ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਈਡਬਲਿਊਐੱਸ ਵਿਦਿਆਰਥੀਆਂ ਦੇ ਭੁਗਤਾਨ ਦੀ ਰਕਮ ਨਿਰਧਾਰਤ

Posted On March - 15 - 2019

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਮਾਰਚ
ਯੂਟੀ ਪ੍ਰਸ਼ਾਸਨ ਨੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਲਈ ਨਿੱਜੀ ਸਕੂਲਾਂ ਨੂੰ ਪ੍ਰਤੀ ਵਿਦਿਆਰਥੀ ਦੀ ਅਦਾਇਗੀ ਦੀ ਰਕਮ ਨਿਰਧਾਰਤ ਕਰ ਦਿੱਤੀ ਹੈ। ਸੈਸ਼ਨ 2015-16 ਤੋਂ 2017-18 ਲਈ ਨਿਰਧਾਰਤ ਕੀਤੀ ਗਈ ਰਕਮ ’ਤੇ ਅੱਜ ਹਾਈ ਪਾਵਰ ਕਮੇਟੀ ਨੇ ਮੋਹਰ ਲਾ ਦਿੱਤੀ ਹੈ, ਜਿਸ ਨੂੰ ਮਨਜ਼ੂਰੀ ਲਈ ਪ੍ਰਸ਼ਾਸਕ ਕੋਲ ਭੇਜਿਆ ਜਾਵੇਗਾ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਸਿੱਖਿਆ ਵਿਭਾਗ ’ਤੇ ਚਾਰ ਸਾਲਾਂ ਬਾਅਦ ਅਦਾਇਗੀ ਕਰਨ ਦੇ ਦੋਸ਼ ਲਾਏ ਹਨ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਨੂੰ ਸਾਲ 2012-13 ਵਿਚ ਪ੍ਰਤੀ ਵਿਦਿਆਰਥੀ ਖਰਚਾ 750 ਰੁਪਏ, ਸਾਲ 2013-14 ਲਈ 1196 ਰੁਪਏ ਤੇ ਸਾਲ 2014-15 ਲਈ 1370 ਰੁਪਏ ਪ੍ਰਤੀ ਵਿਦਿਆਰਥੀ ਨਿਰਧਾਰਤ ਕੀਤਾ ਸੀ ਤੇ ਇਸ ਤੋਂ ਬਾਅਦ ਨਿੱਜੀ ਸਕੂਲਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਗਈ ਸੀ। ਸੂਤਰਾਂ ਅਨੁਸਾਰ ਵਿਭਾਗ ਨੇ ਸੈਸ਼ਨ 2015-16 ਲਈ 1767.39 ਰੁਪਏ, 2016-17 ਲਈ 2197.32, ਸੈਸ਼ਨ 2017-18 ਲਈ 2348.38 ਰੁਪਏ ਪ੍ਰਤੀ ਵਿਦਿਆਰਥੀ ਰਕਮ ਨਿਰਧਾਰਤ ਕੀਤੀ ਹੈ।
ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਇਕ ਮੈਂਬਰ ਨੇ ਦੱਸਿਆ ਕਿ ਈਡਬਲਿਊਐਸ ਵਿਦਿਆਰਥੀਆਂ ‘ਤੇ ਖਰਚ ਕੀਤੀ ਰਕਮ ਦੀ ਨਾਲ ਦੀ ਨਾਲ ਹੀ ਅਦਾਇਗੀ ਹੋਣੀ ਚਾਹੀਦੀ ਹੈ ਪਰ ਵਿਭਾਗ ਨੇ ਚਾਰ ਸਾਲਾਂ ਬਾਅਦ ਅਦਾਇਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਕ ਰਕਮ ਨਿਰਧਾਰਤ ਕਰਨੀ ਸਰਾਸਰ ਬੇਇਨਸਾਫੀ ਹੈ ਕਿਉਂਕਿ ਕਈ ਸਕੂਲਾਂ ’ਚ ਇਕ ਵਿਦਿਆਰਥੀ ਦੀ ਫੀਸ ਹੀ ਪੰਜ ਹਜ਼ਾਰ ਰੁਪਏ ਬਣਦੀ ਹੈ ਤੇ ਇਸ ਹਿਸਾਬ ਨਾਲ ਸਕੂਲ ਅੱਧੀ ਤੋਂ ਵੱਧ ਰਾਸ਼ੀ ਆਪਣੇ ਪੱਲਿਉਂ ਕਿਉਂ ਪਾਉਣ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਸਿਰਫ 10 ਫੀਸਦੀ ਰਿਅੰਬਰਸਮੈਂਟ ਕਰਨ ਦਾ ਫੈਸਲਾ ਗਲਤ ਹੈ ਕਿਉਂਕਿ ਵਿਭਾਗ ਰਿਅੰਬਰਸਮੈਂਟ ਨੂੰ ਲੈਂਡ ਅਲਾਟਮੈਂਟ ਦੀ 15 ਫੀਸਦੀ ਰਿਆਇਤ ਨਾਲ ਜੋੜ ਰਿਹਾ ਹੈ ਤੇ ਈਡਬਲਿਊਐਸ ਵਿਦਿਆਰਥੀ ਦੇ ਪੂਰੇ 25 ਫੀਸਦੀ ਪੈਸੇ ਵਾਪਸ ਨਹੀਂ ਮੋੜ ਰਿਹਾ।

