ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਮੂੰਹ ਰਾਹੀਂ ਸਾਹ ਰੋਕਣ ਕਾਰਨ ਹੋਈ ਬੱਚੀ ਦੀ ਮੌਤ

Posted On March - 15 - 2019

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਾਰਚ
ਫੋਕਲ ਪੁਆਇੰਟ ਦੇ ਈਸ਼ਰ ਨਗਰ ਇਲਾਕੇ ’ਚ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਮਗਰੋਂ ਬੱਚੀ ਦਾ ਕਤਲ ਗ਼ਲਾ ਘੁੱਟ ਕੇ ਨਹੀਂ ਸਗੋਂ ਮੁਲਜ਼ਮ ਵੱਲੋਂ ਮੂੰਹ ਬੰਦ ਕਰਨ ਨਾਲ ਉਸਦੀ ਮੌਤ ਹੋਈ। ਇਹ ਖੁਲਾਸਾ ਵੀਰਵਾਰ ਨੂੰ ਬੱਚੀ ਦੇ ਪੋਸਟਮਾਰਟਮ ’ਚ ਹੋਇਆ। ਪੋਸਟਮਾਰਟਮ ’ਚ ਪਤਾ ਲੱਗਿਆ ਕਿ ਬੱਚੀ ਦੇ ਮੂੰਹ ’ਤੇ ਨਹੂੰਆਂ ਦੇ ਨਿਸ਼ਾਨ ਵੀ ਹਨ। ਮੁਲਜ਼ਮ ਨੇ ਬੱਚੀ ਦੇ ਮੂੰਹ ’ਤੇ ਹੱਥ ਰੱਖਿਆ, ਉਸਦਾ ਸਾਹ ਰੁਕ ਗਿਆ ਤੇ ਉਹ ਤੜਫ਼ਦੀ ਰਹੀ। ਇਸ ਤੋਂ ਇਲਾਵਾ ਬੱਚੀ ਦੇ ਸਿਰ ’ਤੇ ਵੀ ਸੱਟ ਦੇ ਨਿਸ਼ਾਨ ਸਨ। ਉਧਰ, ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਅਰਵਿੰਦਰ ਯਾਦਵ ਨੂੰ ਪੁਲੀਸ ਨੇ ਸ਼ੁੱਕਰਵਾਰ ਅਦਾਲਤ ’ਚ ਪੇਸ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਲਜ਼ਮ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ। ਪੰਜ ਸਾਲ ਦੀ ਮਾਸੂਮ ਬੱਚੀ ਦੇ ਪਰਿਵਾਰ ਵਾਲੇ ਵੀਰਵਾਰ ਨੂੰ ਸਵੇਰੇ ਸਿਵਲ ਹਸਪਤਾਲ ਪੁੱਜੇ। ਹਸਪਤਾਲ ’ਚ ਡਾ. ਅਨਮੋਲ ਰਤਨ, ਡਾ. ਸੁਰਭੀ ਤੇ ਡਾ. ਰੇਨੂੰ ਗ਼ੁਪਤਾ ਦੀ ਅਗਵਾਈ ’ਚ ਤਿੰਨ ਡਾਕਟਰਾਂ ਦੇ ਬੋਰਡ ਦੀ ਦੇਖ ਰੇਖ ’ਚ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਦੌਰਾਨ ਪਤਾ ਲੱਗਿਆ ਕਿ ਬੱਚੀ ਦਾ ਗ਼ਲਾ ਨਹੀਂ ਘੁੱਟਿਆ ਗਿਆ, ਬਲਕਿ ਉਸਦੀ ਮੌਤ ਦਾ ਮੂੰਹ ਰਾਹੀਂ ਸਾਹ ਰੋਕਣ ਕਾਰਨ ਹੋਈ ਹੈ। ਬੱਚੀ ਦੇ ਮੂੰਹ ’ਤੇ ਨਹੂੰਆਂ ਦੇ ਨਿਸ਼ਾਨ ਵੀ ਹਨ। ਪੁਲੀਸ ਨੇ ਬੱਚੀ ਦੇ ਡੀਐਨਏ ਟੈਸਟ ਦੇ ਸੈਂਪਲ ਲੈ ਕੇ ਵੀ ਜਾਂਚ ਲਈ ਭੇਜੇ ਹਨ।


Comments Off on ਮੂੰਹ ਰਾਹੀਂ ਸਾਹ ਰੋਕਣ ਕਾਰਨ ਹੋਈ ਬੱਚੀ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.