ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਭਾਰਤ ’ਚ ਛੇ ਪਰਮਾਣੂ ਊਰਜਾ ਪਲਾਂਟ ਲਾਉਣ ਲਈ ਅਮਰੀਕਾ ਸਹਿਮਤ

Posted On March - 15 - 2019

ਵਾਸ਼ਿੰਗਟਨ, 14 ਮਾਰਚ
ਦੁਵੱਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸਿਵਲ ਪਰਮਾਣੂ ਸਹਿਯੋਗ ਲਈ ਭਾਰਤ ਵਿੱਚ ਛੇ ਪਰਮਾਣੂ ਊਰਜਾ ਪਲਾਂਟ ਲਾਉਣ ਲਈ ਅਮਰੀਕਾ ਸਹਿਮਤ ਹੋ ਗਿਆ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਐੱਨਐੱਸਜੀ ਵਿੱਚ ਮੈਂਬਰੀ ਦਿਵਾਉਣ ਲਈ ਭਾਰਤ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਡਰੀਆ ਥੌਂਪਸਨ ਵਿਚਾਲੇ ਚੱਲ ਰਹੀ ਰਣਨੀਤਕ ਸੁਰੱਖਿਆ ਵਾਰਤਾ ਦਾ ਨੌਵਾਂ ਗੇੜ ਦੇ ਖ਼ਤਮ ਹੋਣ ’ਤੇ ਦੋਹਾਂ ਦੇਸ਼ਾਂ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਦੁਵੱਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸਿਵਲ ਪਰਮਾਣੂ ਸਹਿਯੋਗ ਲਈ ਵਚਨਬੱਧ ਹਨ। ਭਾਰਤ ਅਤੇ ਅਮਰੀਕਾ ਨੇ ਅਕਤੂਬਰ 2008 ਵਿਚ ਸਿਵਲ ਪਰਮਾਣੂ ਊਰਜਾ ਖੇਤਰ ਵਿਚ ਸਹਿਯੋਗ ਲਈ ਇਤਿਹਾਸਕ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਬੰਧਾਂ ’ਚ ਉਭਾਰ ਦੇਖਣ ਨੂੰ ਮਿਲਿਆ ਸੀ। -ਪੀਟੀਆਈ


Comments Off on ਭਾਰਤ ’ਚ ਛੇ ਪਰਮਾਣੂ ਊਰਜਾ ਪਲਾਂਟ ਲਾਉਣ ਲਈ ਅਮਰੀਕਾ ਸਹਿਮਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.