ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਲੁੱਟ ਖੋਹ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ

Posted On March - 15 - 2019

ਲੁੱਟ ਦੀ ਵਾਰਦਾਤ ਵਿੱਚ ਸ਼ਾਮਲ ਮੁਲਜ਼ਮ ਪੁਲੀਸ ਦੀ ਹਿਰਾਸਤ ਵਿੱਚ।-ਫੋਟੋ: ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਮਾਰਚ
ਫਾਇਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਨਕਦੀ ਖੋਹਣ ਦੇ ਮਾਮਲੇ ਵਿਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਖੋਹੀ ਰਕਮ ਵਿਚੋਂ 65 ਹਜ਼ਾਰ ਰੁਪਏ, ਬੈਗ ਅਤੇ ਵਾਰਦਾਤ ਵੇਲੇ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖਤ ਸਾਹਿਲ ਸ਼ਰਮਾ ਉਰਫ ਡੱਡੂ ਅਤੇ ਅਨਿਲ ਕੁਮਾਰ ਉਰਫ ਮੌਂਕੀ ਵਜੋਂ ਹੋਈ ਹੈ। ਪੁਲੀਸ ਨੇ 27 ਫਰਵਰੀ ਨੂੰ ਥਾਣਾ ਸਦਰ ਵਿਚ ਕੇਸ ਦਰਜ ਕੀਤਾ ਸੀ। ਅੱਜ ਇਸ ਸਬੰਧ ਵਿਚ ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਲੁੱਟ ਖੋਹ ਦਾ ਸ਼ਿਕਾਰ ਮਨੋਜ ਸਚਦੇਵਾ ਵਾਸੀ ਬਟਾਲਾ ਰੋਡ ਨਾਲ ਇਹ ਘਟਨਾ 26 ਫਰਵਰੀ ਨੂੰ ਵਾਪਰੀ ਸੀ। ਇਹ ਵਿਅਕਤੀ ਮੰਤਰਾ ਕੋਰੀਅਰ ਕੰਪਨੀ ‘ਤੇ ਨਕਦੀ ਇਕੱਠੀ ਕਰਨ ਦਾ ਕੰਮ ਕਰਦਾ ਹੈ। ਉਸ ਦਿਨ ਇਹ ਵਿਅਕਤੀ ਜਵਾਹਰ ਨਗਰ ਇਲਾਕੇ ਵਿਚੋਂ ਨਕਦੀ ਇਕੱਠੀ ਕਰਕੇ ਪਰਤ ਰਿਹਾ ਸੀ ਕਿ ਚਾਰ ਵਿਅਕਤੀਆਂ ਨੇ ਛੁਰੀ ਦੀ ਨੋਕ ‘ਤੇ ਨਕਦੀ ਵਾਲਾ ਬੈਗ ਖੋਹ ਲਿਆ, ਜਿਸ ਵਿਚ ਇਕ ਲੱਖ 43 ਹਜ਼ਾਰ ਰੁਪਏ ਸਨ। ਇਸ ਲੁੱਟ ਖੋਹ ਪਿਛੇ ਸਾਹਿਲ ਸ਼ਰਮਾ ਦੀ ਸਾਜ਼ਿਸ਼ ਸੀ। ਉਹ ਖੁਦ ਵੀ ਇਸੇ ਕੰਪਨੀ ਕੰਮ ਕਰ ਚੁੱਕਾ ਹੈ।


Comments Off on ਲੁੱਟ ਖੋਹ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.