ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੇਰੁਜ਼ਗਾਰ ਨੌਜਵਾਨਾਂ ਦੇ ਇਕਜੁੱਟ ਸੰਘਰਸ਼ ਦੀ ਲੋੜ !    ਮੈਕਸੀਕੋ ਤੋਂ ਵਤਨ ਪਰਤਾਏ ਪੰਜਾਬੀ ਤੇ ਪਰਵਾਸ !    ਮੱਧ ਪ੍ਰਦੇਸ਼: ਸਰਕਾਰੀ ਤੀਰਥ ਯਾਤਰਾ ਯੋਜਨਾ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਸ਼ਾਮਲ !    ਮਹਿਲਾ ਪੁਲੀਸ ਮੁਲਾਜ਼ਮ ਦਾ ਪਿੱਛਾ ਕਰਨ ਵਾਲਾ ਆਈਬੀ ਮੁਲਾਜ਼ਮ ਗ੍ਰਿਫ਼ਤਾਰ !    ਆਈਐੱਨਐਕਸ: ਚਿਦੰਬਰਮ ਦੀ ਹਿਰਾਸਤ 27 ਤੱਕ ਵਧੀ !    ਜਸਟਿਸ ਰਵੀ ਰੰਜਨ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਬਣੇ !    ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    

ਟਵਿੱਟਰ ’ਤੇ ਹੁੰਦੀ ਰਹੀ ‘ਚੌਕੀਦਾਰ… ਚੌਕੀਦਾਰ’

Posted On March - 18 - 2019

ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਨੇ ਆਪਣੇ ਟਵਿੱਟਰ ਹੈਂਡਲਾਂ ਅੱਗੇ ‘ਚੌਕੀਦਾਰ’ ਲਾਇਆ

ਅਦਿਤੀ ਟੰਡਨ, 17 ਮਾਰਚ
ਮਾਈਕ੍ਰੋਬਲੌਗਿੰਗ ਵੈੱਬਸਾਈਟ ਟਵਿੱਟਰ ’ਤੇ ਅੱਜ ਸਾਰਾ ਦਿਨ ‘ਚੌਕੀਦਾਰ’ ਦਾ ਬੋਲਬਾਲਾ ਰਿਹਾ। ਵੈੱਬਸਾਈਟ ਦੇ ਸਾਰੇ ਸਿਖਰਲੇ ਰੁਝਾਨਾਂ ਵਿੱਚ ‘ਚੌਕੀਦਾਰ’ ਸ਼ਬਦ ਮੁੜ ਮੁੜ ਵਰਤਿਆ ਗਿਆ। ਇਸ ਰੁਝਾਨ ਦਾ ਆਗਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਟਵਿੱਟਰ ਹੈਂਡਲ ਦਾ ਨਾਂ ਤਬਦੀਲ ਕਰਕੇ ‘ਚੌਕੀਦਾਰ ਨਰਿੰਦਰ ਮੋਦੀ’ ਰੱਖਣ ਤੋਂ ਹੋਇਆ। ਸ੍ਰੀ ਮੋਦੀ ਨੇ ਟਵਿੱਟਰ ਖਾਤੇ ਦਾ ਨਾਂ ਬਦਲ ਕੇ ਸਪਸ਼ਟ ਰੂਪ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੋ ਟੁੱਕ ਜਵਾਬ ਦਿੱਤਾ ਹੈ, ਜੋ ਰਾਫ਼ਾਲ ਕਰਾਰ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਸ੍ਰੀ ਮੋਦੀ ’ਤੇ ‘ਚੌਕੀਦਾਰ ਚੋਰ ਹੈ’ ਜੁਮਲੇ ਨਾਲ ਹੱਲਾ ਬੋਲਦੇ ਹਨ। ਪ੍ਰਧਾਨ ਮੰਤਰੀ ਦੀ ਇਸ ਪੇਸ਼ਕਦਮੀ ਤੋਂ ਫੌਰੀ ਮਗਰੋਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਹੋਰਨਾਂ ਮੰਤਰੀਆਂ ਨੇ ਵੀ ਆਪਣੇ ਟਵਿੱਟਰ ਹੈਂਡਲਾਂ ਦੇ ਨਾਂ ਅੱਗੇ ‘ਚੌਕੀਦਾਰ’ ਲਾ ਲਿਆ। ਇਨ੍ਹਾਂ ਮੰਤਰੀਆਂ ’ਚ ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ, ਰੇਲ ਮੰਤਰੀ ਪਿਯੂਸ਼ ਗੋਇਲ ਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਹਰਸ਼ ਵਰਧਨ ਸ਼ਾਮਲ ਹਨ, ਪਰ ਕੌਮੀ ਤੇ ਕੌਮਾਂਤਰੀ ਬੰਦਿਸ਼ਾਂ ਦੇ ਚਲਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਜਿਹੀ ਪੇਸ਼ਕਦਮੀ ਤੋਂ ਸੰਕੋਚ ਹੀ ਰੱਖਿਆ।
ਸ੍ਰੀ ਮੋਦੀ ਦੀ ਪੇਸ਼ਕਦਮੀ ਚੇਨ ਰਿਐਕਸ਼ਨ ਵਜੋਂ ਅੱਗੇ ਤੋਂ ਅੱਗੇ ਫੈਲਦੀ ਗਈ। ਪ੍ਰਧਾਨ ਮੰਤਰੀ ਦਾ ‘ਮੈਂ ਭੀ ਚੌਕੀਦਾਰ’ ਹੈਸ਼ ਟੈਗ ਵਾਇਰਲ ਹੁੰਦੇ ਹੀ ਸ੍ਰੀ ਮੋਦੀ ਦੇ ਫੌਲੋਅਰਜ਼ ਨੇ ਖੁ਼ਦ ਨੂੰ ‘ਚੌਕੀਦਾਰ’ ਕਹਿਣਾ ਸ਼ੁਰੂ ਕਰ ਦਿੱਤਾ। ਟਵਿੱਟਰ ਦੀ ਰਿਪੋਰਟ ਮੁਤਾਬਕ ‘ਚੌਕੀਦਾਰ’ ਹੈਸ਼ਟੈਗ ਦੇ ਰੁਝਾਨਾਂ ’ਚ ਅੱਜ ‘ਚੌਕੀਦਾਰ ਫਿਰ ਸੇ’ ਨੂੰ 2 ਲੱਖ ਜਦੋਂਕਿ ‘ਚੌਕੀਦਾਰ ਨਰਿੰਦਰ ਮੋਦੀ’ ਨੂੰ 1.91 ਲੱਖ ਫੌਲੋਅਰਜ਼ ਨੇ ਟੈਗ ਕੀਤਾ। ਕਾਂਗਰਸ ਵੱਲੋਂ ਪ੍ਰੋਮੋਟ ਕੀਤੇ ਜਾ ਰਹੇ ਹੈਂਡਲ ‘ਮੋਦੀ ਵੇਅਰ ਇਜ਼ ਆਫ਼ ਮਨੀ’ ਨੂੰ 1.69 ਲੱਖ ਫੌਲੋਅਰਜ਼ ਨੇ ਟੈਗ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਪੇਸ਼ਕਦਮੀ ਤੋਂ ਕਾਂਗਰਸ ਭਾਵੇਂ ਹੱਕੀ ਬੱਕੀ ਰਹਿ ਗਈ, ਪਰ ਭਾਜਪਾ ਸੂਤਰਾਂ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਬੀਤੇ ਦਿਨ ਦਿੱਤੇ ਸੱਦੇ ਮਗਰੋਂ ਇਹ ਸਭ ਕੁਦਰਤੀ ਵਹਾਅ ਵਿੱਚ ਹੋਇਆ ਹੈ। ਸ੍ਰੀ ਮੋਦੀ ਨੇ ਲੰਘੇ ਦਿਨ ਹਰ ਕਿਸੇ ਨੂੰ ‘ਮੈਂ ਭੀ ਚੌਕੀਦਾਰ’ ਸਹੁੰ ਚੁੱਕਣ ਲਈ ਕਿਹਾ ਸੀ।

