ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਚੀਨ ਦੇ ਫ਼ੈਸਲੇ ਨਾਲ ਰਾਹੁਲ ‘ਜਸ਼ਨ ਦੇ ਰੌਂਅ’ ਵਿੱਚ: ਭਾਜਪਾ

Posted On March - 15 - 2019

ਕਾਂਗਰਸ ਪ੍ਰਧਾਨ ਵੱਲੋਂ ਮੋਦੀ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਆਲੋਚਨਾ

ਨਵੀਂ ਦਿੱਲੀ, 14 ਮਾਰਚ
ਭਾਜਪਾ ਨੇ ਅੱਜ ਕਿਹਾ ਕਿ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਮਤੇ ਨੂੰ ਚੀਨ ਵੱਲੋਂ ਵੀਟੋ ਕਰਨ ਮਗਰੋਂ ਜਿੱਥੇ ਦੇਸ਼ ਵਾਸੀਆਂ ਨੂੰ ਧੱਕਾ ਲੱਗਾ ਹੈ, ਉਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕੀਤੇ ਹਮਲਿਆਂ ਤੋਂ ‘ਜਸ਼ਨ ਮਨਾਉਣ ਦੇ ਰੌਂਅ’ ਵਿੱਚ ਜਾਪਦੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਸ੍ਰੀ ਮੋਦੀ ਚੀਨੀ ਸਦਰ ਸ਼ੀ ਜਿਨਪਿੰਗ ਤੋਂ ‘ਡਰਦੇ’ ਹਨ। ਭਾਜਪਾ ਨੇ ਕਾਂਗਰਸ ਪ੍ਰਧਾਨ ਨੂੰ ਸਵਾਲ ਕੀਤਾ ਕਿ ਜਦੋਂ 2009 ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਯੂਪੀਏ ਸਰਕਾਰ ਸੱਤਾ ਵਿੱਚ ਸੀ ਤਾਂ ਉਨ੍ਹਾਂ ਨੇ ਚੀਨ ਦੀ ਅਜਿਹੀ ਹੀ ਪੇਸ਼ਕਦਮੀ ਮਗਰੋਂ ਕੋਈ ਟਿੱਪਣੀ ਕਿਉਂ ਨਹੀਂ ਕੀਤੀ।
ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਚੀਨ ਦੇ ਰਵੱਈਏ ਕਰਕੇ ਜਿੱਥੇ ਮੁਲਕ ਪੀੜਾ ਵਿੱਚ ਹੈ ਤਾਂ ਅਜਿਹੇ ਮੌਕੇ ਰਾਹੁਲ ਗਾਂਧੀ ਜਸ਼ਨ ਮਨਾਉਣ ਦੇ ਰੌਂਅ ਵਿੱਚ ਕਿਉਂ ਹਨ।’ ਸ੍ਰੀ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀਆਂ ਟਿੱਪਣੀਆਂ ਨੂੰ ਉਨ੍ਹਾਂ ਦੀ ‘ਮਸੂਦ ਅਜ਼ਹਰ ਨਾਲ ਨੇੜਤਾ’ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਭਾਰਤ ਨੇ ਗੁਆਂਢੀ ਮੁਲਕ ਨਾਲ ਗਿਲੇ ਸ਼ਿਕਵਿਆਂ ਨੂੰ ਖ਼ਤਮ ਕਰਨ ਦਾ ਯਤਨ ਕੀਤਾ, ਪਰ ਅਤਿਵਾਦ ਖ਼ਿਲਾਫ਼ ਲੜਾਈ ਸਾਬਤ ਕਦਮੀਂ ਜਾਰੀ ਰਹੇਗੀ।
-ਪੀਟੀਆਈ

ਨਹਿਰੂ ‘ਅਸਲ ਗੁਨਾਹਗਾਰ’: ਜੇਤਲੀ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਯੂਐੱਨ ਸੁਰੱਖਿਆ ਕੌਂਸਲ ਵਿੱਚ ਭਾਰਤ ਦੀ ਥਾਂ ਚੀਨ ਨੂੰ ਸਥਾਈ ਮੈਂਬਰੀ ਮਿਲਣ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ‘ਅਸਲ ਗੁਨਾਹਗਾਰ’ ਹਨ, ਜਿਨ੍ਹਾਂ ਭਾਰਤ ਦੀ ਥਾਂ ਚੀਨ ਨੂੰ ਤਰਜੀਹ ਦਿੱਤੀ ਸੀ। ਸ੍ਰੀ ਜੇਤਲੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ, ‘ਕਸ਼ਮੀਰ ਤੇ ਚੀਨ, ਦੋਵਾਂ ਬਾਰੇ ਅਸਲ ਗ਼ਲਤੀ ਕਰਨ ਵਾਲਾ ਸ਼ਖ਼ਸ ਇਕੋ ਵਿਅਕਤੀ ਸੀ।’ ਕੇਂਦਰੀ ਮੰਤਰੀ ਨੇ ਨਹਿਰੂ ਵੱਲੋਂ 2 ਅਗਸਤ 1955 ਨੂੰ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਭਾਰਤ, ਚੀਨ ਦੀ ਥਾਂ ਸੁਰੱਖਿਆ ਕੌਂਸਲ ਦੀ ਮੈਂਬਰੀ ਸਵੀਕਾਰ ਕਰਦਾ ਹੈ ਤਾਂ ਇਸ ਦਾ ਮਤਲਬ ਚੀਨ ਨਾਲ ਆਢਾ ਲੈਣ ਹੋੋਵੇਗਾ ਤੇ ਜੇਕਰ ਚੀਨ ਵਰਗੇ ਮਹਾਨ ਮੁਲਕ ਨੂੰ ਸੁਰੱਖਿਆ ਕੌਂਸਲ ਵਿੱਚ ਥਾਂ ਨਹੀਂ ਦਿੱਤੀ ਜਾਂਦੀ ਤਾਂ ਇਹ ਉਸ ਨਾਲ ਧੱਕਾ ਹੋਵੇਗਾ।
-ਪੀਟੀਆਈ


Comments Off on ਚੀਨ ਦੇ ਫ਼ੈਸਲੇ ਨਾਲ ਰਾਹੁਲ ‘ਜਸ਼ਨ ਦੇ ਰੌਂਅ’ ਵਿੱਚ: ਭਾਜਪਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.