ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਭਾਰਤ ਨੂੰ ਉਸ ਦੀ ਧਰਤੀ ’ਤੇ ਹਰਾਉਣਾ ਵੱਡੀ ਪ੍ਰਾਪਤੀ: ਖਵਾਜਾ

Posted On March - 15 - 2019

ਨਵੀਂ ਦਿੱਲੀ, 14 ਮਾਰਚ
ਆਸਟਰੇਲਿਆਈ ਟੀਮ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਭਾਰਤ ਨੂੰ ਉਸ ਦੀ ਧਰਤੀ ’ਤੇ ਹਰਾਉਣਾ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਵਿਸ਼ਵ ਕੱਪ ਬਾਰੇ ਸੋਚਣ ਦੀ ਥਾਂ ਇਸ ਜਿੱਤ ਦਾ ਆਨੰਦ ਲੈਣ ਸਮਾਂ ਹੈ। ਖੱਬੇ ਹੱਥ ਦੇ ਇਸ ਸਲਾਮੀ ਬੱਲੇਬਾਜ਼ ਨੇ ਆਸਟਰੇਲਿਆਈ ਟੀਮ ਦੇ ਲੜੀ ’ਚ 0-2 ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ 3-2 ਨਾਲ ਮਿਲੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਪੰਜ ਮੈਚਾਂ ’ਚ 50, 38, 104, 91 ਤੇ 100 ਦੌੜਾਂ ਦੀਆਂ ਪਾਰੀਆਂ ਖੇਡੀਆਂ ਸੀ। ਖਵਾਜਾ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ।
ਉਸ ਨੇ ਕਿਹਾ, ‘ਇਹ ਜਿੱਤ ਬਹੁਤ ਵੱਡੀ ਹੈ। ਭਾਰਤ ’ਚ ਲੜੀ ਜਿੱਤਣਾ ਬਹੁਤ ਵੱਡੀ ਪ੍ਰਾਪਤੀ ਹੈ। ਇੱਥੇ ਆ ਕੇ ਮੈਚ ਖੇਡਣਾ ਬਹੁਤ ਮੁਸ਼ਕਲ ਹੈ ਅਤੇ ਉਹ ਵੀ ਇੱਕ ਬਹੁਤ ਚੰਗੀ ਟੀਮ ਖ਼ਿਲਾਫ਼। ਉਸ ਨੇ ਸਾਨੂੰ ਆਸਟਰੇਲੀਆ ’ਚ ਹਰਾਇਆ ਸੀ। ਇਸ ਲਈ ਦੋ ਮੈਚ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਲਗਾਤਾਰ ਤਿੰਨ ਮੈਚ ਜਿੱਤ ਕੇ ਲੜੀ ਜਿੱਤਣਾ ਸ਼ਾਨਦਾਰ ਹੈ।’ ਉਸ ਨੇ ਕਿਹਾ ਕਿ ਉਹ ਅਜੇ ਚੰਗਾ ਖੇਡ ਰਹੇ ਹਨ। ਇਸ ਲਈ ਉਹ ਇਸ ਸਮੇਂ ਸਿਰਫ਼ ਲੜੀ ਜਿੱਤਣ ਦਾ ਆਨੰਦ ਲੈਣਗੇ। ਉਨ੍ਹਾਂ ਅਜੇ ਪਾਕਿਸਤਾਨ ਖ਼ਿਲਾਫ਼ ਵੀ ਪੰਜ ਇੱਕਰੋਜ਼ਾ ਮੈਚ ਵੀ ਖੇਡਣੇ ਹਨ। ਵਿਸ਼ਵ ਕੱਪ ਦੀ ਦਾਅਵੇਦਾਰੀ ਬਾਰੇ ਉਸ ਨੇ ਕਿਹਾ, ‘ਮੈਂ ਅਜੇ ਕੁਝ ਨਹੀਂ ਕਹਿ ਸਕਦਾ। ਵਿਸ਼ਵ ਕੱਪ ਅਜੇ ਦੂਰ ਹੈ। ਅਸੀਂ ਕੁਝ ਚੰਗਾ ਕ੍ਰਿਕਟ ਖੇਡਿਆ ਹੈ। ਕੁਝ ਨਵੇਂ ਮੈਚ ਹੋਣਗੇ, ਨਵੀਆਂ ਟੀਮਾਂ ਹੋਣਗੀਆਂ, ਨਵੀਂ ਵਿਕਟ ਹੋਵੇਗੀ।’ -ਪੀਟੀਆਈ

ਧੋਨੀ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ: ਕਲਾਰਕ
ਸਾਬਕਾ ਆਸਟਰੇਲਿਆਈ ਕਪਤਾਨ ਮਾਈਕਲ ਕਲਾਰਕ ਨੇ ਆਲੋਚਕਾਂ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਦੀ ਸੀਮਤ ਓਵਰਾਂ ਦੀ ਟੀਮ ’ਚ ਤਜਰਬੇਕਾਰ ਮਹਿੰਦਰ ਸਿੰਘ ਧੋਨੀ ਦੀ ਅਹਿਮੀਅਤ ਨੂੰ ਘਟਾ ਕੇ ਨਾ ਦੇਖਣ। ਵਿਸ਼ਵ ਕੱਪ ਜੇਤੂ ਕਪਤਾਨ ਕਲਾਰਕ ਨੇ ਟਵੀਟ ਕੀਤਾ, ‘ਧੋਨੀ ਦੀ ਅਹਿਮੀਅਤ ਨੂੰ ਘਟਾ ਕੇ ਨਾ ਦੇਖਿਆ ਜਾਵੇ। ਮੱਧਕ੍ਰਮ ’ਚ ਤਜਰਬਾ ਬਹੁਤ ਮਹੱਤਵਪੂਰਨ ਹੁੰਦਾ ਹੈ।’ ਜ਼ਿਕਰਯੋਗ ਹੈ ਕਿ ਧੋਨੀ ਨੂੰ ਆਖਰੀ ਦੋ ਮੈਚਾਂ ’ਚ ਆਰਾਮ ਦਿੱਤਾ ਗਿਆ ਸੀ ਅਤੇ ਉਸ ਦੀ ਥਾਂ ਵਿਕਟਕੀਪਿੰਗ ਕਰਨ ਆਏ ਪੰਤ ਜੂਝਦੇ ਹੋਏ ਨਜ਼ਰ ਆਏ ਸਨ।


Comments Off on ਭਾਰਤ ਨੂੰ ਉਸ ਦੀ ਧਰਤੀ ’ਤੇ ਹਰਾਉਣਾ ਵੱਡੀ ਪ੍ਰਾਪਤੀ: ਖਵਾਜਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.