ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 18 - 2019

1. ਆਈਆਈਐੱਸਸੀ ਸਮਰ ਫੈਲੋਸ਼ਿਪ ਇਨ ਸਾਇੰਸ ਐਂਡ ਇੰਜਨੀਅਰਿੰਗ 2019: ਵਿਗਿਆਨ ਵਿਸ਼ਿਆਂ, ਜਿਵੇਂ ਬਾਇਓਲੋਜੀਕਲ, ਫਿਜ਼ੀਕਲ, ਕੈਮੀਕਲ ਅਤੇ ਮੈਥੇਮੈਟਿਕਲ ਸਾਇੰਸਿਜ਼ ਨਾਲ ਐੱਮਐੱਸਸੀ ਡਿਗਰੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਜਾਂ ਫਿਰ ਕਿਸੇ ਵਿਸ਼ੇ ਨਾਲ ਬੀਈ, ਬੀਟੈਕ ਜਾਂ ਇਸ ਦੇ ਬਰਾਬਰ ਡਿਗਰੀ ਪ੍ਰੋਗਰਾਮ ਦੇ ਤੀਜੇ ਜਾਂ ਚੌਥੇ ਸਾਲ ਦੇ ਵਿਦਿਆਰਥੀ ਇਕ ਮਹੀਨੇ ਦੀ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਵਰਗ ਦੇ ਸਾਰੇ ਵਿਦਿਆਰਥੀ ਅਰਜ਼ੀ ਦੇ ਸਕਦੇ ਹਨ। ਦੂਜੇ ਦਰਜੇ ਦਾ ਰੇਲ ਯਾਤਰਾ ਖ਼ਰਚਾ, ਲਾਜਿੰਗ-ਬੋਰਡਿੰਗ ਤੋਂ ਇਲਾਵਾ 5000 ਰੁਪਏ ਫੈਲੋਸ਼ਿਪ ਅਤੇ 1500 ਰੁਪਏ ਕਿਤਾਬਾਂ ਲਈ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 20 ਅਪਰੈਲ, 2019 ਲਿੰਕ: http://www.b4s.in/PT/SFI3
2. ਯੂਪੀਈਐੱਸ-ਡੀਏਟੀ ਆਲ ਡਿਜ਼ਾਈਨ ਕੋਰਸਿਜ਼ ਸਕਾਲਰਸ਼ਿਪ ਯੂਪੀਈਐੱਸ 2019: ਜਿਹੜੇ ਹੋਣਹਾਰ ਵਿਦਿਆਰਥੀ ਯੂਨੀਵਰਸਿਟੀ ਆਫ ਪੈਟਰੋਲੀਅਮ ਐਂਡ ਐਨਰਜੀ ਸਟੱਡੀਜ਼ ਤੋਂ ਬੈਚਲਰ ਅਤੇ ਮਾਸਟਰ ਡਿਜ਼ਾਈਨ ਕੋਰਸ ਕਰਨ ਦੇ ਚਾਹਵਾਨ ਹੋਣ, ਇਸ ਸਕਾਲਰਸ਼ਿਪ ਲਈ ਅਰਜ਼ੀ ਦੇ ਸਕਦੇ ਹਨ। ਮਾਸਟਰਜ਼ ਪ੍ਰੋਗਰਾਮ ਲਈ ਸਾਰੇ ਸਮੈਸਟਰਜ਼ ਵਿਚੋਂ 7.5 ਐੱਸਜੀਪੀਏ/ਸੀਜੀਪੀਏ ਤੇ ਬੈਚਲਰ ਲਈ 10ਵੀਂ ਤੇ 12ਵੀਂ ’ਚੋਂ 80 ਫ਼ੀਸਦੀ ਅੰਕ ਹੋਣ। ਮਾਸਟਰਜ਼ ਪ੍ਰੋਗਰਾਮ ਲਈ 3000 ਰੁਪਏ ਪ੍ਰਤੀ ਮਹੀਨਾ ਅਤੇ ਬੈਚਲਰ ਪਲਈ ਟਿਊਸ਼ਨ ਫੀਸ ਵਿਚ 50 ਫ਼ੀਸਦੀ ਦੀ ਛੋਟ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 25 ਅਪ੍ਰੈਲ, 2019 ਲਿੰਕ: http://www.b4s.in/PT/UAD1
