ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਦੀਪਾ ਜਿਮਨਾਸਟਿਕ ਵਿਸ਼ਵ ਕੱਪ ਦੇ ਫਾਈਨਲ ਗੇੜ ਵਿਚ ਪਹੁੰਚੀ

Posted On March - 15 - 2019

ਬਾਕੂ (ਅਜ਼ਰਬੈਜਾਨ), 14 ਮਾਰਚ
ਭਾਰਤ ਦੀ ਦੀਪਾ ਕਰਮਾਕਰ ਨੇ ਅੱਜ ਇੱਥੇ ਕਲਾਤਮਕ ਜਿਮਨਾਸਟਿਕ ਵਿਸ਼ਵ ਕੱਪ ਦੇ ਕੁਆਲੀਫਾਈਂਗ ਦੌਰ ’ਚ ਤੀਜੇ ਸਥਾਨ ’ਤੇ ਰਹਿ ਕੇ ਵਾਲਟ ਮੁਕਾਬਲੇ ’ਚ ਪ੍ਰਵੇਸ਼ ਕਰ ਲਿਆ ਹੈ।  ਪੱਚੀ ਸਾਲ ਦੀਪਾ ਨੇ ਮੁਕਾਬਲੇ ’ਚ ਪਹਿਲੀ ਵਾਰ ਸਭ ਤੋਂ ਮੁਸ਼ਕਲ ‘ਹੈਂਡਫਰੰਟ 540 ਵਾਲਟ’ ’ਚ ਹੱਥ ਅਜ਼ਮਾਏ। ਇਸ ’ਚ ਉਸ ਨੇ ਦੋ ਕੁਆਲੀਫਾਈਂਗ ਦੌਰ ਵਾਲਟ ’ਚ 14.466 ਅਤੇ 14.133 ਅੰਕ ਜੁਟਾ ਕੇ ਔਸਤਨ 14.299 ਅੰਕ ਹਾਸਲ ਕੀਤੇ। ਅਮਰੀਕਾ ਦੀ ਜ਼ੈੱਡ ਕੈਰੇ ਨੇ ਕੁਆਲੀਫਾਈਂਗ ਦੌਰ ’ਚ 14.70 ਦੇ ਔਸਤ ਸਕੋਰ ਨਾਲ ਪਹਿਲਾ ਸਥਾਨ ਜਦਕਿ ਮੈਕਸੀਕੋ ਦੀ ਅਲੈਕਸਾ ਮੋਰੇਨੋ ਨੇ 14.533 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਕੁਆਲੀਫਿਕੇਸ਼ਨ ਦੌਰ ‘ਚ ਸਿਖਰਲੇ ਅੱਠਾਂ ’ਚ ਰਹਿਣ ਵਾਲੇ ਜਿਮਨਾਸਟ ਫਾਈਨਲ ਖੇਡਦੇ ਹਨ। ਵਾਲਟ ਫਾਈਨਲ ਸ਼ਨਿਚਰਵਾਰ ਨੂੰ ਹੋਵੇਗਾ। ਰੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੀ ਦੀਪਾ ਭਲਕੇ ਬੈਲੇਂਸਡ ਬੀਮ ਮੁਕਾਬਲੇ ’ਚ ਵੀ ਹਿੱਸਾ ਲਵੇਗੀ। ਭਾਰਤੀ ਜਿਮਨਾਸਟਿਕ ਫੈਡਰੇਸ਼ਨ ਦੇ ਮੀਤ ਪ੍ਰਧਾਲ ਰਿਆਜ਼ ਭਾਟੀ ਨੇ ਕਿਹਾ ਕਿ ਦੀਪਾ ਦਾ ਪ੍ਰਦਰਸ਼ਨ ਚੰਗਾ ਰਿਹਾ। ਉਨ੍ਹਾਂ ਨੂੰ ਉਮੀਦ ਹੈ ਕਿ ਸ਼ਨਿਚਰਵਾਰ ਨੂੰ ਫਾਈਨਲ ਤੋਂ ਬਾਅਦ ਉਹ ਪੋਡੀਅਮ ਸਥਾਨ ’ਤੇ ਰਹੇ ਅਤੇ ਓਲੰਪਿਕ ਕੁਆਲੀਫਿਕੇਸ਼ਨ ਵੱਲ ਇੱਕ ਹੋਰ ਕਦਮ ਵਧਾਵੇ। -ਪੀਟੀਆਈ


Comments Off on ਦੀਪਾ ਜਿਮਨਾਸਟਿਕ ਵਿਸ਼ਵ ਕੱਪ ਦੇ ਫਾਈਨਲ ਗੇੜ ਵਿਚ ਪਹੁੰਚੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.