ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਪਨਸਾਰੇ ਕੇਸ ਦੀ ਢਿੱਲੀ ਜਾਂਚ ’ਤੇ ਘਿਰੀ ਮਹਾਰਾਸ਼ਟਰ ਸਰਕਾਰ

Posted On March - 15 - 2019

ਮੁੰਬਈ, 14 ਮਾਰਚ
ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਤਰਕਸ਼ੀਲ ਆਗੂ ਗੋਵਿੰਦ ਪਨਸਾਰੇ ਹੱਤਿਆ ਮਾਮਲੇ ਦੀ ਜਾਂਚ ਲਈ ਮਹਾਰਾਸ਼ਟਰ ਸਰਕਾਰ ਨੇ ਜਿਹੜੇ ਮੁੱਢਲੇ ਤੌਰ ਤਰੀਕੇ ਅਪਣਾਏ ਹਨ, ਉਸ ਨਾਲ ਸੂਬਾਈ ਸਰਕਾਰ ਖੁ਼ਦ ਇਕ ਮਜ਼ਾਕ ਬਣ ਕੇ ਰਹਿ ਗਈ ਹੈ। ਜਸਟਿਸ ਐਸ.ਸੀ.ਧਰਮਾਧਿਕਾਰੀ ਤੇ ਬੀ.ਪੀ. ਕੋਲਾਬਾਵਾਲਾ ਦੀ ਅਗਵਾਈ ਵਾਲੇ ਬੈਂਚ ਨੇ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ’ਚ ਵਧੀਕ ਮੁੱਖ ਸਕੱਤਰ ਨੂੰ 28 ਮਾਰਚ ਲਈ ਸੰਮਨ ਭੇਜਦਿਆਂ ਹੁਣ ਤਕ ਕੇਸ ਦੀ ਢਿੱਲੀ ਰਫ਼ਤਾਰ ਬਾਰੇ ਕਾਰਨਾਂ ਦੀ ਤਫ਼ਸੀਲ ਦੇਣ ਲਈ ਕਿਹਾ ਹੈ।
ਬੈਂਚ ਨੇ ਕਿਹਾ, ‘ਸਰਕਾਰ ਨੂੰ ਵੀ ਕੁਝ ਦਬਾਅ ਮਹਿਸੂਸ ਹੋਣਾ ਚਾਹੀਦਾ ਹੈ। ਇਨ੍ਹਾਂ ਨੂੰ ਵੀ ਪਤਾ ਹੋਵੇ ਕਿ ਇਕ ਦਿਨ ਉਨ੍ਹਾਂ ਨੂੰ ਵੀ ਸਿੱਟੇ ਭੁਗਤਣੇ ਹੋਣਗੇ। ਆਮ ਕਰਕੇ ਪੁਲੀਸ ਅਜਿਹੇ ਮਾਮਲਿਆਂ ’ਚ ਸਾਫ਼ ਬਚ ਨਿਕਲਦੀ ਹੈ। ਕੋੋਈ ਮੀਮੋ ਨਹੀਂ ਦਿੱਤੇ ਜਾਂਦੇ ਤੇ ਕੋਈ ਜਵਾਬਤਲਬੀ ਨਹੀਂ ਹੁੰਦੀ। ਜੇਕਰ ਅਦਾਲਤੀ ਦਖ਼ਲ ਮਗਰੋਂ ਹੀ ਅਪਰਾਧਾਂ ਦੀ ਜਾਂਚ ਦਾ ਕੰਮ ਵਿੱਢਿਆ ਜਾਣਾ ਹੈ ਤਾਂ ਫਿਰ ਜੁਡੀਸ਼ਰੀ ਹੀ ਇਕੋ ਇਕ ਰੱਖਿਅਕ ਹੈ। ਅਸੀਂ ਸਮਾਜ ਨੂੰ ਕੀ ਸੁਨੇਹਾ ਦੇ ਰਹੇ ਹਾਂ।’ ਮਹਾਰਾਸ਼ਟਰ ਸੀਆਈਡੀ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸੀਲਬੰਦ ਲਿਫ਼ਾਫੇ ਵਿੱਚ ਦਾਖ਼ਲ ਰਿਪੋਰਟ ਪੜ੍ਹਨ ਮਗਰੋਂ ਬੈਂਚ ਨੇ ਕਿਹਾ ਕਿ ਸਿਟ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਪਰਾਧ ਹੋਏ ਨੂੰ ਚਾਰ ਸਾਲ ਹੋ ਚੁੱਕੇ ਹਨ, ਪਰ ਪੁਲੀਸ ਅਜੇ ਤਕ ਇਕ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ। ਅਦਾਲਤ ਨੇ ਕਿਹਾ, ‘ਤੁਹਾਡੇ ਕਰਕੇ ਹੀ ਲੋਕਾਂ ਵਿੱਚ ਇਹ ਧਾਰਨਾ ਆਮ ਹੈ ਕਿ ਕੁਝ ਲੋਕ ਗੁਨਾਹ ਕਰਕੇ ਆਸਾਨੀ ਨਾਲ ਬਚ ਨਿਕਲਦੇ ਹਨ, ਉਨ੍ਹਾਂ ਤੋਂ ਕੋਈ ਪੁੱਛਗਿੱਛ ਵੀ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਨੂੰ ਸਰਪ੍ਰਸਤੀ ਹਾਸਲ ਹੁੰਦੀ ਹੈ।’ ਉਨ੍ਹਾਂ ਕਿਹਾ, ‘ਸੂਬਾਈ ਸਰਕਾਰ ਮੂਕ ਦਰਸ਼ਕ ਬਣ ਕੇ ਸਭ ਕੁਝ ਨਹੀਂ ਵੇਖ ਸਕਦੀ। ਇਹ ਕੋਈ ਫ਼ਿਲਮ ਨਹੀ ਹੈ ਕਿ ਤੁਸੀਂ (ਪੁਲੀਸ ਤੇ ਜਾਂਚ ਏਜੰਸੀਆਂ) ਉਦੋਂ ਆਓ, ਜਦੋ ਕੁਝ ਸਭ ਕੁਝ ਨਿੱਬੜ ਚੁੱਕਾ ਹੋਵੇ।’
-ਪੀਟੀਆਈ


Comments Off on ਪਨਸਾਰੇ ਕੇਸ ਦੀ ਢਿੱਲੀ ਜਾਂਚ ’ਤੇ ਘਿਰੀ ਮਹਾਰਾਸ਼ਟਰ ਸਰਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.