ਸਾਡੇ ਹੌਸਲੇ ਪਸਤ ਨਾ ਹੋਏ…
ਉਨ੍ਹਾਂ ਨਿਹੱਥੇ ਲੋਕਾਂ ਨੂੰ ਕੁੱਟਿਆ
ਭੀੜਾਂ ਖਿੰਡ ਗਈਆਂ
ਉਨ੍ਹਾਂ ਲਾਠੀਆਂ ਡੰਡੇ ਵਰਤੇ
ਹੱਡੀਆਂ ਟੁੱਟ ਗਈਆਂ
ਉਨ੍ਹਾਂ ਗੋਲੀ ਜਦੋਂ ਚਲਾਈ
ਜਿੰਦੜੀਆਂ ਮੁੱਕ ਗਈਆਂ
ਸਾਡੇ ਹੌਸਲੇ ਪਸਤ ਨਾ ਹੋਏ
ਸਲਤਨਤਾਂ ਟੁੱਟ ਗਈਆਂ।
ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਨਵੇਂ ਬਣਨ ਰਹੇ ਮੁਲਕ ਦੀ ਚੇਤਨਾ ਵਿਚ ਆਇਆ ਇਕ ਵੱਡਾ ਮੋੜ ਸੀ। ਸਾਡੇ ਵਿਚੋਂ ਬਹੁਤੇ ਇਹ ਪੜ੍ਹਦਿਆਂ ਸੁਣਦਿਆਂ ਵੱਡੇ ਹੋਏ ਕਿ ਇੱਥੋਂ ਹੀ ਭਗਤ ਸਿੰਘ, ਸ਼ਹੀਦ ਭਗਤ ਸਿੰਘ ਬਣ ਕੇ ਲੋਕਧਾਰਾਈ ਨਾਇਕਾਂ ਜਿਹੀ ਪ੍ਰਸਿੱਧੀ ਖੱਟਣ ਦੇ ਰਾਹ ਤੁਰਿਆ- ਜਦੋਂ ਬਾਰ੍ਹਾਂ ਸਾਲ ਦੀ ਉਮਰ ਵਿਚ ਉਹ ਸਾਕੇ
ਪੀ. ਸਾਈਨਾਥ
ਮਗਰੋਂ ਜੱਲ੍ਹਿਆਂਵਾਲਾ ਬਾਗ਼ ਆਇਆ ਅਤੇ ਸ਼ਹੀਦਾਂ ਦੇ ਖ਼ੂਨ ਨਾਲ ਭਿੱਜੀ ਮਿੱਟੀ ਇਕ ਸ਼ੀਸ਼ੀ ਵਿਚ ਭਰ ਕੇ ਆਪਣੇ ਪਿੰਡ ਲੈ ਗਿਆ। ਆਪਣੀ ਭੈਣ ਨਾਲ ਮਿਲ ਕੇ ਉਸ ਨੇ ਇਹ ਮਿੱਟੀ ਆਪਣੇ ਦਾਦੇ ਦੇ ਘਰ ਵਿਚਲੇ ਬਗੀਚੇ ਵਿਚ ਇਕ ਥਾਂ ਪਾ ਦਿੱਤੀ। ਫਿਰ ਉਹ ਹਰ ਸਾਲ ਉਸ ਥਾਂ ’ਤੇ ਫੁੱਲ ਉਗਾਉਂਦੇ ਰਹੇ।
13 ਅਪਰੈਲ 1919 ਨੂੰ ਪੰਜਾਬ ਦੇ ਅੰਮ੍ਰਿਤਸਰ ਵਿਚ ਨਿਹੱਥੇ ਇਕ ਹਜ਼ਾਰ (ਅੰਗਰੇਜ਼ਾਂ ਦੇ ਦੱਸਣ ਮੁਤਾਬਿਕ 379) ਆਮ ਨਾਗਰਿਕਾਂ ਦੇ ਕਤਲੇਆਮ ਨੇ ਇਸ ਕਾਰੇ ਲਈ ਦੋਸ਼ੀ ਸਰਕਾਰ ਜਾਂ ਉਸ ਤੋਂ ਬਾਅਦ ਆਈਆਂ ਸਰਕਾਰਾਂ ਦੀ ਜ਼ਮੀਰ ਨੂੰ ਵੀ ਹਾਲੇ ਤਕ ਟੁੰਬਿਆ ਨਹੀਂ ਜਾਪਦਾ। ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਪਿਛਲੇ ਹਫ਼ਤੇ ਬਰਤਾਨਵੀ ਪਾਰਲੀਮੈਂਟ ਵਿਚ ਇਸ ਘਟਨਾ ’ਤੇ ਅਫ਼ਸੋਸ ਪ੍ਰਗਟਾਇਆ- ਪਰ ਇਸ ਭਿਆਨਕ ਕਾਰੇ ਲਈ ਮੁਆਫ਼ੀ ਨਹੀਂ ਮੰਗੀ।
ਪੱਥਰ ਦਿਲ ਵਿਅਕਤੀ ਹੀ ਜੱਲ੍ਹਿਆਂਵਾਲਾ ਬਾਗ਼ ਦਾ ਦੌਰਾ ਕਰਕੇ ਵੀ ਅਡੋਲ ਰਹਿ ਸਕਦੇ ਹਨ। ਜਾਣਬੁੱਝ ਕੇ ਕੀਤੇ ਗਏ ਇਸ ਕਤਲੇਆਮ ਵਿਚ ਮਾਰੇ ਗਏ ਲੋਕਾਂ ਦੀਆਂ ਚੀਕਾਂ ਅੱਜ ਇਕ ਸਦੀ ਬਾਅਦ ਵੀ ਇਸ ਬਾਗ਼ ਵਿਚ ਗੂੰਜਦੀਆਂ ਜਾਪਦੀਆਂ ਹਨ। ਤਕਰੀਬਨ ਪੈਂਤੀ ਸਾਲ ਪਹਿਲਾਂ ਜਦੋਂ ਮੈਂ ਉੱਥੇ ਗਿਆ ਤਾਂ ਨੇੜਲੀ ਕੰਧ ਉੱਤੇ ਉਪਰੋਕਤ ਤੁਕਬੰਦੀ ਝਰੀਟੇ ਬਿਨਾਂ ਨਹੀਂ ਰਹਿ ਸਕਿਆ।