ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਗੋਲਫ: ਇੰਡੀਅਨ ਓਪਨ ’ਚ ਸਭ ਦੀ ਨਜ਼ਰਾਂ ਸ਼ੁਭੰਕਰ ਤੇ ਲਹਿੜੀ ’ਤੇ

Posted On March - 15 - 2019

ਭਾਰਤੀ ਗੋਲਫਰ ਅਜਿਤੇਸ਼ ਸੰਧੂ ਤੇ ਹੋਰ ਇੰਡੀਅਨ ਓਪਨ ਬਾਰੇ ਕਰਵਾਈ ਗਈ ਕਾਨਫਰੰਸ ਮੌਕੇ। -ਫੋਟੋ: ਪੀਟੀਆਈ

ਨਵੀਂ ਦਿੱਲੀ, 14 ਮਾਰਚ
ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਤੇ ਅਨਿਬਾਰਨ ਲਹਿੜੀ 28 ਤੋਂ 31 ਮਾਰਚ ਤੱਕ ਗੁਰੂਗ੍ਰਾਮ ਦੇ ਡੀਐੱਲਐਫ ਤੇ ਕੰਟਰੀ ਕਲੱਬ ’ਚ ਖੇਡੇ ਜਾਣ ਵਾਲੇ ਹੀਰੋ ਇੰਡੀਅਨ ਓਪਨ ਦੇ 55ਵੇਂ ਗੇੜ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਟੂਰਨਾਮੈਂਟ ਦੀ ਇਨਾਮੀ ਰਾਸ਼ੀ 17.5 ਲੱਖ ਡਾਲਰ ਹੋਵੇਗੀ। ਇਹ ਇਸ ਖੇਡ ਦੀ ਕੌਮੀ ਚੈਂਪੀਅਨਸ਼ਿਪ ਵੀ ਮੰਨਿਆ ਜਾਂਦਾ ਹੈ।
ਇਸ ’ਚ ਹਿੱਸਾ ਲੈਣ ਵਾਲੇ ਹੋਰਨਾਂ ਭਾਰਤੀ ਗੋਲਫਰਾਂ ’ਚ ਐੱਸਐੱਸਪੀ ਚੌਰਸੀਆ, ਸ਼ਿਵ ਕਪੂਰ, ਰਾਹਿਲ ਗੰਗਜੀ ਤੇ ਨੌਜਵਾਨ ਅਜਿਤੇਸ਼ ਸੰਧੂ, ਵਿਰਾਜ ਮਦੱਪਾ, ਖਾਲਿਨ ਜੋਸ਼ੀ ਤੇ ਐੱਸ ਚਿੱਕਾਰੰਗੱਪਾ ਹਨ, ਪਰ ਸਾਰਿਆਂ ਦੀਆਂ ਨਜ਼ਰਾਂ ਏਸ਼ਿਆਈ ਟੂਰ ਦੇ ਨੰਬਰ ਇੱਕ ਖਿਡਾਰੀ ਸ਼ੁਭੰਕਰ ਤੇ 2015 ਦੇ ਚੈਂਪੀਅਨ ਲਹਿੜੀ ’ਤੇ ਹੋਣਗੀਆਂ। ਯੂਰੋਪਿਆਈ ਤੇ ਏਸ਼ਿਆਈ ਟੂਰ ਰਾਹੀਂ ਮਨਜ਼ੂਰੀ ਦਿੱਤੇ ਜਾਣ ਵਾਲੇ ਇਸ ਟੂਰਨਾਮੈਂਟ ’ਚ ਵਿਦੇਸ਼ੀ ਖਿਡਾਰੀਆਂ ’ਚ 2018 ਸਕਾਟਿਸ਼ ਓਪਨ ਚੈਂਪੀਅਨ ਬ੍ਰੈਂਡਨ ਸਟੋਨ, ਪਿਛਲੇ ਸਾਲ ਦੇ ਉੱਪ ਜੇਤੂ ਐਂਡ੍ਰਿਊ ਜਾਨਸਟਨ ਅਤੇ ਬਰਨਡ ਵੈਸਬਰਗਰ ਵੀ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਹੀਰੋ ਇੰਡੀਅਨ ਦੇ ਪ੍ਰੋਗਰਾਮ ਬਾਰੇ ਅਨਿਸ਼ਚਤਤਾ ਬਣੀ ਹੋਈ ਸੀ ਕਿਉਂਕਿ ਖੇਡ ਮੰਤਰਾਲੇ ਨੇ ਕੌਮੀ ਖੇਡ ਜ਼ਾਬਤੇ ਦੀ ਪਾਲਣਾ ਨਾਲ ਕੀਤੇ ਜਾਣ ਕਾਰਨ ਭਾਰਤੀ ਗੋਲਫ ਯੂਨੀਅਨ (ਆਈਜੀਯੂ) ਦੀ ਮਾਨਤਾ ਰੱਦ ਕਰ ਦਿੱਤੀ ਸੀ, ਪਰ ਬਾਅਦ ਵਿੱਚ ਖੇਡ ਮੰਤਰਾਲੇ ਨੇ ਆਰਜ਼ੀ ਰਾਹਤ ਦਿੰਦਿਆਂ ਆਈਜੀਯੂ ਨੂੰ ਚਾਰ ਮਹੀਨੇ ਲਈ ਮਾਨਤਾ ਦੇ ਦਿੱਤੀ ਜਿਸ ਮਗਰੋਂ ਇਹ ਟੂਰਨਾਮੈਂਟ ਕਰਵਾਉਣ ਦਾ ਰਾਹ ਪੱਧਰਾ ਹੋਇਆ। ਆਈਜੀਯੂ ਦੇ ਮੈਂਬਰ ਦੇਵਾਂਗ ਸ਼ਾਹ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਹਰ ਚੀਜ਼ ਜ਼ਰੂਰਤ ਦੇ ਹਿਸਾਬ ਨਾਲ ਹੋ ਜਾਵੇਗੀ। ਇਸ ਲਈ ਮੰਤਰਾਲੇ ਨੇ ਸਾਡੀ ਮਾਨਤਾ ਅੱਗੇ ਵਧਾਈ ਹੈ।’ -ਪੀਟੀਆਈ


Comments Off on ਗੋਲਫ: ਇੰਡੀਅਨ ਓਪਨ ’ਚ ਸਭ ਦੀ ਨਜ਼ਰਾਂ ਸ਼ੁਭੰਕਰ ਤੇ ਲਹਿੜੀ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.