ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਵਾਤਾਵਰਨ ਬਾਰੇ ਫ਼ੌਰੀ ਕਾਰਵਾਈ ਲਈ ਆਗੂਆਂ ਵੱਲੋਂ ਅਪੀਲ

Posted On March - 15 - 2019

ਸੰਯੁਕਤ ਰਾਸ਼ਟਰ ਦੀ ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ ਨੈਰੋਬੀ ਵਿਚ ‘ਵਨ ਪਲੈੱਨੈੱਟ’ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਏਐਫਪੀ

ਨੈਰੋਬੀ, 14 ਮਾਰਚ
ਸੰਯੁਕਤ ਰਾਸ਼ਟਰ ਵਾਤਾਵਰਨ ਵਾਰਤਾ ਨੂੰ ਸਿਆਸੀ ਰੂਪ ਦੇਣ ਲਈ ਵੀਰਵਾਰ ਨੂੰ ਕੀਨੀਆ ਦੀ ਰਾਜਧਾਨੀ ਨੈਰੋਬੀ ’ਚ ਜੁੜੇ ਆਲਮੀ ਆਗੂਆਂ ਨੇ ਸੱਦਾ ਦਿੱਤਾ ਕਿ ਕੁਦਰਤੀ ਟਿਕਾਣਿਆਂ ਦੀ ਤਬਾਹੀ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਫ਼ੌਰੀ ਕਾਰਵਾਈ ਕੀਤੀ ਜਾਵੇ ਅਤੇ ਵਿਕਾਸ ਦੇ ਕੰਮਾਂ ’ਚ ਹਰਿਆਲੀ ਨੂੰ ਤਰਜੀਹ ਦੇਣ ਲਈ ਫੰਡ ਵਧਾਏ ਜਾਣ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਕੀਨੀਆ ਦੇ ਹਮਰੁਤਬਾ ਉਹੂਰੁ ਕੀਨੀਆਤਾ ਸਮੇਤ ਕਈ ਮੁਲਕਾਂ ਦੇ ਆਗੂਆਂ ਨੇ ਚੌਥੀ ਯੂਐਨ ਵਾਤਾਵਰਨ ਸਭਾ ’ਚ ਹਿੱਸਾ ਲਿਆ ਜਿਸ ’ਚ ਮੰਤਰੀਆਂ, ਕਾਨੂੰਨੀ ਮਾਹਿਰਾਂ ਅਤੇ ਕਾਰੋਬਾਰੀ ਆਗੂਆਂ ਨੇ ਸ਼ਿਰਕਤ ਕੀਤੀ।
ਸਭਾ ਦਾ ਅਹਿਮ ਮਕਸਦ ਮੁਲਕਾਂ ਨੂੰ ਪ੍ਰਦੂਸ਼ਣ ਘਟਾਉਣ ਅਤੇ ਨਵਿਆਉਣਯੋਗ ਊਰਜਾ, ਮੁੜ ਵਰਤੋਂ ’ਚ ਲਿਆਉਣ ਵਾਲੀਆਂ ਵਸਤਾਂ ਅਤੇ ਸਾਂਭ-ਸੰਭਾਲ ਦਾ ਘੇਰਾ ਵਧਾਉਣ ’ਤੇ ਹੈ। ਉਂਜ ਇਸ ’ਚ ਕਾਨੂੰਨੀ ਚਾਰਾਜੋਈ ਦੀ ਘਾਟ ਸਪੱਸ਼ਟ ਨਜ਼ਰ ਆਉਂਦੀ ਹੈ ਜਿਸ ਕਾਰਨ ਮੁਲਕਾਂ ’ਤੇ ਕੋਈ ਦਬਾਅ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ।
ਫਰਾਂਸ ਦੇ ਕਿਸੇ ਰਾਸ਼ਟਰਪਤੀ ਦੀ ਕੀਨੀਆ ’ਚ ਇਹ ਪਹਿਲੀ ਫੇਰੀ ਹੈ। ਮੈਕਰੌਂ ਨੇ ਸਕੂਲੀ ਵਿਦਿਆਰਥੀਆਂ ਵੱਲੋਂ ਕੀਤੀ ਗਈ ਹੜਤਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਲਕ ਧੀਮੀ ਰਫ਼ਤਾਰ ਨਾਲ ਵਾਤਾਵਰਨ ਬਾਰੇ ਕਦਮ ਉਠਾ ਰਹੇ ਹਨ।
-ਏਐਫਪੀ


Comments Off on ਵਾਤਾਵਰਨ ਬਾਰੇ ਫ਼ੌਰੀ ਕਾਰਵਾਈ ਲਈ ਆਗੂਆਂ ਵੱਲੋਂ ਅਪੀਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.