ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਭਾਰਤ-ਪਾਕਿ ਤਲਖ਼ੀ ਕਾਰਨ ਮਿਟ ਰਹੇ ਨੇ ਨਾਮੋ-ਨਿਸ਼ਾਨ

Posted On March - 15 - 2019

ਲਾਹੌਰ ਦੇ ਦਿੱਲੀ ਗੇਟ ਦੀ ਬਾਹਰੀ ਝਲਕ।

ਨਵੀਂ ਦਿੱਲੀ, 14 ਮਾਰਚ
ਭਾਰਤ ਅਤੇ ਪਾਕਿਸਤਾਨ ’ਚ ਭਾਵੇਂ ਕਿੰਨੀ ਵੀ ਤਲਖ਼ੀ ਹੋਵੇ ਪਰ ਦੋਵੇਂ ਮੁਲਕਾਂ ’ਚ ਕੁਝ ਅਜਿਹੇ ਨਾਮ ਹਨ ਜੋ ਭੁਲੇਖੇ ਪਾਉਂਦੇ ਹਨ। ਗੁਜਰਾਤ ਅਤੇ ਹੈਦਰਾਬਾਦ ਭਾਰਤ ’ਚ ਵੀ ਹਨ ਅਤੇ ਪਾਕਿਸਤਾਨ ’ਚ ਵੀ। ਇਸੇ ਤਰ੍ਹਾਂ ਦਿੱਲੀ ਗੇਟ ਲਾਹੌਰ ਅਤੇ ਲਾਹੌਰੀ ਗੇਟ ਪਟਿਆਲਾ ’ਚ ਹੈ। ਲਾਹੌਰ ’ਚ ਅੰਮ੍ਰਿਤਸਰੀ ਸਵੀਟਸ ਵੀ ਮਸ਼ਹੂਰ ਹੈ। ਕਰਾਚੀ ਹਲਵਾ ਕਈ ਭਾਰਤੀਆਂ ਨੂੰ ਪਸੰਦ ਹੈ ਜਦਕਿ ਪਾਕਿਸਤਾਨੀ ਬੰਗਾਲੀ ਸਮੋਸੇ ਦੇ ਦੀਵਾਨੇ ਹਨ। ਵੰਡ ਤੋਂ ਬਾਅਦ ਵੀ ਕੁਝ ਅਜਿਹੇ ਨਾਮ ਹਨ ਜੋ ਦੋਵੇਂ ਮੁਲਕਾਂ ਨੂੰ ਜੋੜਦੇ ਹਨ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗਲੀਆਂ, ਦੁਕਾਨਾਂ, ਯਾਦਗਾਰਾਂ, ਖਾਣਿਆਂ ਅਤੇ ਹੋਰ ਬਹੁਤ ਕੁਝ ਸਰਹੱਦ ਦੇ ਦੋਵੇਂ ਪਾਸਿਆਂ ’ਤੇ ਇਕੋ ਜਿਹਾ ਜਾਪਦਾ ਹੈ। ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਦੋਵੇਂ ਮੁਲਕਾਂ ’ਚ ਪੈਦਾ ਹੋਈ ਤਲਖ਼ੀ ਨਾਲ ਵਿਰਸੇ ’ਚ ਮਿਲੀਆਂ ਇਨ੍ਹਾਂ ਗੱਲਾਂ ’ਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਹਵਾਈ ਸੈਨਾ ਵੱਲੋਂ 27 ਫਰਵਰੀ ਨੂੰ ਪਾਕਿਸਤਾਨ ’ਚ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਗਈ ਹਮਲਿਆਂ ਮਗਰੋਂ ਅਹਿਮਦਾਬਾਦ ਅਤੇ ਬੰਗਲੌਰ ’ਚ ਕਰਾਚੀ ਬੇਕਰੀ ’ਤੇ ਸਾਰਾ ਨਜ਼ਲਾ ਡਿੱਗ ਪਿਆ। ਹਜੂਮ ਵੱਲੋਂ ਦੋਵੇਂ ਸਟੋਰਾਂ ਦੇ ਪ੍ਰਬੰਧਕਾਂ ਨੂੰ ਆਖਿਆ ਗਿਆ ਕਿ ਉਹ ਆਪਣੇ ਬੋਰਡਾਂ ਤੋਂ ‘ਕਰਾਚੀ’ ਸ਼ਬਦ ਨੂੰ ਹਟਾ ਲੈਣ। ਰਾਸ਼ਟਰਵਾਦ ਦੀ ਭਾਵਨਾ ਦਿਖਾਉਣ ਲਈ ਉਨ੍ਹਾਂ ਪੋਸਟਰਾਂ ਨਾਲ ਤਿਰੰਗਾ ਵੀ ਲਗਾ ਦਿੱਤਾ ਜਿਸ ’ਚ ਕਿਹਾ ਗਿਆ ਕਿ ਬ੍ਰਾਂਡ ਨੂੰ 1953 ’ਚ ਸਿੰਧੀ ਖਾਨਚੰਦ ਰਮਨਾਨੀ ਵੱਲੋਂ ਸਥਾਪਤ ਕੀਤਾ ਗਿਆ ਸੀ ਜੋ ਵੰਡ ਮਗਰੋਂ ਭਾਰਤ ’ਚ ਆ ਗਿਆ ਸੀ ਅਤੇ ਉਹ ਦਿਲੋਂ ਨਿਰਾ ਭਾਰਤੀ ਸੀ।
ਅਜਿਹੇ ਵਰਤਾਰੇ ਅਤੇ ਖ਼ੌਫ ਦਾ ਮੰਜ਼ਰ ਕੌਮੀ ਰਾਜਧਾਨੀ ਦਿੱਤੀ ਸਮੇਤ ਹੋਰ ਸ਼ਹਿਰਾਂ ’ਚ ਵੀ ਦੇਖਣ ਨੂੰ ਮਿਲਿਆ। ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਸਬੰਧਤ ਨਾਂ ਬਦਲਣਾ ਨਾ ਤਾਂ ਕੋਈ ਰਾਸ਼ਟਰਵਾਦ ਹੈ ਅਤੇ ਨਾ ਹੀ ਬਹਾਦਰੀ ਵਾਲੀ ਕਾਰਵਾਈ ਹੈ। ਹੁਣੇ ਜਿਹੇ ਰਿਲੀਜ਼ ਹੋਈ ਕਿਤਾਬ ‘ਦਿ ਪਾਰਟੀਸ਼ਨ ਆਫ਼ ਇੰਡੀਆ’ ਦੇ ਸੰਪਾਦਕ ਅਮਿਤ ਰੰਜਨ ਨੇ ਕਿਹਾ ਕਿ ਦੋਵੇਂ ਮੁਲਕ ਭੂਗੋਲ ਜਾਂ ਸਾਂਝੇ ਵਿਰਸੇ ਨੂੰ ਮਿਟਾ ਨਹੀਂ ਸਕਦੇ। ਕਲਚਰਲ ਇਤਿਹਾਸਕਾਰ ਸੋਹੇਲ ਹਾਸ਼ਮੀ ਨੇ ਕਿਹਾ ਕਿ ਲੋਕ ਜਦੋਂ ਪਰਵਾਸ ਕਰਕੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਹੀ ਸਥਾਨਾਂ ਦੇ ਨਾਮ ਚਲੇ ਜਾਂਦੇ ਹਨ ਅਤੇ ਉਹੋ ਸੱਭਿਆਚਾਰ ਕਾਇਮ ਰਹਿੰਦਾ ਹੈ ਜਿਸ ਨੂੰ ਬਦਲਣਾ ਔਖਾ ਹੁੰਦਾ ਹੈ।
-ਪੀਟੀਆਈ


Comments Off on ਭਾਰਤ-ਪਾਕਿ ਤਲਖ਼ੀ ਕਾਰਨ ਮਿਟ ਰਹੇ ਨੇ ਨਾਮੋ-ਨਿਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.