ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On April - 4 - 2019

1- ਪ੍ਰਾਈਮ ਮਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਮਈ 2019: ਆਈਆਈਈਐੱਸਟੀ, ਆਈਆਈਐੱਸਸੀ, ਆਈਆਈਟੀ, ਐੱਨਆਈਟੀ, ਆਈਆਈਐੱਸਈਆਰ ਅਤੇ ਕੇਂਦਰ ਤੋਂ ਫੰਡ ਪ੍ਰਾਪਤ ਕਰਨ ਵਾਲੇ ਆਈਆਈਆਈਟੀ ਅਦਾਰਿਆਂ ਤੋਂ ਬੀਟੈੱਕ ਜਾਂ ਇੰਟੈਗ੍ਰੇਟਿਡ ਐੱਮਟੈੱਕ, ਦੀ ਸਿੱਖਿਆ ਪ੍ਰਾਪਤ ਜਾਂ ਅੰਤਮ ਵਰ੍ਹੇ ਦੇ ਵਿਦਿਆਰਥੀ, ਜੋ ਸਾਇੰਸ ਐਂਡ ਤਕਨਾਲੋਜੀ ਸਟ੍ਰੀਮ ਨਾਲ ਪੀਐੱਚਡੀ ਕਰਨ ਦੇ ਚਾਹਵਾਨ ਹੋਣ, ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਵੱਲੋਂ ਦਿੱਤੀ ਜਾ ਰਹੀ ਇਸ ਫੈਲੋਸ਼ਿਪ ਲਈ ਅਰਜ਼ੀ ਦੇ ਸਕਦੇ ਹਨ। ਸੀਜੀਪੀਏ/ਸੀਪੀਆਈ ਵਿਚ 10.0 ਵਿਚੋਂ 8.0 ਅੰਕ ਪ੍ਰਾਪਤ ਕੀਤੇ ਹੋਣ। ਹਰ ਮਹੀਨੇ 70 ਤੋਂ 80 ਹਜ਼ਾਰ ਰੁਪਏ ਤਕ ਰਕਮ ਅਤੇ ਰਿਸਰਚ ਗ੍ਰਾਂਟ ਵਜੋਂ 2 ਲੱਖ ਰੁਪਏ ਦੀ ਰਕਮ ਪੰਜ ਸਾਲਾਂ ਲਈ ਹਰ ਸਾਲ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 07 ਅਪਰੈਲ, 2019 ਲਿੰਕ: http://www.b4s.in/PT/PMR4
2- ਤਲ ਅਵੀਵ ਯੂਨੀਵਰਸਿਟੀ ਸਮਰ ਪ੍ਰੋਗਰਾਮ ਸਕਾਲਰਸ਼ਿਪ 2019, ਇਜ਼ਰਾਈਲ: ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕਰ ਰਹੇ ਹੋਣਹਾਰ ਭਾਰਤੀ ਵਿਦਿਆਰਥੀ, ਜੋ ਇਜ਼ਰਾਈਲ ਦੀ ਤਲ ਅਵੀਵ ਯੂਨੀਵਰਸਿਟੀ ਤੋਂ ਸਾਈਬਰ ਸਕਿਓਰਿਟੀ ਸਣੇ ਵੱਖ-ਵੱਖ ਕੋਰਸਾਂ ਵਿਚ ਨਾਲ ਸਬੰਧਤ ਸਮਰ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋਣ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਪਿਛਲੀ ਪ੍ਰੀਖਿਆ ਵਿਚ ਘੱਟੋ ਘੱਟ 80 ਫ਼ੀਸਦੀ ਅੰਕ ਲਏ ਹੋਣ। ਟਿਊਸ਼ਨ ਫੀਸ ਵਿਚ 65 ਫ਼ੀਸਦੀ ਛੋਟ, ਰਿਹਾਇਸ਼ ਅਤੇ ਸਿਹਤ ਬੀਮੇ ਦੀ ਸਹੂਲਤ।
