ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਪਟਿਆਲਾ: ਹੈਰਾਨੀਜਨਕ ਨਤੀਜਿਆਂ ਨੇ ਸਿਆਸੀ ਧਿਰਾਂ ਉਲਝਾਈਆਂ

Posted On March - 15 - 2019

ਰਵੇਲ ਸਿੰਘ ਭਿੰਡਰ
ਪਟਿਆਲਾ, 14 ਮਾਰਚ
ਪਟਿਆਲਾ ਲੋਕ ਸਭਾ ਸੀਟ ਲਈ ਆਖ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਸਿੰਘ ਰੱਖੜਾ ਦੇ ਨਾਂ ’ਤੇ ਸਹਿਮਤੀ ਬਣਾਏ ਜਾਣ ਮਗਰੋਂ ਇਸ ਵਕਾਰੀ ਸੀਟ ’ਤੇ ਚਾਰ ਰਾਜਸੀ ਧਿਰਾਂ ਦਰਮਿਆਨ ਸਿਆਸੀ ਘੋਲ ਹੋ ਸਕਦਾ ਹੈ। ਪੰਜਾਬ ਡੈਮੋਕਰੇਟਿਕ ਅਲਾਇੰਸ ਨੇ ਭਾਵੇਂ ‘ਆਪ’ ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ਨਾਂ ਹੀ ਐਲਾਨਿਆ ਹੋਇਆ ਹੈ ਪਰ ਤੀਜੀ ਧਿਰ ਵਜੋਂ ਕਾਂਗਰਸ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦਾ ਨਾਂ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਸੀਟ ਸਬੰਧੀ ਮੁੱਢਲੇ ਤੌਰ ’ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੋਤੀ ਮਹਿਲ ਸਮੇਤ ਸਾਰੀਆਂ ਅਹਿਮ ਰਾਜਸੀ ਧਿਰਾਂ ਸਿਆਸੀ ਖ਼ੌਫ਼ ’ਚ ਹਨ।
ਸਾਲ 2014 ’ਚ ਆਏ ਹੈਰਾਨੀਜਨਕ ਨਤੀਜਿਆਂ ’ਚੋਂ ਡਾ. ਧਰਮਵੀਰ ਗਾਂਧੀ 3.65 ਲੱਖ ਵੋਟਾਂ ਲੈ ਕੇ ਜੇਤੂ ਬਣੇ ਸਨ, ਜਦੋਂ ਕਿ ਤਿੰਨ ਵਾਰ ਦੀ ਜੇਤੂ ਬੀਬੀ ਪਰਨੀਤ ਕੌਰ ਨੂੰ 3.44 ਲੱਖ ਵੋਟਾਂ ਹੀ ਮਿਲੀਆਂ ਸਨ। ਅਕਾਲੀ ਦਲ ਦੇ ਦੀਪਿੰਦਰ ਸਿੰਘ 3.40 ਲੱਖ ਵੋਟਾਂ ਨਾਲ ਤੀਜੇ ਨੰਬਰ ’ਤੇ ਰਹਿ ਗਏ ਸਨ। ਪਿਛਲੀ ਵਾਰ ਆਪ ਦੀ ਹਵਾ ਨੇ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ ਸੀ। ਅਜਿਹੇ ’ਚ ਐਤਕੀਂ ਮੋਤੀ ਮਹਿਲ ਇਸ ਚੋਣ ਪਿੜ ਨੂੰ ਲੈ ਕੇ ਵੱਡੇ ਖੌਫ਼ ’ਚ ਦੱਸਿਆ ਜਾ ਰਿਹਾ ਹੈ। ਆਪ ਦੇ ਐਮ.ਪੀ ਡਾ.ਧਰਮਵੀਰ ਗਾਂਧੀ ਨੇ 32.62 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਸ ਨਾਲ ਕਾਂਗਰਸ ਨੂੰ ਸਿੱਧੇ ਤੌਰ ’ਤੇ ਰਵਾਇਤੀ ਵੋਟ ਬੈਂਕ ’ਚ 19.91 ਫੀਸਦੀ ਦਾ ਨੁਕਸਾਨ ਹੋਇਆ ਸੀ। ਸੂਤਰ ਦੱਸਦੇ ਹਨ ਕਿ ਕਾਂਗਰਸ ਵੱਡੀ ਚਿੰਤਾ ’ਚ ਹੈ ਕਿ ਐਤਕੀਂ 19.91 ਫੀਸਦੀ ਦੀ ਭਰਪਾਈ ਲਈ ਵੱਡੇ ਯਤਨ ਜੁਟਾਉਣੇ ਪੈਣਗੇ।
ਅਕਾਲੀ ਦਲ ਇਸ ਗੱਲੋਂ ਫ਼ਿਕਰਮੰਦੀ ’ਚ ਹੈ ਕਿ ਪਿਛਲੀ ਵਾਰ ਤੀਜੀ ਥਾਂ ਹੀ ਮੱਲੀ ਜਾ ਸਕੀ ਸੀ। ਇਸ ਸੀਟ ’ਤੇ ਭਾਵੇਂ ਕਦੀਂ ਅਕਾਲੀ ਦਲ ਦਾ ਦਬਦਬਾ ਵੀ ਰਿਹਾ ਸੀ ਤੇ ਪੰਥ ਰਤਨ ਸਵ.ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਇਥੋਂ ਜਿੱਤ ਕੇ ਪਾਰਲੀਮੈਂਟ ਗਏ ਸਨ ਤੇ ਲਗਾਤਾਰ ਦੋ ਵਾਰ 1996 ਤੇ 1998 ’ਚ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਜਿੱਤਣ ’ਚ ਕਾਮਯਾਬ ਰਹੇ ਸਨ। ਇੱਕ ਵਾਰ ਤਾਂ ਪ੍ਰੋ.ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਤ ਕਰ ਦਿੱਤਾ ਸੀ ਪਰ ਪਿਛਲੀ ਵਾਰ 9.92 ਫੀਸਦੀ ਦੀ ਵੋਟ ਬੈਂਕ ’ਚ ਆਈ ਗਿਰਾਵਟ ਤੋਂ ਇਹ ਪਾਰਟੀ ਹਾਲੇ ਵੀ ਭੈਅ ਖਾ ਰਹੀ ਹੈ। ਪਿਛਲੀ ਵਾਰ ਅਕਾਲੀ ਦਲ ਨੂੰ 30.34 ਫੀਸਦੀ ਵੋਟਾਂ ਪਈਆਂ ਸਨ ਜਿਹੜੀਆਂ ਕਿ ਕਾਂਗਰਸ ਤੋਂ ਮਹਿਜ਼ .28 ਫੀਸਦੀ ਹੀ ਘੱਟ ਸਨ। ਇਸ ਵਾਰ ‘ਆਪ’ ਖੁਦ ਵੀ ਅਜਿਹੀ ਫਿਕਰਮੰਦੀ ’ਚ ਹੈ ਕਿ ਕੀ ਉਹ ਪਿਛਲੀ ਵਾਰ ਵਾਲੀ ਕਾਰਗੁਜ਼ਾਰੀ ਦੁਹਰਾ ਸਕੇਗੀ।


Comments Off on ਪਟਿਆਲਾ: ਹੈਰਾਨੀਜਨਕ ਨਤੀਜਿਆਂ ਨੇ ਸਿਆਸੀ ਧਿਰਾਂ ਉਲਝਾਈਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.