ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਐਨਆਈਏ ਨੇ ਪੁੱਛ ਪੜਤਾਲ ਲਈ ਮੀਰਵਾਇਜ਼ ਨੂੰ ਮੁੜ ਤਲਬ ਕੀਤਾ

Posted On March - 15 - 2019

ਸ੍ਰੀਨਗਰ, 14 ਮਾਰਚ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੱਖਵਾਦੀ ਆਗੂ ਮੀਰਵਾਇਜ਼ ਉਮਰ ਫਾਰੂਕ ਨੂੰ ਦਿੱਲੀ ’ਚ ਪੁੱਛ-ਗਿੱਛ ਲਈ ਮੁੜ ਤਲਬ ਕੀਤਾ ਹੈ। ਦਹਿਸ਼ਤਗਰਦਾਂ ਨੂੰ ਮਾਲੀ ਮਦਦ ਦੇਣ ਦੇ ਮਾਮਲੇ ’ਚ ਮੀਰਵਾਇਜ਼ ਨੂੰ 18 ਮਾਰਚ ਨੂੰ ਐਨਆਈਏ ਦੇ ਅਧਿਕਾਰੀਆਂ ਮੂਹਰੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਐਨਆਈਏ ਨੇ ਮੀਰਵਾਇਜ਼ ਨੂੰ ਪਹਿਲਾਂ 11 ਮਾਰਚ ਨੂੰ ਤਲਬ ਕੀਤਾ ਸੀ ਪਰ ਉਸ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਦਿੱਲੀ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਮੀਰਵਾਇਜ਼ ਦੇ ਵਕੀਲ ਐਜਾਜ਼ ਅਹਿਮਦ ਧਰ ਨੇ ਐਨਆਈਏ ਨੂੰ ਲਿਖੇ ਪੱਤਰ ’ਚ ਕਿਹਾ ਸੀ ਕਿ ਜੇਕਰ ਉਹ ਮੀਰਵਾਇਜ਼ ਤੋਂ ਪੁੱਛ ਪੜਤਾਲ ਕਰਨਾ ਚਾਹੁੰਦੇ ਹਨ ਤਾਂ ਇਹ ਸ੍ਰੀਨਗਰ ’ਚ ਕੀਤੀ ਜਾ ਸਕਦੀ ਹੈ। ਐਨਆਈਏ ਨੇ 26 ਫਰਵਰੀ ਨੂੰ ਮੀਰਵਾਇਜ਼ ਸਮੇਤ ਕਈ ਵੱਖਵਾਦੀ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਪੁਲੀਸ ਅਤੇ ਸੀਆਰਪੀਐਫ ਜਵਾਨਾਂ ਨਾਲ ਆਈ ਐਨਆਈਏ ਦੀ ਟੀਮ ਨੇ ਮੀਰਵਾਇਜ਼, ਨਸੀਮ ਗਿਲਾਨੀ ਅਤੇ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਅਸ਼ਰਫ਼ ਸਹਿਰਾਈ ਦੀਆਂ ਰਿਹਾਇਸ਼ਾਂ ਦੀ ਤਲਾਸ਼ੀ ਲਈ ਸੀ। ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਆਗੂ ਯਾਸੀਨ ਮਲਿਕ, ਸ਼ਬੀਰ ਸ਼ਾਹ, ਜ਼ਾਫ਼ਰ ਭੱਟ ਅਤੇ ਮਸਾਰਤ ਆਲਮ ਦੇ ਘਰਾਂ ’ਤੇ ਵੀ ਛਾਪੇ ਮਾਰੇ ਗਏ ਸਨ। ਮੀਰਵਾਇਜ਼ ਅਤੇ ਸਹਿਰਾਈ ਨੂੰ ਛੱਡ ਕੇ ਬਾਕੀ ਸਾਰੇ ਆਗੂ ਕੁਝ ਸਮੇਂ ਲਈ ਜੇਲ੍ਹ ’ਚ ਬੰਦ ਰਹਿ ਚੁੱਕੇ ਹਨ।

-ਪੀਟੀਆਈ


Comments Off on ਐਨਆਈਏ ਨੇ ਪੁੱਛ ਪੜਤਾਲ ਲਈ ਮੀਰਵਾਇਜ਼ ਨੂੰ ਮੁੜ ਤਲਬ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.