ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਮੇ ਤੋਂ ਸਾਹ ਦਿਵਾਉਂਦਾ ਹੈ ਵਿਟਾਮਿਨ-ਡੀ

Posted On April - 4 - 2019

ਗਿਆਨਸ਼ਾਲਾ

ਵਿਟਾਮਿਨ-ਡੀ ਦੀ ਬਹੁਤਾਤ ਨਾ ਸਿਰਫ਼ ਹੱਡੀਆਂ ਮਜ਼ਬੂਤੀ ਕਰਦੀ ਹੈ, ਸਗੋਂ ਦਮੇ ਤੋਂ ਪੀੜਤ ਉਨ੍ਹਾਂ ਬੱਚਿਆਂ ਦੀ ਸਿਹਤਯਾਬੀ ਵਿੱਚ ਵੀ ਵੱਡਾ ਰੋਲ ਅਦਾ ਕਰ ਸਕਦੀ ਹੈ, ਜੋ ਘਰ ਵਿੱਚ ਡੱਕੇ ਰਹਿਣ ਕਾਰਨ ਤਾਜ਼ੀ ਹਵਾ ਤੋਂ ਦੂਰ ਹੁੰਦੇ ਹਨ। ਇਹ ਖੋਜ ਮਾਊਂਟ ਸਿਨਾਇ ਸਥਿਤ ‘ਇਕੈਹਨ ਸਕੂਲ ਆਫ਼ ਮੈਡੀਸਨ’ ਵਿਚ ਤਾਇਨਾਤ ਭਾਰਤੀ ਮੂਲ ਦੀ ਸਹਾਇਕ ਪ੍ਰੋਫੈਸਰ ਸੋਨਾਲੀ ਬੋਸ ਦੀ ਟੀਮ ਨੇ ਕੀਤੀ ਹੈ। ਉਸ ਅਨੁਸਾਰ, ‘‘ਬੀਤੇ ਸਮੇਂ ਦੀਆਂ ਵਿਗਿਆਨਿਕ ਖੋਜਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਿਟਾਮਿਨ-ਡੀ ਅਜਿਹਾ ਤੱਤ ਹੈ ਜਿਹੜਾ ਸਰੀਰ ਵਿਚੋਂ ਹੋਰ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢ ਕੇ ਦਮੇ ਤੋਂ ਰਾਹਤ ਦਿਵਾਉਂਦਾ ਹੈ।’’ ਬੋਸ ਮੁਤਾਬਕ, ‘‘ਖੂਨ ਵਿੱਚ ਵਿਟਾਮਿਨ-ਡੀ ਦੀ ਘਾਟ ਕਾਰਨ ਘਰਾਂ ਵਿੱਚ ਖਾਣਾ ਬਣਾਉਣ ਤੇ ਹੋਰ ਕੰਮਾਂ ਲਈ ਅੱਗ ਬਾਲਣ ਨਾਲ ਪੈਦਾ ਹੁੰਦਾ ਅੰਦਰੂਨੀ ਹਵਾ ਪ੍ਰਦੂਸ਼ਣ ਦਮੇ ਤੋਂ ਪੀੜਤ ਬੱਚਿਆਂ ਦੀ ਸਾਹ-ਪ੍ਰਕਿਰਿਆ ਲਈ ਨੁਕਸਾਨਦੇਹ ਹੋ ਸਕਦਾ ਹੈ।’’ ਦੂਜੇ ਪਾਸੇ ਕਈ ਘਰਾਂ ਦੀ ਹਵਾ ਪ੍ਰਦੂਸ਼ਿਤ ਹੋਣ ਦੇ ’ਤੇ ਵੀ ਬੱਚਿਆਂ ’ਚ ਵਿਟਾਮਿਨ-ਡੀ ਦੀ ਬਹੁਤਾਤ ਸਦਕਾ ਦਮੇ ਦੇ ਲੱਛਣ ਘੱਟ ਮਿਲੇ ਹਨ। ਹਾਂ ਮੋਟੇ ਬੱਚਿਆਂ ਵਿੱਚ ਦਮੇ ਦੇ ਲੱਛਣ ਵਧੇਰੇ ਮਿਲੇ ਹਨ।
ਵਿਗਿਆਨਕ ਰਸਾਲੇ ‘ਐਲਰਜੀ ਐਂਡ ਕਲੀਨੀਕਲ ਇਮਊਨਾਲੋਜੀ’ ਵਿੱਚ ਛਪੀ ਖੋਜ ਅਨੁਸਾਰ ਮੋਟਾਪਾ ਮਹਾਂਮਾਰੀ ਵਾਂਗ ਉਭਰਿਆ ਹੈ ਪਰ ਇਸ ਨਾਲ ਦਮੇ ਦਾ ਪਤਾ ਲਾਉਣ ਵਿਚ ਵੀ ਮਦਦ ਮਿਲੀ ਹੈ। ਖੋਜ ਅਨੁਸਾਰ ਵਿਗਿਆਨੀਆਂ ਨੇ ਪਹਿਲਾਂ ਹੀ ਦਮੇ ਤੋਂ ਪੀੜਤ 120 ਸਕੂਲੀ ਬੱਚਿਆਂ ਬਾਰੇ ਤਿੰਨ ਅਹਿਮ ਪਹਿਲੂਆਂ ਉੱਤੇ ਅਧਿਐਨ ਕੀਤਾ, ਜਿਨ੍ਹਾਂ ’ਚ ਘਰਾਂ ਵਿਚਲੇ ਹਵਾ ਪ੍ਰਦੂਸ਼ਣ ਦੀ ਮਾਤਰਾ, ਖੂਨ ’ਚ ਵਿਟਾਮਿਨ-ਡੀ ਦਾ ਪੱਧਰ ਅਤੇ ਦਮੇ ਦੇ ਲੱਛਣ ਸ਼ਾਮਲ ਹਨ। ਇਨ੍ਹਾਂ ਵਿਚੋਂ ਇਕ ਤਿਹਾਈ ਬੱਚੇ ਮੋਟਾਪੇ ਦਾ ਸ਼ਿਕਾਰ ਸਨ। ਖੂਨ ’ਚ ਵਿਟਾਮਿਨ-ਡੀ ਦਾ ਪੱਧਰ ਧੁੱਪ ਸੇਕ ਕੇ ਵਧ ਸਕਦਾ ਹੈ ਪਰ ਇਹ ਸ਼ਹਿਰੀ ਵਾਤਾਵਰਨ ਜਾਂ ਸਿਆਹ ਚਮੜੀ ਵਾਲਿਆਂਂ ਲਈ ਸੰਭਵ ਨਹੀਂ। ਇਨ੍ਹਾਂ ਦੇ ਬਦਲ ਵਜੋਂ ਤਾਕਤ ਵਾਲੀਆਂ ਚੀਜ਼ਾਂ- ਜਿਵੇਂ ਮੱਛੀ, ਖੁੰਬਾਂ, ਬਰੈੱਡ ਅਤੇ ਸੰਗਤਰੇ ਦਾ ਜੂਸ ਪੀ ਕੇ ਖੂਨ ’ਚ ਵਿਟਾਮਿਨ-ਡੀ ਦਾ ਪੱਧਰ ਵਧਾਇਆ ਜਾ ਸਕਦਾ ਹੈ। -ਆਈਏਐਨਐਸ


Comments Off on ਦਮੇ ਤੋਂ ਸਾਹ ਦਿਵਾਉਂਦਾ ਹੈ ਵਿਟਾਮਿਨ-ਡੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.