ਅਰਜ਼ੀ ਦੀ ਆਖ਼ਰੀ ਤਰੀਕ: 10 ਅਪਰੈਲ, 2019 ਲਿੰਕ: http://www.b4s.in/PT/TAU7
3- ਚਰਪਕ ਮਾਸਟਰਜ਼ ਪ੍ਰੋਗਰਾਮ 2019, ਫਰਾਂਸ: ਕਿਸੇ ਵੀ ਸਟ੍ਰੀਮ ਦੇ ਹੋਣਹਾਰ ਗਰੈਜੂਏਟ ਭਾਰਤੀ ਵਿਦਿਆਰਥੀ, ਜੋ ਫਰਾਂਸ ਵਿਚ ਰਹਿ ਕੇ ਇਕ ਤੋਂ ਦੋ ਸਾਲਾ ਪੋਸਟ ਗਰੈਜੂਏਸ਼ਨ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ।
ਬਿਨੈਕਾਰ ਦੀ ਉਮਰ 30 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਕਿਸੇ ਵੀ ਕੰਪਨੀ ਵਿਚ ਤਿੰਨ ਸਾਲ ਤਕ ਦੇ ਕੰਮ ਦਾ ਤਜਰਬਾ ਹੋਵੇ। ਮੈਰਿਟ ਦੇ ਆਧਾਰ ‘ਤੇ ਪ੍ਰਾਪਤ ਸਕਾਲਰਸ਼ਿਪ ਤਹਿਤ ਰਿਹਾਇਸ਼ੀ ਭੱਤਾ, ਸਿਹਤ ਬੀਮਾ, ਟਿਊਸ਼ਨ ਫੀਸ ਵਿਚ ਛੂਟ, ਹਵਾਈ ਯਾਤਰਾ ਟਿਕਟ, ਸਟੂਡੈਂਟ ਵੀਜ਼ਾ ਆਦਿ ਦਾ ਲਾਭ ।
ਅਰਜ਼ੀ ਦੀ ਆਖ਼ਰੀ ਤਰੀਕ: 15 ਅਪਰੈਲ, 2019 ਲਿੰਕ: http://www.b4s.in/PT/CMP5
4- ਆਰਐੱਸਟੀਐੱਮਐੱਚ ਸਮਾਲ ਗ੍ਰਾਂਟਸ ਪ੍ਰੋਗਰਾਮ 2019: ਰਾਇਲ ਸੁਸਾਇਟੀ ਆਫ ਟ੍ਰਾਪੀਕਲ ਡਿਜ਼ੀਜ਼ ਐਂਡ ਹਾਈਜੀਨ (ਆਰਐੱਸਟੀਐੱਮਐੱਚ) ਵੱਲੋਂ ਕਰੀਅਰ ਰਿਸਰਚਰਜ਼ ਅਤੇ ਗਲੋਬਲ ਹੈਲਥ ਪ੍ਰੋਫੈਸ਼ਨਲਜ਼ ਨੂੰ ਟ੍ਰਾਪੀਕਲ ਮੈਡੀਸਨ ਜਾਂ ਗਲੋਬਲ ਹੈਲਥ ਦੇ ਖੇਤਰ ਵਿਚ ਸਟੈਂਡ-ਅਲੋਨ ਪ੍ਰਾਜੈਕਟਸ ‘ਤੇ ਕਲੀਨੀਕਲ, ਸਾਇੰਟੀਫਿਕ ਰਿਸਰਚ ਜਾਂ ਫੀਲਡ-ਵਰਕ ਕਰਨ ਲਈ ਮੌਕਾ ਦਿੱਤਾ ਜਾ ਰਿਹਾ ਹੈ। ਸ਼ੁਰੂਆਤੀ ਕਰੀਅਰ ਰਿਸਰਚਰਜ਼ ਅਤੇ ਗਲੋਬਲ ਹੈਲਥ ਪ੍ਰੋਫੈਸ਼ਨਲਜ਼, ਜਿਨ੍ਹਾਂ ਪਿਛਲੇ ਦੋ ਸਾਲਾਂ ਵਿਚ ਕਈ ਹੋਰ ਆਰਐੱਸਟੀਐੱਮਐੱਚ ਦੀ ਵਿੱਤੀ ਸਹਾਇਤਾ ਪ੍ਰਾਪਤ ਨਾ ਕੀਤੀ ਹੋਵੇ, ਅਪਲਾਈ ਕਰਨ। ਵੱਖ-ਵੱਖ ਖ਼ਰਚਿਆਂ ਲਈ 5,000 ਬਰਤਾਨਵੀ ਪੌਂਡ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 15 ਅਪਰੈਲ, 2019 ਲਿੰਕ: http://www.b4s.in/PT/RSG2
