ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਲਾਪਤਾ ਦਰਸ਼ਨ ਲਾਲ ਦਾ ਕਤਲ; ਦੋ ਕਾਬੂ

Posted On March - 15 - 2019

ਕਾਬੂ ਕੀਤੇ ਨੌਜਵਾਨ ਪੁਲੀਸ ਹਿਰਾਸਤ ਵਿੱਚ। (ਇਨਸੈੱਟ) ਦਰਸ਼ਨ ਲਾਲ।

ਜਗਜੀਤ ਸਿੰਘ
ਮੁਕੇਰੀਆਂ, 14 ਮਾਰਚ
ਬੀਤੇ ਦਿਨ ਕਾਰ ਸਮੇਤ ਲਾਪਤਾ ਹੋਏ ਮਹਿਮੂਦਪੁਰ ਬਟਾਲਾ ਦੇ ਦਰਸ਼ਨ ਲਾਲ ਦੇ ਕਤਲ ਦੀ ਗੁੱਥੀ ਸੁਲਝਾਉਂਣ ਦਾ ਦਾਅਵਾ ਕਰਦਿਆਂ ਪੁਲੀਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਦਰਸ਼ਨ ਲਾਲ ਦੀ ਲਾਸ਼ ਮੁਕੇਰੀਆਂ ਹਾਈਡਲ ਨਹਿਰ ’ਤੇ ਪਾਵਰ ਹਾਊਸ ਨੰਬਰ-1 ਕੋਲੋਂ ਅਤੇ ਕਾਰ ਹੁਸ਼ਿਆਰਪੁਰ ਨੇੜਲੇ ਪਿੰਡ ਅੱਜੋਵਾਲ ਕੋਲੋਂ ਬਰਾਮਦ ਕੀਤੀ ਹੈ। ਕਤਲ ਦਾ ਕਾਰਨ ਦਰਸ਼ਨ ਲਾਲ ਕੋਲ ਮੋਟਰਸਾਈਕਲ ਗਹਿਣੇ ਰੱਖ ਕੇ ਲਏ ਵਿਆਜ ਦੇ ਪੈਸੇ ਨਾ ਦੇਣਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ।
ਮੁਕੇਰੀਆਂ ਥਾਣੇ ਵਿੱਚ ਡੀਐਸਪੀ ਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਸਿੰਘ ਨੇ ਦੱਸਿਆ ਕਿ ਦਰਸ਼ਨ ਲਾਲ ਦੇ ਕਾਰ ਸਮੇਤ ਲਾਪਤਾ ਹੋਣ ਦੀ ਸ਼ਿਕਾਇਤ ਉਸ ਦੇ ਭਰਾ ਬਲਕਾਰ ਸਿੰਘ ਨੇ ਭੰਗਾਲਾ ਚੌਕੀ ’ਚ ਕੀਤੀ ਸੀ। ਉਸ ਦੇ ਭਰਾ ਨੂੰ ਰਾਹੁਲ ਸ਼ਰਮਾ ਵਾਸੀ ਹਾਜੀਪੁਰ ਨੇ ਆਪਣੀ ਮਾਤਾ ਨੂੰ ਜਲੰਧਰ ਤੋਂ ਲਿਆਉਣ ਦਾ ਬਹਾਨਾ ਲਗਾ ਕੇ ਫੋਨ ਕਰਕੇ ਕਾਰ ਸਮੇਤ ਮੁਕੇਰੀਆਂ ਸੱਦਿਆ ਸੀ। ਉਸ ਦਾ ਭਰਾ ਜਦੋਂ ਦੇਰ ਰਾਤ ਤੱਕ ਵਾਪਸ ਨਾ ਆਇਆ ਅਤੇ ਫੋਨ ਬੰਦ ਮਿਲਣ ’ਤੇ ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ। ਉਸੇ ਦਿਨ ਪੁਲੀਸ ਨੂੰ ਸੂਚਨਾ ਮਿਲੀ ਕਿ ਕਾਰ ਹੁਸ਼ਿਆਰਪੁਰ ਨੇੜਲੇ ਪਿੰਡ ਅੱਜੋਵਾਲ ਵਿਖੇ ਲਾਵਾਰਸ ਖੜ੍ਹੀ ਮਿਲੀ ਹੈ। ਇਸ ਬਾਰੇ ਜਦੋਂ ਸੰਜੀਵ ਕੁਮਾਰ ਤੇ ਰਾਹੁਲ ਸ਼ਰਮਾ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਸਾਰੀ ਗੁੱਥੀ ਸੁਲਝ ਗਈ। ਸੰਜੀਵ ਕੁਮਾਰ ਨੇ ਆਪਣਾ ਨਵਾਂ ਮੋਟਰਸਾਈਕਲ ਦਰਸ਼ਨ ਲਾਲ ਕੋਲ ਗਹਿਣੇ ਰੱਖ ਕੇ 30 ਹਜ਼ਾਰ ਰੁਪਏ ਲਏ ਸਨ ਅਤੇ ਰਾਹੁਲ ਸ਼ਰਮਾ ਨੇ ਵੀ ਆਪਣੇ ਦੋਸਤ ਦਾ ਬੁਲੇਟ ਮੋਟਰਸਾਈਕਲ ਗਹਿਣੇ ਰੱਖ ਕੇ 50 ਹਜ਼ਾਰ ਰੁਪਏ ਲਏ ਸਨ। ਜਦੋਂ ਇਹ ਪੈਸੇ ਨਾ ਦੇ ਸਕੇ ਤਾਂ ਉਨ੍ਹਾਂ ਦਰਸ਼ਨ ਲਾਲ ਦਾ ਕਤਲ ਕਰਕੇ ਪੈਸੇ ਦਿੱਤੇ ਹੋਣ ਦਾ ਬਹਾਨਾ ਲਗਾ ਕੇ ਉਹ ਆਪਣੇ ਮੋਟਰਸਾਈਕਲ ਵਾਪਸ ਲੈਣ ਦੀ ਸਾਜ਼ਿਸ਼ ਘੜੀ। ਦੋਵਾਂ ਨੇ ਮੰਨਿਆ ਕਿ ਉਹ ਬਹਾਨੇ ਨਾਲ ਦਰਸ਼ਨ ਲਾਲ ਨੂੰ ਜਲੰਧਰ ਲੈ ਕੇ ਗਏ ਅਤੇ ਰਸਤੇ ਵਿੱਚ ਆਉਂਦਿਆਂ ਉਸ ਨੂੰ ਕੋਲਡ ਡਰਿੰਕਸ ਵਿੱਚ ਨਸ਼ੀਲੀਆਂ ਗੋਲੀਆਂ ਪਾ ਕੇ ਬੇਹੋਸ਼ ਕਰ ਦਿੱਤਾ। ਹੁਸ਼ਿਆਰਪੁਰ ਤੋਂ ਤਲਵਾੜਾ ਆਉਂਦਿਆਂ ਦੋਵਾਂ ਨੇ ਦਰਸ਼ਨ ਲਾਲ ਦਾ ਪਰਨੇ ਨਾਲ ਗਲਾ ਘੁੱਟ ਦਿੱਤਾ ਤੇ ਤੇਜ਼ਧਾਰ ਹਥਿਆਰ ਸਿਰ ਵਿੱਚ ਮਾਰ ਕੇ ਕਤਲ ਕਰ ਦਿੱਤਾ। ਲਾਸ਼ ਖੁਰਦ ਬੁਰਦ ਕਰਨ ਲਈ ਤਲਵਾੜਾ ਆਈਟੀਆਈ ਕੋਲ ਮੁਕੇਰੀਆ ਹਾਈਡਲ ਨਹਿਰ ਵਿੱਚ ਸੁੱਟ ਦਿੱਤੀ ਤੇ ਕਾਰ ਅੱਜੋਵਾਲ ਕੋਲ ਖੜ੍ਹੀ ਕਰਕੇ ਫ਼ਰਾਰ ਹੋ ਗਏ।


Comments Off on ਲਾਪਤਾ ਦਰਸ਼ਨ ਲਾਲ ਦਾ ਕਤਲ; ਦੋ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.