ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਰਸੂਖ਼ਦਾਰ ਸੰਘੀ ਜੱਜ ਦੇ ਅਹੁਦੇ ਲਈ ਸੈਨੇਟ ਵੱਲੋਂ ਭਾਰਤੀ-ਅਮਰੀਕੀ ਨਿਓਮੀ ਰਾਓ ਦੇ ਨਾਂ ਨੂੰ ਮਨਜ਼ੂਰੀ

Posted On March - 15 - 2019

ਵਾਸ਼ਿੰਗਟਨ, 14 ਮਾਰਚ
ਅਮਰੀਕਾ ਦੀ ਸੈਨੇਟ ਨੇ ਦੇਸ਼ ਦੀਆਂ ਸਭ ਤੋਂ ਤਾਕਤਵਰ ਬੈਂਚਾਂ ਵਿੱਚੋਂ ਇਕ ਡੀਸੀ ਸਰਕਟ ਕੋਰਟ ਆਫ਼ ਅਪੀਲਜ਼ ਦੇ ਜੱਜ ਦੇ ਅਹੁਦੇ ਲਈ 45 ਸਾਲਾ ਭਾਰਤੀ-ਅਮਰੀਕੀ ਨਿਓਮੀ ਰਾਓ ਦੇ ਨਾਂ ’ਤੇ ਮੋਹਰ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਿਨਸੀ ਸ਼ੋਸ਼ਣ ’ਤੇ ਲਿਖੇ ਆਪਣੇ ਲੇਖ ਕਾਰਨ ਵਿਵਾਦਾਂ ਵਿੱਚ ਰਹਿ ਚੁੱਕੀ ਨਿਓਮੀ, ਬਰੈੱਟ ਕੈਵੇਨੌ ਦੀ ਜਗ੍ਹਾ ਲਏਗੀ।
ਕੈਵੇਨੌ ਨੂੰ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਲਈ ਨਾਮਜ਼ਦ ਕੀਤਾ ਸੀ ਜਿਸ ਮਗਰੋਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਕੈਵੇਨੌ ਵਿਵਾਦਾਂ ’ਚ ਘਿਰਦੇ ਗਏ। ਅਮਰੀਕੀ ਸੈਨੇਟ ਨੇ ਨਿਓਮੀ ਦੇ ਨਾਂ ਨੂੰ 46 ਦੇ ਮੁਕਾਬਲੇ 53 ਵੋਟਾਂ ਨਾਲ ਮਨਜ਼ੂਰੀ ਦਿੱਤੀ। ਵਿਰੋਧੀ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਨਿਓਮੀ ਦਾ ਸਖ਼ਤ ਵਿਰੋਧ ਕੀਤਾ। ਅਧਿਕਾਰ ਸਮੂਹਾਂ ਨੇ ਨਿਓਮੀ ਖ਼ਿਲਾਫ਼ ਦੇਸ਼ ਪੱਧਰੀ ਮੁਹਿੰਮ ਵੀ ਚਲਾਈ।
-ਪੀਟੀਆਈ


Comments Off on ਰਸੂਖ਼ਦਾਰ ਸੰਘੀ ਜੱਜ ਦੇ ਅਹੁਦੇ ਲਈ ਸੈਨੇਟ ਵੱਲੋਂ ਭਾਰਤੀ-ਅਮਰੀਕੀ ਨਿਓਮੀ ਰਾਓ ਦੇ ਨਾਂ ਨੂੰ ਮਨਜ਼ੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.