ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 25 - 2019

1- ਸਕਾਲਰਸ਼ਿਪ ਐਗਜ਼ਾਮ ਫਾਰ ਇੰਟਰਨੈਸ਼ਨਲ ਹਾਇਰ ਐਜੂਕੇਸ਼ਨ 2019: ਬਡੀ4ਸਟੱਡੀ ਇੰਡੀਆ ਫਾਊਂਡੇਸ਼ਨ ਵੱਲੋਂ ਭਾਰਤੀ ਵਿਦਿਆਰਥੀਆਂ ਦਾ ਦੇਸ਼-ਵਿਦੇਸ਼ ਵਿਚ ਸਿੱਖਿਆ ਲਈ ਸਕਾਲਰਸ਼ਿਪ ਐਗਜ਼ਾਮ ਕਾਨਕਲੇਵ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਵਜ਼ੀਫ਼ਾ ਇਮਤਿਹਾਨ ਪਾਸ ਕਰਕੇ 12ਵੀਂ ਪਾਸ (ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ), 12ਵੀਂ ਵਿਚ ਪੜ੍ਹ ਰਹੇ (11ਵੀਂ ’ਚੋਂ ਘੱਟੋ-ਘੱਟ 60 ਫ਼ੀਸਦੀ ਅੰਕ) ਜਾਂ ਗਰੈਜੂਏਸ਼ਨ (ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ) ਕਰ ਚੁੱਕੇ ਵਿਦਿਆਰਥੀ 300 ਯੂਨੀਵਰਸਿਟੀਆਂ ਵਿੱਚੋਂ ਕਿਸੇ ਇਕ ਵਿਚ ਪੜ੍ਹਨ ਲਈ ਵਜ਼ੀਫ਼ਾ ਹਾਸਲ ਕਰ ਸਕਦੇ ਹਨ। 4 ਮਈ, 2019 ਨੂੰ ਸਵੇਰੇ 11:30 ਵਜੇ ਦਿੱਲੀ ਵਿਖੇ ਹੋਣ ਵਾਲੇ ਇਮਤਿਹਾਨ ‘ਚ ਹਿੱਸਾ ਲੈਣ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਵਿਅਕਤੀਗਤ ਤੌਰ ’ਤੇ ਨਾ ਆ ਸਕਦੇ ਵਿਦਿਆਰਥੀ ਆਨਲਾਈਨ ਟੈਸਟ ਅਤੇ ਵਰਕਸ਼ਾਪ ਜ਼ਰੀਏ ਵੀ ਭਾਗ ਲੈ ਸਕਦੇ ਹਨ। ਪਾਰਟਨਰ ਯੂਨੀਵਰਸਿਟੀਆਂ ਵਿਚ ਸਿੱਖਿਆ ਲਈ 30000 ਤੋਂ 20 ਲੱਖ ਰੁਪਏ ਤਕ ਵਜ਼ੀਫ਼ਾ ਮਿਲੇਗਾ। ਆਨਲਾਈਨ ਅਰਜ਼ੀਆਂ ਹੀ ਸਵੀਕਾਰ।
ਅਰਜ਼ੀ ਦੀ ਆਖ਼ਰੀ ਤਰੀਕ: 30 ਅਪ੍ਰੈਲ, 2019
ਲਿੰਕ: http://www.b4s.in/P“/IST1
2- ਐੱਸਈਆਰਬੀ ਸਟਾਰਟਅੱਪ ਰਿਸਰਚ ਗ੍ਰਾਂਟ 2019: ਸਾਇੰਸ ਅਤੇ ਇੰਜਨੀਅਰਿੰਗ ਵਿਚ ਪੀਐੱਚਡੀ ਜਾਂ ਐੱਮਡੀ/ਐੱਮਐਸ/ਐੱਮਡੀਐੱਸ/ਐੱਮਬੀਬੀਐੱਸ ਡਿਗਰੀ ਧਾਰਕ, ਜਿਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ, ਪ੍ਰਯੋਗਸ਼ਾਲਾ ਵਿਚ ਖੋਜਕਰਤਾ ਵਜੋਂ ਕੰਮ ਕਰਨ ਦਾ ਤਜਰਬਾ ਅਤੇ ਉਮਰ 42 ਸਾਲ ਤੋਂ ਜ਼ਿਆਦਾ ਨਾ ਹੋਵੇ, ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਵੱਲੋਂ ਦਿੱਤੀ ਰਹੀ ਗ੍ਰਾਂਟ ਤਹਿਤ ਸਾਇੰਸ ਐਂਡ ਇੰਜਨੀਅਰਿੰਗ ਵਿਚ ਦੋ ਸਾਲਾ ਖੋਜ ਕਾਰਜ ਲਈ ਅਪਲਾਈ ਕਰਨ। ਐੱਸਸੀ, ਐੱਸਟੀ, ਓਬੀਸੀ, ਵਿਸ਼ੇਸ਼ ਚੁਣੌਤੀਆਂ ਵਾਲੇ ਅਤੇ ਮਹਿਲਾ ਉਮੀਦਵਾਰਾਂ ਨੂੰ ਉਮਰ ’ਚ ਤਿੰਨ ਸਾਲ ਦੀ ਛੋਟ ਹੋਵੇਗੀ। ਦੋ ਸਾਲ ਲਈ 30 ਲੱਖ ਰੁਪਏ ਅਤੇ ਹੋਰ ਲਾਭ ਦਿੱਤੇ ਜਾਣਗੇ। ਆਨਲਾਈਨ ਅਰਜ਼ੀਆਂ ਹੀ ਸਵੀਕਾਰ।