ਰਕਮ ਨਿਰਧਾਰਤ ਕਰਨ ਦਾ ਫਾਰਮੂਲਾ
ਪ੍ਰਸ਼ਾਸਨ ਵਲੋਂ ਈਡਬਲਿਊਐਸ ਵਿਦਿਆਰਥੀਆਂ ਨੂੰ ਅਦਾਇਗੀ ਕਰਨ ਲਈ ਕਿਸੇ ਇਕ ਸਰਕਾਰੀ ਸਕੂਲ ਵਿਚ ਅਧਿਆਪਕਾਂ ਦੀ ਤਨਖਾਹ,ਬਿਜਲੀ ਤੇ ਪਾਣੀ ਦੇ ਖਰਚੇ, ਸਕੂਲ ਦੀ ਰਖ ਰਖਾਅ ਦੇ ਇੰਜਨੀਅਰਿੰਗ ਵਿਭਾਗ ਅਨੁਸਾਰ ਖਰਚੇ, ਦਰਜਾ ਚਾਰ ਕਰਮੀਆਂ ਦੇ ਡੀਸੀ ਰੇਟ ਦੇ ਹਿਸਾਬ ਨਾਲ ਤਨਖਾਹ ਨੂੰ ਜੋੜਿਆ ਜਾਂਦਾ ਹੈ ਤੇ ਇਸ ਦੀ ਕੁੱਲ ਰਕਮ ਨੂੰ ਕੁੱਲ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਵੰਡ ਲਿਆ ਜਾਂਦਾ ਹੈ ਤੇ ਪ੍ਰਤੀ ਵਿਦਿਆਰਥੀ ਦੀ ਰਕਮ ਸਾਹਮਣੇ ਆ ਜਾਂਦੀ ਹੈ। ਇਸ ਤੋਂ ਬਾਅਦ ਵਿਭਾਗ ਸਕੂਲਾਂ ਤੋਂ ਪ੍ਰਤੀ ਵਿਦਿਆਰਥੀ ਖਰਚ ਦੇ ਵੇਰਵੇ ਮੰਗਦਾ ਹੈ ਤੇ ਦੋਹਾਂ ਵਿਚੋਂ ਜੋ ਵੀ ਰਕਮ ਘੱਟ ਹੋਵੇ, ਉਸ ਦੀ ਸਕੂਲਾਂ ਨੂੰ ਪ੍ਰਤੀ ਵਿਦਿਆਰਥੀ ਦੀ ਅਦਾਇਗੀ ਕੀਤੀ ਜਾਂਦੀ ਹੈ।

ਬਾਕੀ ਜਮਾਤਾਂ ਦੀ ਅਦਾਇਗੀ ਲਈ ਕੇਂਦਰ ਨੂੰ ਲਿਖਾਂਗੇ: ਸਕੱਤਰ
ਸਿੱਖਿਆ ਸਕੱਤਰ ਬੀ ਐਲ ਸ਼ਰਮਾ ਨੇ ਦੱਸਿਆ ਕਿ ਹਾਈ ਕਮੇਟੀ ਨੇ ਅੱਜ ਈਡਬਲਿਊਐਸ ਵਿਦਿਆਰਥੀਆਂ ਦੀ ਅਦਾਇਗੀ ਦੀ ਰਕਮ ਨਿਰਧਾਰਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿਰਫ ਐਂਟਰੀ ਲੈਵਲ ਜਮਾਤਾਂ ਲਈ ਹੀ ਰਿਅੰਬਰਸਮੈਂਟ ਕੀਤੀ ਜਾ ਰਹੀ ਹੈ ਜਦਕਿ ਉਹ ਬਾਕੀ ਜਮਾਤਾਂ ਦੀ ਰਿਅੰਬਰਸਮੈਂਟ ਲਈ ਕੇਂਦਰ ਨੂੰ ਪੱਤਰ ਲਿਖਣਗੇ।


Comments Off on ਈਡਬਲਿਊਐੱਸ ਵਿਦਿਆਰਥੀਆਂ ਦੇ ਭੁਗਤਾਨ ਦੀ ਰਕਮ ਨਿਰਧਾਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.