ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 11 - 2019

1. ਜੁਆਇੰਟ ਜਾਪਾਨ ਵਰਲਡ ਬੈਂਕ ਗਰੈਜੂਏਟ ਸਕਾਲਰਸ਼ਿਪ ਪ੍ਰੋਗਰਾਮ 2019: ਉਹ ਹੋਣਹਾਰ ਗਰੈਜੂਏਟ ਵਿਦਿਆਰਥੀ, ਜੋ ਯੂਐੱਸਏ, ਅਫਰੀਕਾ ਅਤੇ ਜਾਪਾਨ ਦੀ ਹਾਇਰ ਐਜੂਕੇਸ਼ਨ ਪਾਰਟਨਰ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕਰਨ ਦੇ ਚਾਹਵਾਨ ਹੋਣ, ਵਰਲਡ ਬੈਂਕ ਅਤੇ ਜਾਪਾਨ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਗਰੈਜੂਏਟ ਜਾਂ ਇਸ ਦੇ ਬਰਾਬਰ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀ, ਜਿਨ੍ਹਾਂ ਨੂੰ ਡਿਵੈਲਪਮੈਂਟ ਦੇ ਖੇਤਰ ਵਿਚ ਘੱਟੋ ਘੱਟ ਤਿੰਨ ਸਾਲ ਦਾ ਕੰਮ ਦਾ ਤਜਰਬਾ ਹੋਵੇ ਅਤੇ ਉਨ੍ਹਾਂ ਨੂੰ ਪਾਰਟਰਨ ਯੂਨੀਵਰਸਿਟੀ ਵਿਚ ਦਾਖ਼ਲੇ ਲਈ ਮਨਜ਼ੂਰੀ ਮਿਲ ਚੁੱਕੀ ਹੋਵੇ। ਟਿਊਸ਼ਨ ਫੀਸ ਵਿਚ ਛੂਟ, ਮਹੀਨੇਵਾਰ ਭੱਤਾ, ਆਉਣ-ਜਾਣ ਲਈ ਹਵਾਈ ਖ਼ਰਚਾ, ਸਿਹਤ ਬੀਮੇ ਦਾ ਲਾਭ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 11 ਅਪਰੈਲ, 2019 ਲਿੰਕ: http://www.b4s.in/PT/JJB1
2. ਇਨਲਾਕਸ ਸਕਾਲਰਸ਼ਿਪਸ 2019: ਉਹ ਹੋਣਹਾਰ ਗਰੈਜੂਏਟ ਵਿਦਿਆਰਥੀ, ਜੋ ਅਮਰੀਕਾ, ਯੂਰਪ ਅਤੇ ਯੂਕੇ ਦੀਆਂ ਚੋਟੀ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਪਹਿਲੇ ਦਰਜੇ ਵਿਚ ਡਿਗਰੀ ਪ੍ਰਾਪਤ ਕਰਨ ਵਾਲੇ ਹੋਣਹਾਰ ਭਾਰਤੀ ਵਿਦਿਆਰਥੀ, ਜਿਨ੍ਹਾਂ ਨੇ ਚੋਟੀ ਦੀ ਕਿਸੇ ਵਿਦੇਸ਼ੀ ਵਿੱਦਿਅਕ ਸੰਸਥਾ ਵਿਚ ਦਾਖ਼ਲਾ ਲਿਆ ਹੋਵੇ ਅਤੇ ਉਮਰ 30 ਸਾਲ ਤੋਂ ਜ਼ਿਆਦਾ ਨਾ ਹੋਵੇ। ਇਕ ਲੱਖ ਯੂਐੱਸ ਡਾਲਰ ਦਾ ਲਾਭ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 15 ਅਪਰੈਲ, 2019 ਲਿੰਕ: http://www.b4s.in/PT/IS71
