ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਪੱਕੇ ਖਾਲਾਂ ਦੀ ਵਿਜੀਲੈਂਸ ਨੇ ਮੁੜ ਆਰੰਭੀ ਜਾਂਚ

Posted On March - 15 - 2019

ਵਿਜੀਲੈਂਸ ਵਿਭਾਗ ਦੇ ਅਧਿਕਾਰੀ ਵਿਵਾਦਗ੍ਰਸਤ ਪੱਕੇ ਖਾਲਾਂ ਦੇ ਨਕਸ਼ੇ ਵੇਖਦੇ ਹੋਏ।

ਜੋਗਿੰਦਰ ਸਿੰਘ ਮਾਨ
ਮਾਨਸਾ, 14 ਮਾਰਚ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਸਮੇਤ ਬਰਨਾਲਾ, ਬਠਿੰਡਾ, ਸੰਗਰੂਰ ਜ਼ਿਲ੍ਹੇ ਦੇ ਪੱਕੇ ਖਾਲਾਂ ਲਈ ਭੇਜੀ 949 ਕਰੋੜ ਰੁਪਏ ਦੀ ਰਾਸ਼ੀ ਭੇਜੀ ਸੀ। ਇਸ ਨਾਲ ਮਾਨਸਾ ਜ਼ਿਲ੍ਹੇ ਵਿਚ ਆਰੰਭ ਹੋਏ ਵਿਕਾਸ ਕਾਰਜਾਂ ਦੀ ਵਿਜੀਲੈਂਸ ਨੇ ਮੁੜ ਜਾਂਚ ਆਰੰਭ ਦਿੱਤੀ ਹੈ। ਵਿਭਾਗ ਦੀ ਟੀਮ ਨੇ ਦੋ ਦਿਨ ਪਹਿਲਾਂ ਮਾਨਸਾ ਨੇੜਲੇ ਕੁਝ ਪਿੰਡਾਂ ਵਿਚ ਜਾ ਕੇ ਪੱਕੇ ਖਾਲਾਂ ਲਈ ਵਰਤੇ ਗਏ ਮਟੀਰੀਅਲ ਦੇ ਨਮੂਨੇ ਲਏ ਸਨ ਅਤੇ ਮਹਿਕਮੇ ਦੀ ਟੀਮ ਵੱਲੋਂ ਅੱਜ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਮਾਨਸਾ ਨਜ਼ਦੀਕ ਪਿੰਡ ਘਰਾਂਗਣਾ, ਨੰਗਲ ਖੁਰਦ, ਜਵਾਹਰਕੇ ਅਤੇ ਟਾਹਲੀਆਂ ਵਿੱਚ ਇੱਟਾਂ ਸਮੇਤ ਬਜਰੀ-ਬਰੇਤੀ ਦੇ ਨਮੂਨੇ ਲਏ ਗਏ। ਨਮੂਨੇ ਲਏ ਜਾਣ ਦੀ ਜਾਣਕਾਰੀ ਮਿਲਣ ਬਾਅਦ ਵਿਭਾਗ ਦੇ ਉਸ ਵੇਲੇ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਜਾਂਚ ਟੀਮ ਵਿਚ ਵਿਜੀਲੈਂਸ ਵਿਭਾਗ ਦੇ ਮਾਨਸਾ ਸਥਿਤ ਡੀਐਸਪੀ ਮਨਜੀਤ ਸਿੰਘ ਸਮੇਤ ਐਕਸੀਅਨ ਪੱਧਰ ਦੇ ਟੈਕਨੀਕਲ ਅਧਿਕਾਰੀ ਸੁਰਿੰਦਰ ਕੁਮਾਰ ਅਤੇ ਇੰਜੀਨੀਅਰ ਡੀ.ਐਮ. ਸੋਨੀ ਤੇ ਟਿਊਬਵੈੱਲ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਸ਼ਾਮਲ ਹਨ।
