1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਅੱਈਅਰ ਵੱਲੋਂ ‘ਨੀਚ’ ਵਾਲੀ ਟਿੱਪਣੀ ਦਰੁਸਤ ਕਰਾਰ

Posted On May - 15 - 2019

ਨਵੀਂ ਦਿੱਲੀ/ਸ਼ਿਮਲਾ, 14 ਮਈ
ਮਹੀਨਿਆਂ ਦੀ ਚੁੱਪੀ ਮਗਰੋਂ ਕਾਂਗਰਸ ਆਗੂ ਮਨੀ ਸ਼ੰਕਰ ਅੱਈਅਰ ਇਕ ਲੇਖ ਕਰਕੇ ਮੁੜ ਸੁਰਖੀਆਂ ’ਚ ਹਨ। ਅੱਈਅਰ ਨੇ ਲੇਖ ਵਿੱਚ, ਬੀਤੇ ’ਚ ਨਰਿੰਦਰ ਮੋਦੀ ਨੂੰ ‘ਨੀਚ’ ਕਹਿ ਕੇ ਮਸ਼ਕਰੀ ਕਰਨ ਨੂੰ ਉਚਿਤ ਕਰਾਰ ਦਿੱਤਾ ਹੈ। ਅੱਈਅਰ ਨੇ ਕਿਹਾ ਕਿ ਸ੍ਰੀ ਮੋਦੀ ‘ਸਭ ਤੋਂ ਵੱਧ ਝੂਠ’ ਬੋਲਦੇ ਹਨ ਤੇ ਦੇਸ਼ ਨੇ ਪਹਿਲਾਂ ਕਦੇ ਅਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ। ਰਾਈਜ਼ਿੰਗ ਕਸ਼ਮੀਰ ਤੇ ਦਿ ਪ੍ਰਿੰਟ ਵਿੱਚ ਪ੍ਰਕਾਸ਼ਿਤ ਇਸ ਲੇਖ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਨੇ ਅੱਈਅਰ ਨੂੰ
‘ਬਦਜ਼ੁਬਾਨੀ ਕਰਨ ਵਾਲਿਆਂ ਦਾ ਮੁਖੀਆ’ ਕਰਾਰ ਦਿੰਦਿਆਂ ਉਨ੍ਹਾਂ ਦੀ ਪਾਰਟੀ ਕਾਂਗਰਸ ਨੂੰ ਹੰਕਾਰੀ ਦੱਸਿਆ ਹੈ।
ਸ੍ਰੀ ਅੱਈਅਰ ਨੇ ਲੇਖ ਵਿੱਚ ਮੋਦੀ ਨੂੰ ਕਈ ਮੁੱਦਿਆਂ ’ਤੇ ਭੰਡਿਆ। ‘ਨੀਚ’ ਵਾਲੀ ਟਿੱਪਣੀ ਨੂੰ ਯੋਗ ਕਰਾਰ ਦਿੰਦਿਆਂ ਅੱਈਅਰ ਨੇ ਲਿਖਿਆ, ‘23 ਮਈ ਨੂੰ ਭਾਰਤ ਦੇ ਲੋਕ ਮੋਦੀ ਨੂੰ, ਕਿਸੇ ਵੀ ਸੂਰਤ ਵਿੱਚ ਸੱਤਾ ਤੋਂ ਲਾਂਭੇ ਕਰ ਦੇਣਗੇ।’ ‘ਸਭ ਤੋਂ ਵੱਧ ਝੂਠ’ ਬੋਲਣ ਵਾਲੇ ਪ੍ਰਧਾਨ ਮੰਤਰੀ ਦਾ ਇਹ ਬਿਲਕੁਲ ਢੁੱਕਵਾਂ ਅੰਤ ਹੋਵੇਗਾ, ਜਿਸ ਨੂੰ ਲੋਕ ਵੇਖਣਗੇ। ਤੁਹਾਨੂੰ ਯਾਦ ਹੋਵੇਗਾ ਕਿ 7 ਦਸੰਬਰ 2017 ਨੂੰ ਮੈਂ ਕਿਵੇਂ ਇਨ੍ਹਾਂ(ਮੋਦੀ) ਦਾ ਬਿਆਨ ਕੀਤਾ ਸੀ? ਕੀ ਮੈਂ ਸੱਚ ਨਹੀਂ ਸੀ ਬੋਲਿਆ?’ ਅੱਈਅਰ ਨੇ ਲੇਖ ਵਿੱਚ ਮੋਦੀ ਵੱਲੋਂ ਹਾਲੀਆ ਟੀਵੀ ਇੰਟਰਵਿਊ ਦੌਰਾਨ ‘ਬੱਦਲਾਂ ਦੀ ਥਿਊਰੀ’ ਬਾਰੇ ਦਿੱਤੇ ਬਿਆਨ ਦਾ ਵੀ ਜ਼ਿਕਰ ਕੀਤਾ ਹੈ। ਮਗਰੋਂ ਜਦੋਂ ਸ਼ਿਮਲਾ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਵਿਵਾਦ ਬਾਰੇ ਸਵਾਲ ਕੀਤਾ ਤਾਂ ਅੱਈਅਰ ਨੇ ਕਿਹਾ ਕਿ ਉਨ੍ਹਾਂ ਦੇ ਲੇਖ ਵਿੱਚ ਸਿਰਫ਼ ਇਕ ਲਾਈਨ ਹੈ ਤੇ ਉਹ ਮੀਡੀਆ ਦੀ ਕਿਸੇ ਵੀ ਖੇਡ ’ਚ ਸ਼ਾਮਲ ਹੋਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ, ‘ਮੈਂ ਮੂਰਖ ਹਾਂ, ਪਰ ਇੰਨਾ ਵੱਡਾ ਵੀ ਨਹੀਂ।’ ਉਧਰ ਭਾਜਪਾ ਤਰਜਮਾਨ ਜੀ.ਵੀ.ਐੱਲ. ਨਰਸਿਮ੍ਹਾ ਰਾਓ ਨੇ ਇਕ ਟਵੀਟ ’ਚ ਕਿਹਾ ਕਿ ‘ਬਦਜ਼ੁਬਾਨਾਂ ਦਾ ਮੁਖੀ’ ਅੱਈਅਰ 2017 ਦੀਆਂ ਆਪਣੀ ‘ਨੀਚ’ ਵਾਲੀ ਮਸ਼ਕਰੀ ਨੂੰ ਉਚਿਤ ਦੱਸਣ ਲਈ ਮੁੜ ਆਇਆ ਹੈ। ਰਾਓ ਨੇ ਕਿਹਾ, ‘…ਅੱਈਅਰ ਨੇ ਉਦੋਂ ਮੁਆਫ਼ੀ ਮੰਗਦਿਆਂ, ਆਪਣੀ ਹਿੰਦੀ ਖਰਾਬ ਹੋਣ ਦੀ ਆੜ ਹੇਠ ਬਚਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹਦਾ ਕਹਿਣਾ ਹੈ ਕਿ ਉਸ ਨੇ ਸੱਚੀ ਭਵਿੱਖਬਾਣੀ ਕੀਤੀ ਸੀ। ਕਾਂਗਰਸ ਨੇ ਪਿਛਲੇ ਸਾਲ ਉਹਦੀ ਮੁਅੱਤਲੀ ਵਾਪਸ ਲੈ ਲਈ ਸੀ। ਕਾਂਗਰਸ ਵੱਲੋਂ ਦੋਹਰੇ ਮਾਪਦੰਡਾਂ ਤੇ ਹੰਕਾਰ ਦਾ ਮੁੜ ਮੁਜ਼ਾਹਰਾ।’ -ਪੀਟੀਆਈ

