ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਸੜਕ ਹਾਦਸਿਆਂ ਨੇ ਲਈਆਂ ਤਿੰਨ ਜਾਨਾਂ

Posted On March - 15 - 2019

ਜਸਵਿੰਦਰ ਸਿੰਘ ਦੀ ਫਾਈਲ ਫੋਟੋ।

ਪੱਤਰ ਪ੍ਰੇਰਕ
ਬਨੂੜ, 14 ਮਾਰਚ
ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਕੌਮੀ ਮਾਰਗ ਉੱਤੇ ਬੀਤੀ ਦੇਰ ਰਾਤ ਪਿੰਡ ਸ਼ੰਭੂ ਕਲਾਂ ਟੀ-ਪੁਆਇੰਟ ਉੱਪਰ ਵਾਪਰੇ ਹਾਦਸੇ ਵਿੱਚ 22 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਅੰਗਹੀਣ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਭਰਾ ਸੀ। ਪਰਿਵਾਰ ਦੇ ਇੱਕੋ-ਇੱਕ ਕਮਾਊ ਜੀਅ ਦੀ ਮੌਤ ਕਾਰਨ ਸਮੁੱਚੇ ਇਲਾਕੇ ਵਿੱਚ ਅੱਜ ਸਾਰਾ ਦਿਨ ਸੋਗ ਫੈਲਿਆ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਵਾਸੀ ਬਾਸਮਾਂ ਆਪਣੇ ਮੋਟਰਸਾਈਕਲ ਉੱਤੇ ਅੰਬਾਲਾ ਤੋਂ ਘਰ ਪਰਤ ਰਿਹਾ ਸੀ। ਉਹ ਅੰਬਾਲਾ ਵਿਚ ਪ੍ਰਾਈਵੇਟ ਨੌਕਰੀ ਕਰਦਾ ਸੀ। ਜਦੋਂ ਉਹ ਸ਼ੰਭੂ ਕਲਾਂ ਪਹੁੰਚਿਆ ਤਾਂ ਮੋਟਰਸਾਈਕਲ ਸੜਕ ਉੱਤੇ ਹਨੇਰੇ ਵਿੱਚ ਬਿਨਾਂ ਕਿਸੇ ਲਾਈਟ ਤੋਂ ਖੜ੍ਹੇ ਕੰਟੇਨਰ ਨਾਲ ਟਕਰਾ ਗਿਆ। ਹਾਦਸੇ ਵਿੱਚ ਜਸਵਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਲਈ 108 ਐਂਬੂਲੈਂਸ ਨੂੰ ਵਾਰ-ਵਾਰ ਫੋਨ ਕੀਤਾ ਪਰ ਅੱਧਾ ਘੰਟਾ ਐਂਬੂਲੈਂਸ ਦੀ ਉਡੀਕ ਮਗਰੋਂ ਰਾਹਗੀਰ ਜ਼ਖ਼ਮੀ ਨੌਜਵਾਨ ਨੂੰ ਪ੍ਰਾਈਵੇਟ ਟੈਕਸੀ ਰਾਹੀਂ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਲੈ ਗਏ। ਹਸਪਤਾਲ ਵਿੱਚ ਡਾਕਟਰਾਂ ਨੇ ਜਸਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਕੰਟੇਨਰ ਚਾਲਕ ਹਾਦਸੇ ਮਗਰੋਂ ਕੰਟੇਨਰ ਸਮੇਤ ਫਰਾਰ ਹੋ ਗਿਆ ਪਰ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਕੰਟੇਨਰ ਦਾ ਨੰਬਰ ਨੋਟ ਕਰ ਲਿਆ। ਸ਼ੰਭੂ ਥਾਣੇ ਦੀ ਪੁਲੀਸ ਨੇ ਹਾਦਸੇ ਸਬੰਧੀ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲੀਸ ਨੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਪੰਚਕੂਲਾ (ਪੱਤਰ ਪ੍ਰੇਰਕ): ਪਿੰਜੌਰ ਦੇ ਟੀ-ਪੁਆਇੰਟ ’ਤੇ ਸੜਕ ਪਾਰ ਕਰਦੇ ਅਸ਼ੋਕ ਕੁਮਾਰ (40 ਸਾਲ) ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਕਬੀਰਪੰਥੀ ਮੁਹੱਲਾ ਪਿੰਜੌਰ ਦਾ ਵਸਨੀਕ ਸੀ। ਉਹ ਨਾਲਾਗੜ੍ਹ ਰੋਡ ਤੋਂ ਕਾਲਕਾ ਨੂੰ ਜਾਂਦੇ ਹੋਏ ਟਰੱਕ ਦੇ ਪਿਛਲੇ ਟਾਇਰ ਨਾਲ ਟਕਰਾ ਗਿਆ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ। ਪੁਲੀਸ ਨੇ ਟਰੱਕ ਚਾਲਕ ਤੇ ਟਰੱਕ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜਾ ਹਾਦਸਾ ਸੈਕਟਰ 20 ਦੇ ਫਲਾਈਓਵਰ ਕੋਲ ਵਾਪਰਿਆ, ਜਿੱਥੇ ਟਰੱਕ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਬਾਈਕ ’ਤੇ ਮੋਹਨ ਅਤੇ ਸੰਗਮ ਦੋ ਸਵਾਰ ਸਨ। ਟਰੱਕ ਨਾਲ ਮੋਹਨ ਦਾ ਸਿਰ ਟਕਰਾ ਗਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਾਥੀ ਸੰਗਮ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੋਹਨ ਮੂਲ ਰੂਪ ’ਚ ਨੇਪਾਲ ਦਾ ਵਸਨੀਕ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਸੈਕਟਰ 14 ਪੁਲੀਸ ਸਟੇਸ਼ਨ ਵਿਚ ਇਸ ਘਟਨਾ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।


Comments Off on ਸੜਕ ਹਾਦਸਿਆਂ ਨੇ ਲਈਆਂ ਤਿੰਨ ਜਾਨਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.