ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਨਾਬਾਲਗ ਲੜਕੀ ਤੇ ਨੌਜਵਾਨ ਨੇ ਫਾਹਾ ਲਿਆ

Posted On March - 15 - 2019

ਗਗਨਦੀਪ ਅਰੋੜਾ
ਲੁਧਿਆਣਾ, 14 ਮਾਰਚ
ਫੋਕਲ ਪੁਆਇੰਟ ਦੇ ਢੰਡਾਰੀ ਕਲਾਂ ਇਲਾਕੇ ’ਚ ਬੁੱਧਵਾਰ ਦੇਰ ਰਾਤ ਨੂੰ ਕੰਮ ਨਾ ਚੱਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਅਤੇ ਵੀਰਵਾਰ ਦੀ ਸਵੇਰੇ ਇੱਕ ਨਾਬਾਲਿਗ ਨੇ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨੀ ਦੇ ਚੱਲਦਿਆਂ ਮੌਤ ਨੂੰ ਗ਼ਲੇ ਲਾ ਲਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪ੍ਰੇਮ ਨਗਰ ਇਲਾਕੇ ਦੇ ਰਹਿਣ ਵਾਲਾ ਦੀਪਕ ਕੁਮਾਰ (26) ਇੱਕ ਫੈਕਟਰੀ ’ਚ ਕਾਜ ਬਟਨ ਦਾ ਕੰਮ ਕਰਦਾ ਸੀ। ਉਹ ਕੁੱਲ 6 ਭਰਾ ਸਨ। ਪਿਛਲੇ ਕੁਝ ਦਿਨਾਂ ਤੋਂ ਦੀਪਕ ਦਾ ਕੰਮ ਸਹੀ ਨਹੀਂ ਚੱਲ ਰਿਹਾ ਸੀ ਜਿਸ ਕਾਰਨ ਉਸ ਦਾ ਖਰਚਾ ਵੀ ਪੂਰਾ ਨਹੀਂ ਸੀ ਹੋ ਪਾ ਰਿਹਾ। ਇਸ ਦੇ ਚਲਦਿਆਂ ਉਹ ਪ੍ਰੇਸ਼ਾਨ ਸੀ, ਪਰ ਉਸ ਨੇ ਆਪਣੀ ਇਸ ਪ੍ਰੇਸ਼ਾਨੀ ਦਾ ਕਾਰਨ ਕਿਸੇ ਨੂੰ ਨਹੀਂ ਦੱਸਿਆ। ਬੁੱਧਵਾਰ ਰਾਤ ਨੂੰ ਉਹ ਪਰਿਵਾਰ ਵਾਲਿਆਂ ਨਾਲ ਰੋਟੀ ਖਾਣ ਤੋਂ ਬਾਅਦ ਸੌਣ ਲਈ ਚਲਾ ਗਿਆ। ਰੋਜ਼ਾਨਾ ਦੀ ਤਰ੍ਹਾਂ ਦੇਰੀ ਨਾਲ ਉਠਣ ਕਾਰਨ ਸਵੇਰੇ 11 ਵਜੇ ਤੱਕ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਜਗਾਇਆ ਹੀ ਨਹੀਂ। ਜਦੋਂ ਦੁਪਹਿਰ ਤੱਕ ਉਹ ਥੱਲੇ ਨਹੀਂ ਆਇਆ ਤਾਂ ਪਰਿਵਾਰ ਵਾਲੇ ਉਸਨੂੰ ਜਗਾਉਣ ਲਈ ਉਪਰ ਕਮਰੇ ’ਚ ਗਏ ਤਾਂ ਦੇਖਿਆ ਕਿ ਅੰਦਰ ਉਸ ਦੀ ਲਾਸ਼ ਲਟਕ ਰਹੀ ਸੀ। ਉਨ੍ਹਾਂ ਘਟਨਾ ਦੀ ਪੁਲੀਸ ਨੂੰ ਦਿੱਤੀ।
ਇਸੇ ਦੌਰਾਨ ਢੰਡਾਰੀ ਖੁਰਦ ਦੇ ਪ੍ਰੇਮ ਕਲੋਨੀ ਇਲਾਕੇ ’ਚ ਰਹਿਣ ਵਾਲੀ ਨਾਬਾਲਿਗ ਖੁਸ਼ਬੂ (16) ਨੇ ਵੀਰਵਾਰ ਦੀ ਸਵੇਰੇ ਆਪਣੇ ਘਰ ’ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਖੁਸ਼ਬੂ ਪਿਛਲ਼ੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ। ਉਸ ਦੇ ਮਾਤਾ-ਪਿਤਾ ਆਪਣੇ ਕੰਮ ’ਤੇ ਚਲੇ ਗਏ। ਪਿੱਛੋਂ ਖੁਸ਼ਬੂ ਘਰ ’ਚ ਇਕੱਲੀ ਸੀ। ਉਸ ਨੇ ਘਰ ’ਚ ਚੁੰਨੀ ਦੇ ਸਹਾਰੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਦੁਪਹਿਰੇ ਖੁਸ਼ਬੂ ਦੀ ਮਾਪੇ ਘਰ ਰੋਟੀ ਖਾਣ ਲਈ ਆਏ ਤਾਂ ਘਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਸਨ। ਉਹ ਅੰਦਰ ਦਾਖਲ ਹੋਏ ਤਾਂ ਲੜਕੀ ਦੀ ਲਾਸ਼ ਲਟਕਦੀ ਦੇਖ ਉਨ੍ਹਾਂ ਦੇ ਹੋਸ਼ ਉਡ ਗਏ। ਜਾਂਚ ਅਧਿਕਾਰੀ ਬੂਆ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


Comments Off on ਨਾਬਾਲਗ ਲੜਕੀ ਤੇ ਨੌਜਵਾਨ ਨੇ ਫਾਹਾ ਲਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.