ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਜਿਥੇ ਵੱਜਦੇ ਸੀ ਨਿੱਤ ਗੇੜੇ, ਅੱਜ ਲੱਗਦਾ ਨੀ ਕੋਈ ਨੇੜੇ

Posted On March - 15 - 2019

ਮਰਹੂਮ ਗੁਰਦਿਆਲ ਸਿੰਘ ਢਿੱਲੋਂ ਦਾ ਪੰਜਵੜ ਸਥਿਤ ‘ਮਿਸਲ ਹਾਊਸ’।

ਗੁਰਬਖਸ਼ਪੁਰੀ
ਤਰਨ ਤਾਰਨ, 14 ਮਾਰਚ
ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋਇਆਂ ਪੰਜ ਦਿਨ ਹੋ ਗਏ ਹਨ। ਇਲਾਕੇ ਅੰਦਰਲੇ ਪਿੰਡ ਪੰਜਵੜ ਦਾ ‘ਮਿਸਲ ਹਾਊਸ’, ਜਿਹੜਾ ਕਿਸੇ ਵੇਲੇ ਪੰਜਾਬ ਖਾਸ ਤੌਰ ’ਤੇ ਮਾਝੇ ਦੀ ਕਾਂਗਰਸ ਸੱਤਾ ਦਾ ਕੇਂਦਰ ਸੀ, ਚੁੱਪ ਹੈ| ਇਹ ਹਾਊਸ ਦੇਸ਼ ਨੂੰ 20 ਸਾਲ ਤੱਕ ਡਾ. ਗੁਰਦਿਆਲ ਸਿੰਘ ਢਿੱਲੋਂ ਕਰਕੇ ਜਾਣਿਆ ਜਾਂਦਾ ਹੈ| ਡਾ. ਢਿੱਲੋਂ ਲੋਕ ਸਭਾ ਦੇ ਸਪੀਕਰ ਅਤੇ ਕੇਂਦਰੀ ਮੰਤਰੀ ਦੇ ਅਹੁਦਿਆਂ ’ਤੇ ਰਹੇ| ਉਹ ਤਿੰਨ ਵਾਰ ਤਰਨ ਤਾਰਨ (ਹੁਣ ਖਡੂਰ ਸਾਹਿਬ) ਅਤੇ ਇਕ ਵਾਰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਜਿੱਤੇ| ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਪਿੰਡ ਸਥਿਤ ਖੁੱਲ੍ਹੀ-ਡੁੱਲੀ ਦੋ-ਮੰਜ਼ਿਲਾ ਰਿਹਾਇਸ਼ ‘ਮਿਸਲ ਹਾਊਸ’ ਉਨ੍ਹਾਂ ਦੇ ਆਪਣੇ ਤਰਨ ਤਾਰਨ ਹਲਕੇ ਲਈ ਹੀ ਨਹੀਂ ਬਲਕਿ ਸੂਬੇ ਭਰ ਦੀਆਂ ਚੋਣ ਸਰਗਰਮੀਆਂ ਦਾ ਕੇਂਦਰ ਹੁੰਦੀ ਸੀ| ਉਨ੍ਹਾਂ ਦੀਆਂ ਚੋਣ ਸਰਗਰਮੀਆਂ ਦੀ ਅਗਵਾਈ ਉਨ੍ਹਾਂ ਦੀ ਪਤਨੀ ਬੀਬੀ ਰਣਬੀਰ ਕੌਰ ਢਿੱਲੋਂ ਅਤੇ ਉਨ੍ਹਾਂ ਦਾ ਭਤੀਜਾ ਹਰਬੀਰ ਸਿੰਘ ਢਿੱਲੋਂ (ਮੁਤਬੰਨਾ ਲੜਕਾ) ਕਰਦੇ ਸਨ| ਦੇਸ਼ ਅੰਦਰ ਐਮਰਜੈਂਸੀ ਬਾਅਦ 1977 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਨੇ ਅਜਿਹਾ ਹਰਾਇਆ ਕਿ ਇਹ ਸੀਟ ਕਾਂਗਰਸ ਦੇ ਹੱਥੋਂ ਖੁੱਸ ਗਈ| ਲੋਕ ਸਭਾ ਦੀ ਚੋਣ ਬਾਅਦ ਉਨ੍ਹਾਂ ਹਲਕਾ ਬਿਆਸ ਤੋਂ ਵਿਧਾਨ ਸਭਾ ਚੋਣ ਲੜੀ ਪਰ ਉਥੋਂ ਵੀ ਉਨ੍ਹਾਂ ਪੱਲੇ ਹਾਰ ਪਈ| ਉਨ੍ਹਾਂ ਇਕ ਵਾਰ ਤਾਂ ਆਪਣੇ ਆਪ ਨੂੰ ਰਾਜਸੀ ਸਰਗਰਮੀਆਂ ਤੋਂ ਲਾਂਭੇ ਕਰ ਲਿਆ ਸੀ| ਉਹ ਵਧੇਰੇ ਦਿੱਲੀ ਰਹਿੰਦੇ ਅਤੇ ਇਸ ਕਾਰਨ ਉਨ੍ਹਾਂ ਦਾ ਆਪਣੇ ਹਮਾਇਤੀਆਂ ਨਾਲੋਂ ਸੰਪਰਕ ਲਗਾਤਾਰ ਟੁੱਟਦਾ ਰਿਹਾ| ਉਨ੍ਹਾਂ ਦਾ 23 ਮਾਰਚ 1992 ਨੂੰ ਦੇਹਾਂਤ ਹੋ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਰਿਹਾਇਸ਼ ’ਤੇ ਆਣ-ਜਾਣ ਵਾਲਿਆਂ ਦੀ ਆਮਦ ਖਤਮ ਹੋ ਗਈ। ਉਨ੍ਹਾਂ ਦੀ ਜ਼ਮੀਨ-ਜਾਇਦਾਦ ਪਿੰਡ ਵਿਚ ਹੀ ਹੈ| ਅੱਜ ਉਨ੍ਹਾਂ ਦੀ ਉਹੀ ਖੁੱਲੀ-ਡੁੱਲੀ ਰਿਹਾਇਸ਼ ਸੱਤਾ ਤੋਂ ਕਿਨਾਰਾ ਕਰੀਂ ਬੈਠੀ ਹੈ। ਉਨ੍ਹਾਂ ਦੀ ਬਿਰਧ ਪਤਨੀ ਬੀਬੀ ਰਣਬੀਰ ਕੌਰ ਅਤੇ ਹਰਬੀਰ ਸਿੰਘ ਢਿੱਲੋਂ ਦੀ ਪਤਨੀ ਰਿਹਾਇਸ਼ ਵਿੱਚ ਰਹਿੰਦੇ ਤਾਂ ਹਨ ਪਰ ਉਨ੍ਹਾਂ ਦਾ ਆਮ ਲੋਕਾਂ ਨਾਲ ਸੰਪਰਕ ਨਾ ਦੇ ਬਰਾਬਰ ਹੈ| ਸ੍ਰੀ ਢਿੱਲੋਂ ਨੇ ਆਪਣੀ ਉਚੇਰੀ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ ਕਾਨੂੰਨ ਦੀ ਪੜ੍ਹਾਈ ਲਾਹੌਰ ਤੋਂ ਪ੍ਰਾਪਤ ਕੀਤੀ ਸੀ| ਪਿੰਡ ਵਿਚ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਯਾਦਗਾਰ ਨਹੀਂ ਉਸਾਰੀ ਗਈ| ਰਾਜਸੀ ਸਰਗਰਮੀਆਂ ਵਿਚ ਹਿੱਸਾ ਲੈਂਦੇ ਪਿੰਡ ਵਾਸੀ ਪਿੰਡ ਦਲਜੀਤ ਸਿੰਘ ਅਤੇ ਸੁਖਜਿੰਦਰਪਾਲ ਸਿੰਘ ਨੇ ਕਿਹਾ ਕਿ ਸੱਤਾ ਵਿਚ ਹੁੰਦਿਆਂ ਵੀ ਢਿੱਲੋਂ ਪਰਿਵਾਰ ਦਾ ਪਿੰਡ ਵਾਸੀਆਂ ਨਾਲ ਕੋਈ ਜ਼ਿਆਦਾ ਵਰਤ-ਵਾਰਾ ਨਹੀਂ ਸੀ ਹੁੰਦਾ|


Comments Off on ਜਿਥੇ ਵੱਜਦੇ ਸੀ ਨਿੱਤ ਗੇੜੇ, ਅੱਜ ਲੱਗਦਾ ਨੀ ਕੋਈ ਨੇੜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.