ਅਰਜ਼ੀ ਦੀ ਆਖ਼ਰੀ ਤਰੀਕ: 30 ਅਪ੍ਰੈਲ, 2019
ਲਿੰਕ: http://www.b4s.in/PT/SSR2
3- ਬਾਇਓਐਨਰਜੀ-ਐਵਾਰਡਜ਼ ਫਾਰ ਕਟਿੰਗ ਐੱਜ ਰਿਸਰਚ (ਬੀ-ਏਸੀਈਆਰ) 2019: ਲਾਈਫ ਸਾਇੰਸ, ਬਾਇਓ-ਟੈਕਨਾਲੋਜੀ, ਇੰਜਨੀਅਰਿੰਗ/ਟੈਕਨਾਲੋਜੀ ਵਿਚ ਪੀਐੱਚਡੀ ਡਿਗਰੀ ਕਰ ਚੁੱਕੇ ਉਮੀਦਵਾਰ, ਬਾਇਓ-ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਤੇ ਇੰਡੋ-ਯੂਐੱਸ ਸਾਇੰਸ ਐਂਡ ਟੈਕਨਾਲੋਜੀ ਫੋਰਮ ਵੱਲੋਂ ਐਨਵਾਇਰਮੈਂਟ ਪ੍ਰੋਟੈਕਸ਼ਨ, ਐਨਰਜੀ ਸਕਿਓਰਿਟੀ ਅਤੇ ਐਫੀਸ਼ਿਐਂਟ ਐਨਰਜੀ ਨਾਲ ਸਬੰਧਤ ਮੁੱਦਿਆਂ ਬਾਰੇ ਅਮਰੀਕੀ ਪ੍ਰਯੋਗਸ਼ਾਲਾਵਾਂ ਵਿਚ ਖੋਜ ਕਾਰਜ ਕਰਨ ਦੇ ਚਾਹਵਾਨ, ਉਮਰ 31 ਦਸੰਬਰ 2019 ਨੂੰ 45 ਸਾਲ ਤੇ ਭਾਰਤੀ ਮਾਨਤਾ ਪ੍ਰਾਪਤ ਪਬਲਿਕ ਫੰਡਿਡ ਆਰ ਐਂਡ ਡੀ ਲੈਬ/ ਐੱਸ ਐਂਡ ਟੀ ਸੰਸਥਾ/ ਯੂਨੀਵਰਸਿਟੀ/ਕਾਲਜ ਵਿਚ ਨਿਯਮਿਤ ਅਹੁਦੇ ‘ਤੇ ਕੰਮ ਕਰ ਰਹੇ ਹੋਣ। ਆਨਲਾਈਨ ਅਰਜ਼ੀਆਂ ਹੀ ਸਵੀਕਾਰ।
ਅਰਜ਼ੀ ਦੀ ਆਖ਼ਰੀ ਤਰੀਕ: 30 ਅਪ੍ਰੈਲ, 2019
ਲਿੰਕ: http://www.b4s.in/PT/BAF2
4- ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ ਸਕਾਲਰਸ਼ਿਪ 2019: ਇੰਡੀਅਨ ਇੰਡਸਟਰੀ ਐਂਡ ਸਿਵਿਲਾਈਜ਼ੇਸ਼ਨ, ਸੋਸ਼ਿਆਲੋਜੀ, ਇਨਕਾਮਿਕਸ, ਫਿਲਾਸਫ਼ੀ ਆਦਿ ਵਿਸ਼ਿਆਂ ਨਾਲ ਫੁਲ-ਟਾਈਮ ਪੀਐੱਚਡੀ ਦੇ ਵਿਦਿਆਰਥੀ (ਉਮਰ ਹੱਦ 35 ਸਾਲ) ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰਾਲਾ ਦੇ ਇਸ ਵਜ਼ੀਫ਼ੇ ਲਈ ਅਪਲਾਈ ਕਰ ਸਕਦੇ ਹਨ। ਮੈਂਟੀਨੈਂਸ ਅਲਾਊਂਸ ਅਤੇ ਟਿਊਸ਼ਨ ਫੀਸ ਲਈ 18 ਹਜ਼ਾਰ ਰੁਪਏ ਮਾਸਕ ਅਤੇ ਹੋਰਨਾਂ ਅਚਨਚੇਤੀ ਖ਼ਰਚਿਆਂ ਲਈ 15 ਹਜ਼ਾਰ ਰੁਪਏ ਦੀ ਰਕਮ ਸਾਲਾਨਾ ਮਿਲੇਗੀ। ਚਾਹਵਾਨ ਡਾਕ ਰਾਹੀਂ ਇਸ ਪਤੇ ‘ਤੇ ਅਪਲਾਈ ਕਰਨ: ਐਡਮਨਿਸਟ੍ਰੇਟਿਵ ਸੈਕਟਰੀ, ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ, ਤੀਨ ਮੂਰਤੀ ਹਾਊਸ, ਨਵੀਂ ਦਿੱਲੀ-110011
ਅਰਜ਼ੀ ਦੀ ਆਖ਼ਰੀ ਤਰੀਕ: 31 ਮਈ, 2019
ਲਿੰਕ: http://www.b4s.in/PT/JNM12

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.