ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੁਲਾੜੀ ਮਲਬੇ ਤੋਂ ਤੇਲ ਬਣਾਇਆ ਜਾਵੇਗਾ

Posted On April - 25 - 2019

ਗਿਆਨਸ਼ਾਲਾ

ਮਾਸਕੋ: ਰੂਸੀ ਸਪੇਸ ਸਿਸਟਮਜ਼ (ਆਰਐੱਸਐੱਸ) ਨੇ ਨਕਾਰਾ ਉਪਗ੍ਰਹਿਆਂ ਤੇ ਹੋਰ ਪੁਲਾੜੀ ਮਲਬੇ ਤੋਂ ਬਾਲਣ ਪੈਦਾ ਕਰਨ ਲਈ ਰੀ-ਸਾਈਕਲਿੰਗ ਸਿਸਟਮ ਤਿਆਰ ਕੀਤਾ ਹੈ। ਇਹ ਸਾਰੀ ਪ੍ਰਕਿਰਿਆ ਧਰਤੀ ਤੋਂ ਦੂਰ ਪੁਲਾੜ ਵਿੱਚ ਹੀ ਨੇਪਰੇ ਚਾੜ੍ਹੀ ਜਾਵੇਗੀ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਪ੍ਰਾਜੈਕਟ ਤਿਆਰ ਕਰਨ ਵਾਲੀ ਆਰਐੱਸਐੱਸ ਦੀ ਇੰਜਨੀਅਰ ਮਰੀਨਾ ਬਾਰਕੋਵਾ ਨੇ ਖ਼ਬਰ ਏਜੰਸੀ ਟੀਏਐੱਸਐੱਸ ਨੂੰ ਦੱਸਿਆ, ‘‘ਕਰੀਬ 2.5 ਟਨ ਵਜ਼ਨੀ ਸਪੇਸ ਡੈਬਰੀਸ ਡਿਸਪੋਜ਼ਲ ਸਿਸਟਮ, ਨਕਾਰਾ ਉਪਗ੍ਰਹਿ ਨੂੰ ਧਰਤੀ ਦੇ ਪੁਲਾੜ ਪੰਧ (ਸਮੁੰਦਰ ਤਲ ਤੋਂ ਉਚਾਈ 500-700 ਕੇ.ਐੱਮ.) ਤੋਂ ਹੀ ਪਛਾਣ ਲਵੇਗਾ। ਮਰੀਨਾ ਅਨੁਸਾਰ ਸਿਸਟਮ ’ਚ ਵੱਡਾ ਪਿੰਜਰਾ ਲੱਗਾ ਹੋਇਆ ਹੈ, ਜਿਸ ਵਿੱਚ ਧਾਤਾਂ ਗਾਲਣ ਵਾਲੀ ਭੱਠੀ, ਨੋਕਦਾਰ ਮਸ਼ੀਨ, ਜਾਲ ਤੇ ਪ੍ਰੋਸੈਸਿੰਗ ਯੰਤਰ ਸ਼ਾਮਲ ਹਨ। ਜਦੋਂ ਸੈਟੇਲਾਈਟ ਪਿੰਜਰੇ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਵਿਸ਼ੇਸ਼ ਚੱਕੀ ਤੇ ਧਾਤਾਂ ਪੀਹਣ ਵਾਲੀ ਮਸ਼ੀਨ ਰਾਹੀਂ ਪ੍ਰੋਸੈਸਿੰਗ ਪ੍ਰਕਿਰਿਆ ’ਚ ਪਹੁੰਚ ਜਾਂਦਾ ਹੈ। ਜਦੋਂ ਉਪਗ੍ਰਹਿ ਅੰਦਰੋਂ ਕੱਟਿਆ ਜਾਵੇਗਾ ਤਾਂ ਉਦੋਂ ਸਿਸਟਮ ਇਸ ਵਿੱਚ ਆਕਸੀਜਨ ਤੇ ਹਾਈਡਰੋਜਨ ਗੈਸ ਮਿਲਾ ਦੇਵੇਗਾ, ਜਿਸ ਤੋਂ ਬਾਅਦ ਬਾਲਣ ਤਿਆਰ ਹੋ ਜਾਵੇਗਾ। ਇਸ ਤੇਲ ਨੂੰ ਸਿਸਟਮ ਦੇ ਇੰਜਣ ਵਿੱਚ ਜੰਗੀ ਅਭਿਆਸ ਅਤੇ ਪੁਲਾੜੀ ਮਿਸ਼ਨ ਦੀ ਸਫ਼ਲਤਾ ਲਈ ਵਰਤਿਆ ਜਾ ਸਕਦਾ ਹੈ।’’
ਮਰੀਨਾ ਅਨੁਸਾਰ ‘ਸਪੇਸ ਚੌਪਰ’ ਉੱਤੇ ਕਾਬੂ ਰੱਖਣ ਵਾਲੇ ‘ਆਨਬੋਰਡ ਕੰਪਿਊਟਰ ਤੇ ਰੋਬੋਟ’ ਨੂੰ ਬਿਜਲੀ ਦੀ ਸਪਲਾਈ ਸੋਲਰ ਪੈਨਲ ਤੋਂ ਕੀਤੀ ਜਾਵੇਗੀ। ਸ਼ੁਰੂਆਤੀ ਦੌਰ ’ਚ 11.70 ਕਰੋੜ ਡਾਲਰ ਦੀ ਲਾਗਤ ਵਾਲਾ ਨਵਾਂ ‘ਸੈਟੇਲਾਈਟ ਸ਼ਿਕਾਰੀ’ ਪ੍ਰਾਜੈਕਟ ਧਰਤੀ ਤੋਂ ਸਮੁੰਦਰ ਤਲ ਦੀ ਉਚਾਈ 400 ਕੇਐੱਮ ਉੱਤੇ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅੰਕੜਿਆਂ ਅਨੁਸਾਰ ਧਰਤੀ ਦੇ ਗ੍ਰਹਿ ਪੰਧ (ਔਰਬਿਟ) ’ਚ ਇਸ ਵੇਲੇ 5000 ਨਕਾਰਾ ਸੈਟੇਲਾਈਟ ਤੇ 14,000 ਟੁਕੜੇ ਮੌਜੂਦ ਹਨ। ਹੁਣ ਤੱਕ 20,000 ਵਸਤਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ।

-ਆਈਏਐੱਨਐੱਸ


Comments Off on ਪੁਲਾੜੀ ਮਲਬੇ ਤੋਂ ਤੇਲ ਬਣਾਇਆ ਜਾਵੇਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.