3. ਆਈਡੀਈਐਕਸ ਫੈਲੋਸ਼ਿਪ 2019: 21 ਤੋਂ 35 ਸਾਲ ਦੇ ਅਣਵਿਆਹੇ ਅਤੇ ਮਾਸਟਰਜ਼ ਡਿਗਰੀ ਕਰ ਚੁੱਕੇ ਸਮਾਜਿਕ ਕਾਰਕੁਨ, ਜੋ ਚੁਣੌਤੀਆਂ ਨੂੰ ਹੱਲ ਕਰਨ ਦੀ ਆਪਣੀ ਸਮਰਥਾ ‘ਚ ਵਾਧਾ ਕਰਨਾ ਚਾਹੁੰਦੇ ਹੋਣ, ਉਹ ਬੰਗਲੌਰ ਵਿਖੇ ਹੋਣ ਵਾਲੀ ਛੇ ਮਹੀਨੇ ਦੀ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ਅੰਗਰੇਜ਼ੀ ਭਾਸ਼ਾ ਦਾ ਗਿਆਨ, ਬਿਹਤਰ ਕਮਿਊਨੀਕੇਸ਼ਨ ਅਤੇ ਲੀਡਰਸ਼ਿਪ ਸਮਰੱਥਾ ਵਾਲੇ ਉਮੀਦਵਾਰ, ਜਿਨ੍ਹਾਂ ਨੂੰ 1 ਤੋਂ 3 ਸਾਲ ਦਾ ਕੰਮ ਦਾ ਤਜਰਬਾ ਹੋਵੇ, ਅਪਲਾਈ ਕਰਨ ਦੇ ਯੋਗ ਹਨ। ਟਰੇਨਿੰਗ, ਯਾਤਰਾ ਭੱਤਾ, ਇਕ ਮਹੀਨੇ ਲਈ ਰਿਹਾਇਸ਼ ਦੀ ਸਹੂਲਤ, ਵਰਕਸ਼ਾਪ ਅਤੇ ਹੋਰ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 15 ਅਪਰੈਲ, 2019 ਲਿੰਕ: http://www.b4s.in/PT/IF41
4. ਕੰਬਾਇੰਡ ਕੌਂਸਲਿੰਗ ਬੋਰਡ ਸਕਾਲਰਸ਼ਿਪ (ਸੀਸੀਬੀ) 2019: 10ਵੀਂ, 12ਵੀਂ ਜਮਾਤ ਤੋਂ ਲੈ ਕੇ ਪੋਸਟ ਗਰੈਜੂਏਸ਼ਨ ਕਰ ਰਹੇ ਜਾਂ ਪ੍ਰੀਖਿਆ ਪਾਸ ਕਰ ਚੁੱਕੇ ਹੋਣਹਾਰ ਵਿਦਿਆਰਥੀ, ਜੋ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਡਿਪਲੋਮਾ ਕੋਰਸ, ਮੈਡੀਕਲ ਕੋਰਸ, ਬੈਚਲਰ ਅਤੇ ਮਾਸਟਰਜ਼ ਡਿਗਰੀ ਕੋਰਸ ਲਈ ਵਿੱਤੀ ਸਹਾਇਤਾ ਲੈਣੀ ਚਾਹੁੰਦੇ ਹੋਣ, ਕੰਬਾਇੰਡ ਕੌਂਸਲਿੰਗ ਬੋਰਡ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਦਾ ਲਾਭ ਲੈ ਕੇ ਉੱਚ ਸਿੱਖਿਆ ਹਾਸਲ ਕਰ ਸਕਦੇ ਹਨ। ਵਿਦਿਆਰਥੀ ਨੇ ਪਿਛਲੀ ਪ੍ਰੀਖਿਆ 40 ਤੋਂ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। 80 ਫ਼ੀਸਦੀ ਸਕਾਲਰਸ਼ਿਪ ਦਾ ਲਾਭ ਅਤੇ ਕਾਲਜ ਹੋਸਟਲ ਦੀ ਫੀਸ ਵਿਚ ਡਿਸਕਾਊਂਟ ਪ੍ਰਾਪਤ ਹੋਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 20 ਅਪਰੈਲ, 2019 ਲਿੰਕ: http://www.b4s.in/PT/CCB2
ਨੋਟ: ਸਾਰੇ ਵਜ਼ੀਫ਼ਿਆਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.