ਕਾਂਗਰਸ ਵੱਲੋਂ ਅੱਈਅਰ ਦੇ ਬਿਆਨ ਦੀ ਨਿਖੇਧੀ
ਨਵੀਂ ਦਿੱਲੀ: ਕਾਂਗਰਸ ਨੇ ਮਨੀ ਸ਼ੰਕਰ ਅੱਈਅਰ ਵੱਲੋਂ ਇਕ ਲੇਖ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਕਾਂਗਰਸੀ ਆਗੂ ਦੇ ਨਿੱਜੀ ਵਿਚਾਰ ਦੱਸ ਕੇ ਇਸ ਤੋਂ ਦੂਰੀ ਬਣਾ ਲਈ ਹੈ। ਉਂਜ ਕਾਂਗਰਸ ਨੇ ਦੋਸ਼ ਲਾਇਆ ਕਿ ਸ੍ਰੀ ਮੋਦੀ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ‘ਮੰਦੀ ਭਾਸ਼ਾ’ ਦਾ ਇਸਤੇਮਾਲ ਕਰਕੇ ਸਿਆਸੀ ਭਾਸ਼ਣਾਂ ਨੂੰ ਬਹੁਤ ਨੀਵੇਂ ਪੱਧਰ ’ਤੇ ਲੈ ਗਏ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਨਫ਼ਰਤ, ਹਿੰਸਾ ਤੇ ਮੰਦੀ ਭਾਸ਼ਾ ਕਾਂਗਰਸ ਦੀ ਨਹੀਂ ਬਲਕਿ ਭਾਜਪਾ ਦੀ ਕਾਰਜ ਵਿਧੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਸ੍ਰੀ ਮੋਦੀ ਵੱਲੋਂ ਮਰਹੂਮ ਕਾਂਗਰਸੀ ਆਗੂਆਂ (ਨਹਿਰੂ ਤੇ ਰਾਜੀਵ ਗਾਂਧੀ) ਲਈ ਵਰਤੇ ਜਾ ਰਹੇ ‘ਮੰਦੇ ਬੋਲਾਂ’ ਦਾ ਜਵਾਬ ਜ਼ਰੂਰ ਮੰਗੇਗੀ। -ਪੀਟੀਆਈ


Comments Off on ਅੱਈਅਰ ਵੱਲੋਂ ‘ਨੀਚ’ ਵਾਲੀ ਟਿੱਪਣੀ ਦਰੁਸਤ ਕਰਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.