ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਲੜੀ ਹਾਰਨ ਨਾਲ ਟੀਮ ਨਿਰਾਸ਼ ਨਹੀਂ: ਕੋਹਲੀ

Posted On March - 15 - 2019

ਨਵੀਂ ਦਿੱਲੀ, 14 ਮਾਰਚ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਲੜੀ ’ਚ ਆਸਟਰੇਲੀਆ ਹੱਥੋਂ ਮਿਲੀ ਹਾਰ ਨਾਲ ਟੀਮ ਨਿਰਾਸ਼ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 30 ਮਈ ਤੋਂ ਬਰਤਾਨੀਆ ’ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਟੀਮ ਤਕਰੀਬਨ ਤੈਅ ਹੈ। ਭਾਰਤ ਨੇ ਆਸਟਰੇਲੀਆ ਤੋਂ ਪਹਿਲੇ ਦੋ ਮੈਚ ਜਿੱਤ ਲਏ ਸਨ, ਪਰ ਇਸ ਤੋਂ ਬਾਅਦ ਕੀਤੇ ਕੁਝ ਤਜਰਬਿਆਂ ਕਾਰਨ ਉਸ ਨੂੰ ਆਖਰੀ ਤਿੰਨ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿੰਦਰ ਸਿੰਘ ਧੋਨੀ ਨੂੰ ਆਰਾਮ ਦਿੱਤਾ ਗਿਆ ਜਦਕਿ ਬੱਲੇਬਾਜ਼ੀ ਕ੍ਰਮ ’ਚ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ, ਪਰ ਕੋਹਲੀ ਨੇ ਕਿਹਾ ਪੂਰੀ ਟੀਮ ਤੈਅ ਹੈ ਅਤੇ ਆਖਰੀ ਤਿੰਨ ਮੈਚਾਂ ’ਚ ਉਹ ਜਾਣਬੁੱਝ ਕੇ ਕੁਝ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਸੀ।
ਕੋਹਲੀ ਨੇ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ’ਚ 35 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਕਿਹਾ, ‘ਪਿਛਲੇ ਤਿੰਨ ਮੈਚਾਂ ’ਚ ਅਸੀਂ ਕੁਝ ਖਿਡਾਰੀ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹ ਉਸ ਨੂੰ ਨਿਭਾ ਪਾਉਂਦੇ ਹਨ ਜਾਂ ਨਹੀਂ। ਪਰ ਹਾਰ ਲਈ ਇਹ ਤਜਰਬੇ ਬਹਾਨਾ ਨਹੀਂ ਹੋ ਸਕਦੇ ਕਿਉਂਕਿ ਜੋ ਵੀ ਭਾਰਤ ਲਈ ਖੇਡਦਾ ਹੈ ਉਸ ਤੋਂ ਤੁਸੀਂ ਚੰਗੇ ਪ੍ਰਦਰਸ਼ਨ ਦੀ ਆਸ ਕਰਦੇ ਹੋ।’
ਉਨ੍ਹਾਂ ਕਿਹਾ ਕਿ ਇਸ ਹਾਰ ਤੋਂ ਬਾਅਦ ਡਰੈਸਿੰਗ ਰੂਮ ’ਚ ਖਿਡਾਰੀਆਂ ਜਾਂ ਸਹਿਯੋਗੀ ਸਟਾਫ ’ਚ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਨਿਰਾਸ਼ਾ ਨਹੀਂ ਹੈ, ਕਿਉਂਕਿ ਉਹ ਜਾਣਦੇ ਸੀ ਕਿ ਵਿਸ਼ਵ ਕੱਪ ਨੂੰ ਧਿਆਨ ’ਚ ਰੱਖ ਕੇ ਪਿਛਲੇ ਤਿੰਨ ਮੈਚਾਂ ’ਚ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ। ਭਾਰਤੀ ਕਪਤਾਨ ਨੇ ਕਿਹਾ ਕਿ ਟੀਮ ਪ੍ਰਬੰਧਨ ਇਸ ਨੂੰ ਲੈ ਕੇ ਸਪੱਸ਼ਟ ਹੈ ਕਿ ਵਿਸ਼ਵ ਕੱਪ ’ਚ ਕਿਹੜੇ 11 ਖਿਡਾਰੀ ਮੈਦਾਨ ’ਚ ਉੱਤਰਨਗੇ। ਹਾਲਾਤ ਮੁਤਾਬਕ ਇਸ ’ਚ 1 ਜਾਂ ਦੋ ਤਬਦੀਲੀਆਂ ਹੋ ਸਕਦੀਆਂ ਹਨ।
ਕੋਹਲੀ ਨੇ ਕਿਹਾ, ‘ਟੀਮ ਤਕਰੀਬਨ ਅਸੀਂ ਤੈਅ ਕਰ ਲਈ ਹੈ। ਵਿਸ਼ਵ ਕੱਪ ਦੌਰਾਨ ਹਾਲਾਤ ਮੁਤਾਬਕ ਇਕ-ਦੋ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਨੂੰ ਛੱਡ ਕੇ ਟੂਰਨਾਮੈਂਟ ’ਚ ਆਖਰੀ ਇਲੈਵਨ ਨੂੰ ਲੈ ਕੇ ਉਨ੍ਹਾਂ ਦੀ ਰਾਏ ਸਪੱਸ਼ਟ ਹੈ। ਸਿਰਫ ਇੱਕ ਸਥਾਨ ਹੈ ਜਿਸ ’ਤੇ ਥੋੜੀ ਚਰਚਾ ਦੀ ਜ਼ਰੂਰਤ ਹੈ।’ ਉਨ੍ਹਾਂ ਕਿਹਾ ਕਿ ਹਾਰਦਿਕ ਪਾਂਡਿਆ ਦੀ ਟੀਮ ’ਚ ਵਾਪਸੀ ਲਈ ਰਾਹ ਖੁੱਲ੍ਹੇ ਰੱਖੇ ਜਾਣਗੇ। ਪਾਂਡਿਆ ਜ਼ਖ਼ਮੀ ਹੋਣ ਕਾਰਨ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਨਹੀਂ ਖੇਡ ਸਕਿਆ ਸੀ।
ਕੋਹਲੀ ਨੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰਾਂ ’ਚ ਸ਼ਾਮਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘ਮੇਰੀ ਨਜ਼ਰ ’ਚ ਕੋਈ ਵੀ ਅਜਿਹੀ ਟੀਮ ਨਹੀਂ ਹੈ ਜੋ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਹੋਵੇ। ਹਰ ਟੀਮ ਨੂੰ ਖ਼ਤਰਾ ਹੈ, ਕਿਉਂਕਿ ਜੋ ਵੀ ਟੀਮ ਲੈਅ ’ਚ ਹੋਵੇਗੀ ਉਸ ਨੂੰ ਰੋਕਣਾ ਮੁਸ਼ਕਲ ਹੋਵੇਗਾ। -ਪੀਟੀਆਈ