ਵੇਰਵਿਆਂ ਅਨੁਸਾਰ ਮਾਲਵਾ ਖੇਤਰ ਦੇ ਇਸ ਵੱਡੇ ਘਪਲੇ ਵਿਚ ਵਿਜੀਲੈਂਸ ਵਿਭਾਗ ਵੱਲੋਂ ਪਹਿਲਾਂ ਹੀ ਪੜਤਾਲ ਦੌਰਾਨ ਦੋ ਐਕਸੀਅਨ ਪੱਧਰ ਦੇ ਅਧਿਕਾਰੀਆਂ ਨੂੰ ਫੜਨ ਤੋਂ ਬਾਅਦ ਖਾਲਾਂ ਦੀ ਉਸਾਰੀ ਵਿਵਾਦਾਂ ਵਿਚ ਘਿਰੀ ਹੋਈ ਹੈ। ਖਪਤਕਾਰਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਜੇ ਬਾਰੀਕੀ ਨਾਲ ਪੜਤਾਲ ਕੀਤੀ ਜਾਵੇ ਤਾਂ ਇਸ ਵਿਚ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਪੱਧਰ ਦੇ ਅਫਸਰਾਂ ਅਤੇ ਠੇਕੇਦਾਰਾਂ ਵੀ ਘੇਰੇ ਵਿੱਚ ਆ ਜਾਣਗੇ।
ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ ਮਨਜੀਤ ਸਿੰਘ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਟੀਮ ਨੇ ਅੱਜ ਮਾਨਸਾ ਨੇੜਲੇ 4 ਪਿੰਡਾਂ ਵਿਚ ਦੂਜੇ ਗੇੜ ਦੀ ਜਾਂਚ ਸ਼ੁਰੂ ਕੀਤੀ ਹੈ। ਉਧਰ, ਸ਼ਿਕਾਇਤਕਰਤਾ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਜਦੋਂ ਲੋਕਾਂ ਦੀ ਵਿਜੀਲੈਂਸ ਵਿਭਾਗ ਤੋਂ ਪਹਿਲਾਂ ਕੀਤੀ ਪੜਤਾਲ ਦੌਰਾਨ ਤਸੱਲੀ ਨਾ ਹੋਈ ਤਾਂ ਉਨ੍ਹਾਂ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਨਸਾਫ ਲਈ ਪਹੁੰਚ ਕੀਤੀ।
ਜਾਂਚ ਦੌਰਾਨ ਜ਼ਿਲ੍ਹੇ ਦੇ ਪਿੰਡ ਜਵਾਹਰਕੇ, ਘਰਾਂਗਣਾ, ਨੰਗਲ ਖੁਰਦ ਅਤੇ ਟਾਹਲੀਆਂ ਵਿੱਚ ਵਿਜੀਲੈਂਸ ਦੀ ਟੀਮ ਨੇ ਪੱਕੇ ਕੀਤੇ ਗਏ ਖਾਲਾਂ ਦੀ ਸਮੱਗਰੀ ਜਿਵੇਂ ਇੱਟਾਂ, ਸੀਮੇਂਟ, ਬਜਰੀ ਵਗੈਰਾ ਦੇ ਨਮੂਨੇ ਲਏ ਤੇ ਜਾਂਚ ਲਈ ਭੇਜ। ਸ਼ਿਕਾਇਤਕਰਤਾ ਨੇ ਕਿਹਾ ਕਿ ਭਾਵੇਂ ਇਹ ਕਾਰਜ 87 ਪਿੰਡਾਂ ਵਿਚ ਪੂਰੇ ਹੋਏ ਹਨ, ਪਰ ਪੜਤਾਲੀਆ ਟੀਮ ਵੱਲੋਂ ਕੁਝ ਪਿੰਡਾਂ ਵਿਚ ਹੀ ਸੈਂਪਲ ਲਏ ਗਏ ਸਨ।


Comments Off on ਪੱਕੇ ਖਾਲਾਂ ਦੀ ਵਿਜੀਲੈਂਸ ਨੇ ਮੁੜ ਆਰੰਭੀ ਜਾਂਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.