ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਟਿੱਪਰਾਂ ਨੂੰ ਰਾਹ ਦੇ ਕੇ ਰਾਮਪੁਰ ਦੀ ਪੰਚਾਇਤ ਪਈ ‘ਕੁਰਾਹੇ’

Posted On March - 15 - 2019

ਹਿਮਾਚਲ ਪ੍ਰਦੇਸ਼ ਤੋਂ ਕਰੱਸ਼ਰ ਚਾਲਕਾਂ ਨੂੰ ਦਿੱਤੇ ਜਾਣ ਵਾਲੇ ਲਾਂਘੇ ਦਾ ਦ੍ਰਿਸ਼।

ਜੇਬੀ ਸੇਖੋਂ
ਗੜ੍ਹਸ਼ੰਕਰ, 14 ਮਾਰਚ
ਇਸ ਤਹਿਸੀਲ ਦੇ ਪਿੰਡ ਰਾਮਪੁਰ (ਬਿਲੜੋਂ) ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਵਾਲੇ ਰਕਬੇ ਵਿਚੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਨੂੰ ਟਿੱਪਰਾਂ ਲਈ ਲਾਂਘਾ ਦੇਣ ਸਬੰਧੀ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਪੱਬਾ ਭਾਰ ਹੈ। ਹੈਰਾਨੀ ਦੀ ਗੱਲ ਹੈ ਕਿ ਗੜ੍ਹਸ਼ੰਕਰ ਦੇ ਐਸਡੀਐਮ ਹਰਬੰਸ ਸਿੰਘ ਨੇ ਇਸ ਸਾਰੇ ਮਾਮਲੇ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਇਸ ਰਸਤੇ ਲਈ ਸਬੰਧਤ ਪੰਚਾਇਤ ਨੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤੀ ਜੰਗਲੀ ਰਕਬੇ ਵਿਚੋਂ 5 ਮੀਟਰ ਚੌੜੇ ਅਤੇ 1800 ਮੀਟਰ ਤੋਂ ਲੰਮੇਂ ਰਸਤੇ ਨੂੰ 33 ਸਾਲ ਲਈ ਪਟੇ ‘ਤੇ ਦੇਣ ਲਈ ਵਿਸ਼ੇਸ਼ ਮਤਾ ਵੀ ਪਾ ਲਿਆ ਹੈ। ਇਸ ਦੇ ਇਵਜ਼ ਵਿਚ ਕਰੱਸ਼ਰ ਚਾਲਕਾਂ ਵਲੋਂ ਪੰਚਾਇਤ ਨੂੰ ਮਹੀਨਾਵਾਰ ‘ਵਿਕਾਸ ਰਾਸ਼ੀ’ ਦੇਣ ਦਾ ਇਕਰਾਰ ਵੀ ਕਰ ਲਿਆ ਹੈ।
ਪਿਛਲੇ ਸਾਲ ਵੀ ਪੰਚਾਇਤ ਵਲੋਂ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਅਜਿਹਾ ਰਸਤਾ ਚਾਲੂ ਕੀਤਾ ਗਿਆ ਸੀ ਪਰ ਮੀਡੀਆ ਵਿਚ ਇਸ ਮੁੱਦੇ ਦੇ ਉਛਲਣ ਕਾਰਨ ਕਰੀਬ ਡੇਢ ਸਾਲ ਬਾਅਦ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਉਦੋਂ ਇਸ ਰਸਤੇ ਕਾਰਨ ਇਲਾਕੇ ਦੇ ਜੰਗਲ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਲੱਕੜ ਦੀ ਕਟਾਈ ਕੀਤੀ ਗਈ ਅਤੇ ਦੋਹਾਂ ਰਾਜਾਂ ਦੇ ਨਸ਼ਾ ਤਸਕਰਾਂ ਲਈ ਵੀ ਇਹ ਰਾਹ ‘ਵਰਦਾਨ’ ਬਣ ਗਿਆ ਸੀ। ਇਸ ਰਸਤੇ ਦੁਆਰਾ ਹਿਮਾਚਲ ਤੋਂ ਨਿਕਲਣ ਵਾਲੇ ਭਾਰੀ ਵਾਹਨਾਂ ਨੇ ਕੰਢੀ ਨਹਿਰ ਦੀ ਕਰੀਬ ਪੰਜ ਕਿਲੋਮੀਟਰ ਲੰਮੀ ਪਟੜੀ ਵੀ ਬਰਬਾਦ ਕਰ ਦਿੱਤੀ ਸੀ ਅਤੇ ਜੰਗਲੀ ਜੀਵਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਵੀ ਲਗਾਤਾਰ ਵਧੀਆਂ ਸਨ। ਰਾਮ ਪੁਰ ਦੀ ਨਵੀਂ ਪੰਚਾਇਤ ਵਲੋਂ ਮੁੜ ਇਸ ਰਸਤੇ ਨੂੰ ਚਾਲੂ ਕਰਨ ਲਈ ਮਤਾ ਪਾਇਆ ਗਿਆ। ਇਸ ਬਾਰੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ 7 ਮਾਰਚ ਨੂੰ ਮੀਟਿੰਗ ਬੁਲਾ ਕੇ ਇਹ ਰਸਤਾ ਦੇਣ ਬਾਰੇ ਰਾਏ ਲਈ ਗਈ ਸੀ, ਜਿਸ ’ਤੇ ਸਮੁੱਚੇ ਅਧਿਕਾਰੀਆਂ ਅਤੇ ਪੰਚਾਇਤ ਨੇ ਇਕਮਤ ਹੋ ਕੇ ਇਸ ਰਸਤੇ ਨੂੰ ਮੁੜ ਚਾਲੂ ਕਰਨ ‘ਤੇ ਮੋਹਰ ਲਗਾਈ। ਮੀਟਿੰਗ ਵਿਚ ਵਣ ਵਿਭਾਗ, ਡੀਡੀਪੀਓ, ਕੰਢੀ ਨਹਿਰ ਵਿਭਾਗ, ਲੋਕ ਨਿਰਮਾਣ ਵਿਭਾਗ ਸਮੇਤ ਪੰਚਾਇਤ ਹਾਜ਼ਰ ਸੀ। ਸਰਪੰਚ ਹਰਮੇਸ਼ ਸਿੰਘ ਅਨੁਸਾਰ ਪਿੰਡ ਨੂੰ ਮਿਲਣ ਵਾਲੀ ਵਿਕਾਸ ਰਾਸ਼ੀ ਕਰਕੇ ਇਹ ਲਾਂਘਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਕੰਢੀ ਕੈਨਾਲ ਦੇ ਐਕਸੀਅਨ ਵੀਕੇ ਗਿੱਲ ਨੇ ਕੋਈ ਟਿੱਪਣੀ ਤੋਂ ਇਨਕਾਰ ਕਰ ਦਿੱਤਾ। ਡੀਡੀਪੀਓ ਸਰਬਜੀਤ ਸਿੰਘ ਨੇ ਕਿਹਾ ਕਿ ਪੰਚਾਇਤ ਵਲੋਂ ਆਪਣੀ ਆਮਦਨ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਜੰਗਲਾਤ ਵਿਭਾਗ ਨੇ ਇਹ ਰਸਤਾ ਬੰਦ ਕਰਕੇ ਉੱਥੇ ਕਰੀਬ 400 ਦਰੱਖਤ ਲਗਾ ਦਿੱਤੇ ਸਨ ਪਰ ਮੌਜੂਦਾ ਸਮੇਂ ਇਹ ਰਸਤਾ ਮੁੜ ਖੋਲ੍ਹਿਆ ਜਾ ਰਿਹਾ ਹੈ ਅਤੇ ਵਿਭਾਗ ਵਲੋਂ ਲਗਾਏ ਦਰੱਖਤ ਵੀ ਕਥਿਤ ਤੌਰ ’ਤੇ ਖੁਰਦ ਬੁਰਦ ਕਰ ਦਿੱਤੇ ਗਏ ਹਨ। ਡੀਐਫਓ ਸਤਿੰਦਰ ਸਿੰਘ ਅਨੁਸਾਰ ਇਸ ਦੀ ਮਨਜ਼ੂਰੀ ਕੇਂਦਰ ਦੇ ਵਾਤਾਵਰਣ ਮੰਤਰਾਲੇ ਤੋਂ ਆਉਣੀ ਹੈ ਅਤੇ ਉਹ ਕੁਝ ਨਹੀਂ ਕਰ ਸਕਦੇ।


Comments Off on ਟਿੱਪਰਾਂ ਨੂੰ ਰਾਹ ਦੇ ਕੇ ਰਾਮਪੁਰ ਦੀ ਪੰਚਾਇਤ ਪਈ ‘ਕੁਰਾਹੇ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.