ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੌਤ ਬਾਰੇ ਪੇਸ਼ੀਨਗੋਈ ਕਰਨ ਵਾਲਾ ਯੰਤਰ ਤਿਆਰ

Posted On April - 18 - 2019

ਗਿਆਨਸ਼ਾਲਾ

ਸਾਇੰਸਦਾਨਾਂ ਨੇ ਮੌਤ ਦੀ ਭਵਿੱਖਬਾਣੀ ਕਰਨ ਵਾਲਾ ਯੰਤਰ ਵੀ ਈਜ਼ਾਦ ਕਰ ਲਿਆ ਹੈ। ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ’ਤੇ ਅਧਾਰਿਤ ਇਹ ਯੰਤਰ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਅਧਖੜ ਉਮਰ ਦੇ ਵਿਅਕਤੀਆਂ ਦੀ ਮੌਤ ਦੇ ਖ਼ਤਰੇ ਦੀ ਪੇਸ਼ੀਨਗੋਈ ਕਰੇਗਾ। ਵਿਗਿਆਨਿਕ ਖੋਜਾਂ ਨਾਲ ਸਬੰਧਤ ਰਸਾਲੇ ’ਚ ਛਪੀ ਖੋਜ ਅਨੁਸਾਰ ਬਰਤਾਨੀਆਂ ਸਥਿਤ ਯੂਨੀਵਰਸਿਟੀ ਆਫ ਨੌਟਿੰਗਮ ਦੇ ਸਹਾਇਕ ਪ੍ਰੋਫੈਸਰ ਸਟੀਫ਼ਨ ਵੇਂਗ ਦਾ ਕਹਿਣਾ ਹੈ, ‘‘ਮੌਤ ਬਾਰੇ ਪੇਸ਼ੀਨਗੋਈ ਕਰਨ ਵਾਲਾ ਯੰਤਰ ਕਿਸੇ ਖਾਸ ਭੂਗੋਲਿਕ ਖਿੱਤੇ ’ਚ ਰਹਿੰਦੇ ਵਿਅਕਤੀ ਦੇ ਰਹਿਣ-ਸਹਿਣ, ਖਾਣ-ਪੀਣ ਤੇ ਮੈਡੀਕਲ ਰਿਕਾਰਡ ਬਾਰੇ ਜਾਣਕਾਰੀ ਰੱਖਦਾ ਹੈ।’’
ਉਮਰ ਤੇ ਲਿੰਗ ਅਧਾਰਿਤ ਪੇਸ਼ੀਨਗੋਈ ਕਰਨ ਲਈ ਰਵਾਇਤੀ ਤੌਰ ’ਤੇ ਵਰਤੇ ਜਾਂਦੇ ‘ਕੌਕਸ ਰੀਗ੍ਰੈਸ਼ਨ’ ਯੰਤਰ ਦੀ ਮੌਤ ਬਾਰੇ ਭਵਿੱਖਬਾਣੀ ਬਹੁਤੀ ਕਾਰਗਰ ਨਹੀਂ ਸੀ। ਸਹਾਇਕ ਪ੍ਰੋਫੈਸਰ ਸਟੀਫ਼ਨ ਵੇਂਗ ਦਾ ਕਹਿਣਾ ਹੈ, ‘‘ਖ਼ਤਰਨਾਕ ਬਿਮਾਰੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੋਕਾਂ ਦੀ ਸਿਹਤ ਸੰਭਾਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਲਈ ਅਸੀਂ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਲਈ ਮੌਤ ਬਾਰੇ ਕੰਪਿਉੂਟਰਾਈਜ਼ਡ ਪੇਸ਼ੀਨਗੋਈ ਕਰਨ ਵਾਲੀ ਮਸ਼ੀਨ ਨੂੰ ਹੋਰ ਕਾਰਗਰ ਬਣਾਉਣ ਲਈ ਕੰਮ ਕਰ ਰਹੇ ਹਾਂ।’’ ਵਿਗਿਆਨੀਆਂ ਨੇ ਇਸ ਖੋਜ ਕਾਰਜ ਵਿੱਚ 40 ਤੋਂ 69 ਸਾਲ ਦੇ ਪੰਜ ਲੱਖ ਲੋਕਾਂ ਨੂੰ ਸ਼ਾਮਲ ਕੀਤਾ ਸੀ।

-ਆਈਏਐੱਨਐੱਸ


Comments Off on ਮੌਤ ਬਾਰੇ ਪੇਸ਼ੀਨਗੋਈ ਕਰਨ ਵਾਲਾ ਯੰਤਰ ਤਿਆਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.