5- ਤਲ ਅਵੀਵ ਯੂਨੀਵਰਸਿਟੀ ਅੰਡਰ-ਗਰੈਜੂਏਟ ਪ੍ਰੋਗਰਾਮ 2019, ਇਜ਼ਰਾਈਲ: 12ਵੀਂ ਕਲਾਸ ਪਾਸ ਹੋਣਹਾਰ ਭਾਰਤੀ ਵਿਦਿਆਰਥੀ, ਜੋ ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਤੋਂ ਬੀਐੱਸਸੀ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿਚ ਅੰਡਰ ਗਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨਾ ਚਾਹੁੰਦੇ ਹਨ, ਅਪਲਾਈ ਕਰਨ, ਜਿਨ੍ਹਾਂ 75 ਫ਼ੀਸਦੀ ਅੰਕਾਂ ਨਾਲ 12ਵੀਂ ਕਲਾਸ ਪਾਸ ਕੀਤੀ ਹੋਵੇ ਤੇ 12ਵੀਂ ਦੀ ਪ੍ਰੀਖਿਆ ਦੇ ਰਹੇ ਵੀ ਯੋਗ ਹਨ। ਟਿਊਸ਼ਨ ਫੀਸ ਵਿਚ 10 ਹਜ਼ਾਰ ਯੂਐੱਸ ਡਾਲਰ ਦੀ ਛੂਟ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 1 ਮਈ, 2019 ਲਿੰਕ: http://www.b4s.in/PT/TAU5
6- ਕਾਇੰਡ ਸਕਾਲਰਸ਼ਿਪ ਫਾਰ ਯੰਗ ਵਿਮੈਨ: ਨੌਵੀਂ ਕਲਾਸ ਤੋਂ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਆਈਟੀਆਈ/ਪੌਲੀਟੈਕਨਿਕ ਜਾਂ ਵੋਕੇਸ਼ਨਲ ਕੋਰਸ ਕਰ ਰਹੀਆਂ ਜਿਨ੍ਹਾਂ ਭਾਰਤੀ ਵਿਦਿਆਰਥਣਾਂ ਆਪਣੀ ਸਿੱਖਿਆ ਨੂੰ ਜਾਰੀ ਰੱਖਣ ਲਈ ਵਿੱਤੀ ਮੁਸ਼ਕਿਲਾਂ ਆ ਰਹੀਆਂ ਹੋਣ, ਇਸ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਲਾਭ ਲੈ ਸਕਦੀਆਂ ਹਨ। ਇਕੱਲੀ ਧੀ, ਯਤੀਮ ਅਤੇ ਭਾਰਤੀ ਹਥਿਆਰਬੰਦ ਸੁਰੱਖਿਆ ਬਲਾਂ ਦੇ ਸ਼ਹੀਦਾਂ ਦੀਆਂ ਬੱਚੀਆਂ ਨੂੰ ਪਹਿਲ ਦਿੱਤੀ ਜਾਵੇਗੀ। ਉਮੀਦਵਾਰ ਦੀ ਸਾਲਾਨਾ ਪਰਿਵਾਰਕ ਆਮਦਨ 4 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ ਅਤੇ ਪਿਛਲੀ ਕਲਾਸ ਵਿਚ ਘੱਟੋ ਘੱਟ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। ਚੁਣੇ ਜਾਣ ’ਤੇ 6 ਤੋਂ 18 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਵੇਗੀ।
ਅਪਲਾਈ ਕਰਨ ਦੀ ਆਖ਼ਰੀ ਤਰੀਕ: 31 ਮਈ, 2019 ਲਿੰਕ: http://www.b4s.in/PT/BKS1
ਨੋਟ: ਸਾਰੇ ਵਜ਼ੀਫ਼ਿਆਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.