ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਪੀਐੱਸ ਨਰਸਿਮ੍ਹਾ ਬੀਸੀਸੀਆਈ ਦੇ ਵਿਵਾਦ ਹੱਲ ਕਰਨ ਲਈ ਸਾਲਸ ਨਿਯੁਕਤ

Posted On March - 15 - 2019

ਨਵੀਂ ਦਿੱਲੀ, 14 ਮਾਰਚ
ਸੁਪਰੀਮ ਕੋਰਟ ਨੇ ਅੱਜ ਬੀਸੀਸੀਆਈ ਦੇ ਮਾਮਲੇ ’ਚ ਕਾਨੂੰਨੀ ਮਿੱਤਰ ਦੀ ਭੂਮਿਕਾ ਨਿਭਾਅ ਰਹੇ ਸੀਨੀਅਰ ਵਕੀਲ ਪੀਐੱਸ ਨਰਸਿਮ੍ਹਾ ਨੂੰ ਦੇਸ਼ ’ਚ ਕ੍ਰਿਕਟ ਪ੍ਰਸ਼ਾਸਨ ਨਾਲ ਸਬੰਧਤ ਸਾਰੇ ਵਿਵਾਦ ਸੁਲਝਾਉਣ ਲਈ ਸਾਲਸ ਨਿਯੁਕਤ ਕੀਤਾ ਹੈ।
ਜਸਟਿਸ ਐੱਸਏ ਬੋਬਡੇ ਅਤੇ ਜਸਟਿਸ ਏਐੱਮ ਸਪਰੇ ਦੇ ਬੈਂਚ ਨੂੰ ਨਰਸਿਮ੍ਹਾ ਨੇ ਸੂਚਿਤ ਕੀਤਾ ਕਿ ਸਿਖਰ ਅਦਾਲਤ ਦੇ ਸਾਬਕਾ ਜਸਟਿਸ ਡੀਕੇ ਜੈਨ ਨੇ ਬੀਸੀਸੀਆਈ ਦੇ ਲੋਕਪਾਲ ਦਾ ਅਹੁਦਾ ਸੰਭਾਲ ਲਿਆ ਹੈ। ਬੈਂਚ ਨੇ ਕ੍ਰਿਕਟ ਪ੍ਰਸ਼ਾਸਨ ਦੇ ਵਿਵਾਦਾਂ ਨੂੰ ਹੱਲ ਕਰਨ ਕਰਨ ਲਈ ਐਡਵੋਕੇਟ ਨਰਸਿਮ੍ਹਾ ਨੂੰ ਸਾਲਸ ਵੱਲੋਂ ਕੰਮ ਕਰਨ ਲਈ ਕਹਿੰਦਿਆਂ ਟਿੱਪਣੀ ਕੀਤੀ, ‘ਖੇਡ ਜਾਰੀ ਰਹਿਣੀ ਚਾਹੀਦੀ ਹੈ।’ ਬੈਂਚ ਨੇ ਸ੍ਰੀ ਨਰਸਿਮ੍ਹਾ ਨੂੰ ਪ੍ਰਸ਼ਾਸਕਾਂ ਦੀ ਕਮੇਟੀ ਵੱਲੋਂ ਵੱਖ ਵੱਖ ਕ੍ਰਿਕਟ ਐਸੋਸੀਏਸ਼ਨਾਂ ਨੂੰ ਫੰਡ ਦੇਣ ਨਾਲ ਸਬੰਧਤ ਵਿਵਾਦਾਂ ’ਤੇ ਗੌਰ ਕਰਨ ਦਾ ਵੀ ਨਿਰਦੇਸ਼ ਦਿੱਤਾ। ਇਸ ਤੋਂ ਇਲਾਵਾ ਬੈਂਚ ਨੇ ਦੇਸ਼ ਦੀਆਂ ਸਾਰੀਆਂ ਅਦਾਲਤ ਨੂੰ ਬੀਸੀਸੀਆਈ ਅਤੇ ਸੂਬਾਈ ਕ੍ਰਿਕਟ ਐਸੋਸੀਏਸ਼ਨਾਂ ਨਾਲ ਸਬੰਧਤ ਕਿਸੇ ਵੀ ਮਾਮਲੇ ’ਚ ਕਾਰਵਾਈ ਲਈ ਦਾਇਰ ਪਟੀਸ਼ਨਾਂ ’ਤੇ ਵਿਚਾਰ ਕਰਨ ਤੋਂ ਰੋਕ ਦਿੱਤਾ ਹੈ। ਸਿਖਰ ਅਦਾਲਤ ਨੇ 21 ਫਰਵਰੀ ਨੂੰ ਜਸਟਿਸ ਡੀਕੇ ਜੈਨ ਨੂੰ ਬੀਸੀਸੀਆਈ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਕੁਝ ਸੂਬਾਈ ਕ੍ਰਿਕਟ ਐਸੋਸੀਏਸ਼ਨਾਂ ਦੇ ਵਕੀਲਾਂ ਨੇ ਦੋਸ਼ ਲਗਾਇਆ ਸੀ ਕਿ ਪ੍ਰਸ਼ਾਸਕਾਂ ਦੀ ਕਮੇਟੀ ਨੇ ਉਨ੍ਹਾਂ ਨੂੰ ਫੰਡ ਮੁਹੱਈਆ ਨਹੀਂ ਕਰਵਾਇਆ। -ਪੀਟੀਆਈ


Comments Off on ਪੀਐੱਸ ਨਰਸਿਮ੍ਹਾ ਬੀਸੀਸੀਆਈ ਦੇ ਵਿਵਾਦ ਹੱਲ ਕਰਨ ਲਈ ਸਾਲਸ ਨਿਯੁਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.