ਆਈਪੀਐੱਲ ਦੇ ਮੈਚਾਂ ਬਾਰੇ ਖਿਡਾਰੀ ਖੁਦ ਫ਼ੈਸਲਾ ਕਰਨਗੇ
ਭਾਰਤੀ ਖਿਡਾਰੀਆਂ ਦੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ’ਚ ਖੇਡਣ ਨਾਲ ਉਨ੍ਹਾਂ ’ਤੇ ਪੈ ਰਿਹਾ ਕੰਮ ਦਾ ਬੋਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਹ ਫ਼ੈਸਲਾ ਆਪਣੇ ਸਾਥੀਆਂ ’ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਇਹ ਫ਼ੈਸਲਾ ਖੁਦ ਕਰਨਗੇ ਕਿ ਉਨ੍ਹਾਂ ਟੀ-20 ਟੂਰਨਾਮੈਂਟ ’ਚ ਕਿੰਨੇ ਮੈਚ ਖੇਡਣੇ ਹਨ ਤੇ ਕਿੰਨੇ ਨਹੀਂ। ਆਈਪੀਐੱਲ 23 ਮਰਚ ਤੋਂ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਸਮਾਪਤੀ ਤੋਂ ਤੁਰੰਤ ਬਾਅਦ ਭਾਰਤੀ ਟੀਮ ਇੰਗਲੈਂਡ ਰਵਾਨਾ ਹੋ ਜਾਵੇਗੀ ਜਿੱਥੇ 30 ਮਈ ਤੋਂ ਵਿਸ਼ਵ ਕੱਪ ਖੇਡਿਆ ਜਾਵੇਗਾ।


Comments Off on ਲੜੀ ਹਾਰਨ ਨਾਲ ਟੀਮ ਨਿਰਾਸ਼ ਨਹੀਂ: ਕੋਹਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.