ਸੋਸ਼ਲ ਮੀਡੀਆ ਸਟਾਰ !    ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ !    ਸਮਾਜ, ਸਾਹਿਤ ਤੇ ਸਿਨਮਾ !    ਸੱਜੇ ਹੱਥ ਵਰਗੇ ਲੋਕ !    ਲੋਪ ਹੋਏ ਟੱਪਾ ਨੁਮਾ ਲੋਕ ਗੀਤ !    ਮੁਆਫ਼ੀ ਅਹਿਸਾਸ ਜਾਂ ਸੰਕਲਪ !    ਖ਼ੂਨੀ ਵਿਸਾਖੀ-ਤਣਾਅ ਤੇ ਦੁਖਾਂਤ ਦੀ ਪੇਸ਼ਕਾਰੀ !    ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ !    ਛੋਟਾ ਪਰਦਾ !    ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ !    

1.07 ਲੱਖ ਵਿੱਚ ਵਿਕਿਆ 0031 ਨੰਬਰ

Posted On April - 29 - 2019

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਅਪਰੈਲ
ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰੇਸ਼ਨ ਤੇ ਲਾਇਸੈਸਿੰਗ ਅਥਾਰਿਟੀ (ਆਰਐਲਏ) ਵਲੋਂ ਵਾਹਨ ਰਜਿਸਟਰੇਸ਼ਨ ਨੰਬਰਾਂ ਦੀਆਂ ਵੱਖ ਵੱਖ ਲੜੀਆਂ ਦੇ ਬਾਕੀ ਬਚੇ ਹੋਏ ਮਨਪਸੰਦ ਤੇ ਫੈਂਸੀ ਨੰਬਰਾਂ ਦੀ ਮੁੜ ਤੋਂ ਕੀਤੀ ਗਈ ਨਿਲਾਮੀ ਨੂੰ ਵਧੀਆ ਹੁੰਗਾਰਾ ਮਿਲਿਆ ਹੈ। ਆਰਐਲਏ ਵਲੋਂ ਕੀਤੀ ਗਈ ਇਸ ਨਿਲਾਮੀ ਦੌਰਾਨ ਸੀਐਚ 01 ਬੀ ਡਬਲਿਊ ਲੜੀ ਦਾ 0031 ਨੰਬਰ ਇੱਕ ਲੱਖ ਸੱਤ ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ ਜਦੋਂ ਕਿ ਇਸ ਨੰਬਰ ਦੀ ਰਾਖਵੀਂ ਕੀਮਤ ਕੇਵਲ 20 ਹਜ਼ਾਰ ਰੁਪਏ ਤੈਅ ਕੀਤੀ ਗਈ ਸੀ ਅਤੇ ਇਸ ਤੋਂ ਇਲਾਵਾ ਇਸ ਸੀਰੀਜ਼ ਦਾ 0032 ਨੰਬਰ ਰਾਖਵੀਂ ਕੀਮਤ 20 ਹਜ਼ਾਰ ਦੇ ਮੁਕਾਬਲੇ 75 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ। ਇਸੀ ਤਰਾਂ ਹੋਰ ਨੰਬਰਾਂ ਨੂੰ ਵੀ ਵਾਹਨ ਮਾਲਿਕਾਂ ਨੇ ਵਧੀਆ ਹੁੰਗਾਰਾ ਦਿੱਤਾ। ਆਰਐਲਏ ਵਾਹਨ ਰਜਿਸਟਰੇਸ਼ਨ ਦੀਆਂ ਵੱਖ ਵੱਖ ਲੜੀਆਂ ਸੀਐਚ01 ਬੀਐਚ, ਸੀਐਚ01 ਬੀਜੇ, ਸੀਐਚ01 ਬੀਕੇ, ਸੀਐਚ01 ਬੀਐਸ, ਸੀਐਚ 01ਬੀਟੀ, ਸੀਐਚ 01ਬੀਯੂ, ਸੀਐਚ01ਵੀ ਅਤੇ ਸੀਐਚ01ਬੀ ਡਬਲਿਊ ਦੇ ਬਾਕੀ ਬਚੇ ਹੋਏ ਫੈਂਸੀ ਤੇ ਮਨਪਸੰਦ ਨੰਬਰਾਂ ਨੂੰ ਮੁੜ ਤੋਂ ਨਿਲਾਮੀ ਲਈ ਰੱਖਿਆ ਗਿਆ ਸੀ। ਇਸ ਨਿਲਾਮੀ ਦੌਰਾਨ ਸੀਐਚ01 ਡਬਲਿਊ ਲੜੀ ਦਾ ਨੰਬਰ 0034 ਰਾਖਵੀਂ ਕੀਮਤ 20 ਹਜ਼ਾਰ ਦੇ ਮੁਕਾਬਲੇ 34 ਹਜ਼ਾਰ, 0035 ਨੰਬਰ 34 ਹਜ਼ਾਰ, 0037 ਨੰਬਰ 27 ਹਜ਼ਾਰ, 0038 ਨੰਬਰ 21 ਹਜ਼ਾਰ ਰੁਪਏ, 0042 ਨੰਬਰ 32 ਹਜ਼ਾਰ ਰੁਪਏ, 0043 ਨੰਬਰ 20 ਹਜ਼ਾਰ ਰੁਪਏ, 0044 ਨੰਬਰ 31 ਹਜ਼ਾਰ ਰੁਪਏ, 0048 ਨੰਬਰ 37 ਹਜ਼ਾਰ ਰੁਪਏ, 0063 ਨੰਬਰ 25 ਹਜ਼ਾਰ ਰੁਪਏ, 0065 ਨੰਬਰ 22 ਹਜ਼ਾਰ ਰੁਪਏ, 0066 ਨੰਬਰ 32 ਹਜ਼ਾਰ ਰੁਪਏ, 0069 ਨੰਬਰ 29 ਹਜ਼ਾਰ ਰੁਪਏ ,0071 ਨੰਬਰ 25 ਹਜ਼ਾਰ, 0075 ਨੰਬਰ 40 ਹਜ਼ਾਰ, 0079 ਨੰਬਰ 27 ਹਜ਼ਾਰ ਅਤੇ 0082 ਨੰਬਰ 24 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ। ਇਸੀ ਤਰ੍ਹਾਂ ਸੀਐਚ 01 ਬੀਐਸ ਅਤੇ ਸੀਐਚ01ਵੀ ਲੜੀ ਨੰਬਰਾਂ ਨੂੰ ਵੀ ਇਸ ਨਿਲਾਮੀ ਵਿੱਚ ਚੰਗਾ ਹੁੰਗਾਰਾ ਮਿਲਿਆ।


Comments Off on 1.07 ਲੱਖ ਵਿੱਚ ਵਿਕਿਆ 0031 ਨੰਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.