਂ ਹੀ ਸਿਪਾਹੀ ਨੇ ਆਪਣੀ ਤਲਵਾਰ ਮਿਆਨ ਵਿਚੋਂ ਬਾਹਰ ਕੱਢੀ, ਹਾਕੁਇਨ ਨੇ ਕਿਹਾ, ‘‘ਇਥੋਂ ਨਰਕ ਦਾ ਦਰਵਾਜ਼ਾ ਖੁੱਲ੍ਹਦਾ ਹੈ।’’
ਦਰਵੇਸ਼ ਦੇ ਇਹ ਸ਼ਬਦ ਸੁਣਦੇ ਸਾਰ ਉਸ ਨੂੰ ਦਰਵੇਸ਼ ਦੀ ਅਸਲੀ ਗੱਲ ਸਮਝ ਆ ਗਈ। ਉਸ ਨੇ ਆਪਣੀ ਤਲਵਾਰ ਮਿਆਨ ਵਿਚ ਪਾ ਲਈ ਤੇ ਉਸ ਹਾਕੁਇਨ ਸਾਹਮਣੇ ਪ੍ਰਨਾਮ ਵਜੋਂ ਝੁਕ ਗਿਆ।
‘‘ਇਥੋਂ ਹੀ ਸਵਰਗ ਦਾ ਦਰਵਾਜ਼ਾ ਖੁੱਲ੍ਹਦਾ ਹੈ।’’ ਹਾਕੁਇਨ ਨੇ ਜਵਾਬ ਦਿੱਤਾ।
ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.