ਰਾਹੁਲ ਰਹੇ ਚੁੱਪ, ਚਿਦੰਬਰਮ ਨੇ ਕਸਿਆ ਤਨਜ਼
ਪ੍ਰਧਾਨ ਮੰਤਰੀ ਮੋਦੀ ਨੂੰ ‘ਚੌਕੀਦਾਰ ਚੋਰ ਹੈ’ ਦੱਸ ਕੇ ਭੰਡਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ‘ਚੌਕੀਦਾਰ’ ਮੁੱਦੇ ’ਤੇ ਸਾਰਾ ਦਿਨ ਚੁੱਪੀ ਵੱਟੀ ਰੱਖੀ। ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਲਿਖਿਆ, ‘ਮੈਂ ਭੀ ਚੌਕੀਦਾਰ, ਕਿਉਂਕਿ ਮੈਂ ਜਿਹੜਾ ਚੌਕੀਦਾਰ ਲਾਇਆ ਸੀ, ਉਹ ਲਾਪਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਉਹ ‘ਅੱਛੇ ਦਿਨਾਂ’ ਦੀ ਭਾਲ ਲਈ ਗਿਆ ਹੋਇਆ ਹੈ।’ ਕਾਂਗਰਸ ਨੇ ਭਾਜਪਾ ਆਗੂਆਂ ਦੀ ਇਸ ਸੱਜਰੀ ਪੇਸ਼ਕਦਮੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇੰਜ ਜਾਪਦਾ ਹੈ ਜਿਵੇਂ ਰਾਵਣ ਭੇਸ ਵਟਾ ਕੇ ਸੀਤਾ ਦੇ ਦਰਾਂ ’ਤੇ ਖੜ੍ਹ ਗਿਆ ਹੋਵੇ। ਛੱਤੀਸਗੜ੍ਹ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਟਵਿੱਟਰ ਵਰਤੋਂਕਾਰਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿੰਦਿਆਂ ਲਿਖਿਆ, ‘ਚੋਰਾਂ ਦਾ ਇਕ ਗਰੋਹ ਖ਼ੁਦ ਨੂੰ ਚੌਕੀਦਾਰ ਦੱਸ ਰਿਹਾ ਹੈ: ਸਾਵਧਾਨ ਰਹੋੋ।’


Comments Off on ਟਵਿੱਟਰ ’ਤੇ ਹੁੰਦੀ ਰਹੀ ‘ਚੌਕੀਦਾਰ… ਚੌਕੀਦਾਰ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.