3. ਫੁਲਬ੍ਰਾਈਟ ਨਹਿਰੂ ਮਾਸਟਰਜ਼ ਫੈਲੋਸ਼ਿਪ 2020-21: ਭਾਰਤੀ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀ, ਜੋ ਯੂਐੱਸ ਦੇ ਕਾਲਜ ਅਤੇ ਯੂਨੀਵਰਸਿਟੀ ਤੋਂ ਅਰਟ ਐਂਡ ਕਲਚਰ ਮੈਨੇਜਮੈਂਟ, ਐਨਵਾਇਰਮੈਂਟ ਸਾਇੰਸ, ਹਾਇਰ ਐਜੂਕੇਸ਼ਨ ਐਡਮਿਨਿਸਟ੍ਰੇਸ਼ਨ, ਇੰਟਰਨੈਸ਼ਨਲ ਲੀਗਲ ਸਟੱਡੀਜ਼, ਪਬਲਿਕ ਐਡਮਿਨਿਸਟ੍ਰੇਸ਼ਨ ਆਦਿ ‘ਚ ਮਾਸਟਰ ਡਿਗਰੀ ਪ੍ਰੋਗਰਾਮ ਦੇ ਚਾਹਵਾਨ ਹੋਣ। ਗਰੈਜੂਏਸ਼ਨ ਵਿਚ 55 ਫ਼ੀਸਦੀ ਅੰਕ, ਅਗਵਾਈ ਕਰਨ ਦੀ ਸਮਰੱਥਾ ਅਤੇ ਸਮਾਜ ਸੇਵਾ ਦੇ ਗੁਣ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ‘ਚ ਮੁਹਾਰਤ ਹੋਵੇ, ਤਿੰਨ ਸਾਲ ਦਾ ਪ੍ਰੋਫੈਸ਼ਨਲ ਤਜਰਬਾ ਲਾਜ਼ਮੀ। ਵੀਜ਼ਾ ਸਹਾਇਤਾ, ਹਵਾਈ ਯਾਤਰਾ, ਟਿਊਸ਼ਨ ਫੀਸ, ਰਹਿਣ ਲਈ ਖ਼ਰਚਾ ਅਤੇ ਹੋਰ ਲਾਭ।
ਅਰਜ਼ੀ ਦੀ ਆਖ਼ਰੀ ਤਰੀਕ: 15 ਮਈ, 2019 ਲਿੰਕ: http://www.b4s.in/PT/FMF3
4. ਫੁਲਬ੍ਰਾਈਟ ਨਹਿਰੂ ਡਾਕਟੋਰਲ ਰਿਸਰਚ ਫੈਲੋਸ਼ਿਪ 2020-21: ਐਗਰੀਕਲਚਰ ਸਾਇੰਸ, ਬਾਇਓ ਇੰਜਨੀਅਰਿੰਗ, ਕੰਪਿਊਟਰ ਸਾਇੰਸ, ਇਕਨਾਮਿਕਸ ਆਦਿ ਵਿਚ ਭਾਰਤੀ ਸੰਸਥਾਵਾਂ ’ਚ ਰਜਿਸਟਰਡ ਪੀਐੱਚਡੀ ਵਿਦਿਆਰਥੀ, ਜੋ ਯੂਐੱਸ ਵਿਖੇ 6 ਤੋਂ 9 ਮਹੀਨੇ ਦੀ ਪ੍ਰੀ-ਡਾਕਟੋਰਲ ਫੈਲੋਸ਼ਿਪ ਕਰਨ ਦੇ ਚਾਹਵਾਨ ਹੋਣ। ਉਹ ਪਹਿਲੀ ਸਤੰਬਰ 2018 ਨੂੰ ਰਜਿਸਟਰਡ ਵਿਦਿਆਰਥੀ, ਸਬੰਧਤ ਖੇਤਰ ਵਿਚ ਖੋਜ ਕਾਰਜ ਕਰ ਰਹੇ ਹੋਣ ਅਤੇ ਜਿਨ੍ਹਾਂ ਦੀ ਥੀਸਿਸ ਜਮ੍ਹਾਂ ਕਰਵਾਉਣ ਦੀ ਤਰੀਕ ਫੈਲੋਸ਼ਿਪ ਦੀ ਅੰਤਮ ਤਰੀਕ ਤੋਂ ਤਿੰਨ ਮਹੀਨੇ ਪਹਿਲਾਂ ਦੀ ਨਾ ਹੋਵੇ। ਵੀਜ਼ਾ ਸਹਾਇਤਾ, ਮਹੀਨੇਵਾਰ ਭੱਤਾ, ਹਵਾਈ ਯਾਤਰਾ ਖ਼ਰਚ ਅਤੇ ਹੋਰ ਲਾਭ।
ਅਰਜ਼ੀ ਦੀ ਆਖ਼ਰੀ ਤਰੀਕ: 15 ਮਈ, 2019 ਲਿੰਕ: http://www.b4s.in/PT/FDR4
ਨੋਟ: ਸਾਰੇ ਵਜ਼ੀਫ਼ਿਆਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.