ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਫੇਸਬੁੱਕ ਠੱਪ ਹੋਣ ਕਾਰਨ ਮੱਚੀ ਹਾਹਾਕਾਰ

Posted On March - 15 - 2019

ਸਾਂ ਫਰਾਂਸਿਸਕੋ, 14 ਮਾਰਚ
ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਵੀਰਵਾਰ ਨੂੰ ਠੱਪ ਹੋ ਜਾਣ ਕਾਰਨ ਲੱਖਾਂ ਲੋਕਾਂ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਸਾਹਮਣਾ ਕਰਨਾ ਪਿਆ। ਕੁਝ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਫੇਸਬੁੱਕ ਦੇ ਇਤਿਹਾਸ ’ਚ ਇਹ ਸਭ ਤੋਂ ਵੱਡਾ ਝਟਕਾ ਹੈ। ਫੇਸਬੁੱਕ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਹਿਲਾਂ ਉਸ ’ਤੇ ਲੋਕਾਂ ਦੇ ਨਿੱਜੀ ਡੇਟਾ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ ਸੀ।
ਫੇਸਬੁੱਕ ਨੂੰ ਖੋਲ੍ਹਣ ’ਚ ਅੜਿੱਕਾ ਬੁੱਧਵਾਰ ਦੁਪਹਿਰ ਤੋਂ ਹੀ ਪੈਣਾ ਸ਼ੁਰੂ ਹੋ ਗਿਆ ਸੀ ਅਤੇ ‘ਡਾਊਨਡਿਟੈਕਟਰ.ਕਾਮ’, ਜੋ ਆਨਲਾਈਨ ਪੇਜਾਂ ਨੂੰ ਖੋਲ੍ਹਣ ’ਚ ਆਉਂਦੀ ਮੁਸ਼ਕਲ ਦਾ ਹੱਲ ਲਭਦੀ ਹੈ, ’ਤੇ ਸ਼ਿਕਾਇਤਾਂ ਦਾ ਹੜ੍ਹ ਆ ਗਿਆ। ਡਾਊਨਡਿਟੈਕਟਰ ਮੈਪ ’ਚ ਦਰਸਾਇਆ ਗਿਆ ਕਿ ਫੇਸਬੁੱਕ ਦੀ ਸੇਵਾ ’ਚ ਆਸਟਰੇਲੀਆ, ਏਸ਼ੀਆ, ਯੂਰੋਪ, ਦੱਖਣੀ ਅਤੇ ਉੱਤਰੀ ਅਮਰੀਕਾ ਦੇ ਹਿੱਸਿਆਂ ’ਚ ਅੜਿੱਕੇ ਪਏ ਹਨ।
ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲਣੀਆਂ ਜਾਰੀ ਸਨ। ਡਾਊਨਡਿਟੈਕਟਰ ’ਤੇ ਜੋਹਾਨਾ ਨਾਮ ਦੇ ਵਿਅਕਤੀ ਨੇ ਲਿਖਿਆ,‘‘ਤੁਹਾਨੂੰ ਸ਼ੀਸ਼ੇ ’ਚ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ ਅਤੇ ਦੇਖੋ ਕਿ ਇਹ ਕਿਵੇਂ ਦਾ ਲਗਦਾ ਹੈ। ਇੰਜ ਜਾਪੇਗਾ ਜਿਵੇਂ ਫੇਸਬੁੱਕ ਤੋਂ ਬਿਨਾਂ ਦੁਨੀਆਂ ਖ਼ਤਮ ਹੋ ਗਈ ਹੋਵੇ। ਡਿਜੀਟਲ ਦੀ ਬਜਾਏ ਅਸਲ ਜ਼ਿੰਦਗੀ ਦਾ ਸਾਹਮਣਾ ਕਰੋ।’’
ਇਕ ਹੋਰ ਵਿਅਕਤੀ ਨੇ ਲਿਖਿਆ ਕਿ ਫੇਸਬੁੱਕ ਬੰਦ ਹੋਣ ਨਾਲ ਲੋਕ ਇਕ-ਦੂਜੇ ਦੇ ਨੇੜੇ ਆਏ। ਫੇਸਬੁੱਕ ਨੇ ਟਵਿੱਟਰ ’ਤੇ ਬਿਆਨ ਜਾਰੀ ਕਰਕੇ ਕਿਹਾ ਕਿ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਉਨ੍ਹਾਂ ਨੂੰ ਪਤਾ ਹੈ ਅਤੇ ਉਸ ਨੂੰ ਠੀਕ ਕਰਨ ’ਚ ਉਹ ਜੁਟੇ ਹੋਏ ਹਨ।
-ਏਐਫਪੀ

ਫੇਸਬੁੱਕ ਨੇ ਭਾਰਤੀ ਸੰਗੀਤ ਕੰਪਨੀਆਂ ਨਾਲ ਮਿਲਾਈ ਤਾਲ

ਨਵੀਂ ਦਿੱਲੀ: ਫੇਸਬੁੱਕ ਨੇ ਭਾਰਤ ਦੀਆਂ ਉੱਘੀਆਂ ਸੰਗੀਤ ਕੰਪਨੀਆਂ ਨਾਲ ਭਾਈਵਾਲੀ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਟੀ-ਸੀਰੀਜ਼, ਜ਼ੀ ਮਿਊਜ਼ਿਕ ਕੰਪਨੀ ਅਤੇ ਯਸ਼ ਰਾਜ ਫਿਲਮਜ਼ ਸਮੇਤ ਹੋਰ ਕੰਪਨੀਆਂ ਦੇ ਗਾਣੇ ਅਤੇ ਵੀਡੀਓਜ਼ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਮਿਲਣਗੇ। ਇਸ ਤੋਂ ਪਹਿਲਾਂ ਕਾਪੀਰਾਈਟ ਕਾਰਨ ਮਸ਼ਹੂਰ ਕੰਪਨੀਆਂ ਦੇ ਸੰਗੀਤ ਦੀ ਕੋਈ ਵੀ ਪੋਸਟ ਫੇਸਬੁੱਕ ’ਤੇ ਨਹੀਂ ਵਰਤੀ ਜਾਂਦੀ ਸੀ।
-ਪੀਟੀਆਈ


Comments Off on ਫੇਸਬੁੱਕ ਠੱਪ ਹੋਣ ਕਾਰਨ ਮੱਚੀ ਹਾਹਾਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.