ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

‘ਆਪ’ ਦੇ 6 ਆਗੂਆਂ ਨੇ ਅਸਤੀਫ਼ੇ ਦਿੱਤੇ

Posted On March - 15 - 2019

ਹਰਮੋਹਨ ਧਵਨ

ਤਰਲੋਚਨ ਸਿੰਘ
ਚੰਡੀਗੜ੍ਹ, 14 ਮਾਰਚ
ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਛੇ ਆਗੂਆਂ ਨੇ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਅਤੇ ਚੰਡੀਗੜ੍ਹ ਇਕਾਈ ਦੇ ਕਨਵੀਨਰ ਪ੍ਰੇਮ ਗਰਗ ਉਪਰ ਤਾਨਾਸ਼ਾਹੀ ਵਤੀਰਾ ਅਖ਼ਤਿਆਰ ਕਰਨ ਦੇ ਦੋਸ਼ ਲਾ ਕੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸ ਕਾਰਨ ਚੰਡੀਗੜ੍ਹ ਵਿਚ ਪਹਿਲਾਂ ਹੀ ਸੀਮਤ ਕਾਡਰ ਵਾਲੀ ਇਸ ਪਾਰਟੀ ਉਪਰ ਸੰਕਟ ਦੇ ਬਦਲ ਛਾ ਗਏ ਹਨ। ‘ਆਪ’ ਦੀ ਚੰਡੀਗੜ੍ਹ ਇਕਾਈ ਦੇ ਜਨਰਲ ਸਕੱਤਰ ਸਤੀਸ਼ ਮਚਲ ਤੇ ਐੱਨਐੱਸ ਧਾਲੀਵਾਲ, ਜੁਆਇੰਟ ਸਕੱਤਰ ਕਲਾਨਾ ਦਾਸ, ਪੰਜਾਬ ਦੇ ਬੁਲਾਰੇ ਤੇ ਚੰਡੀਗੜ੍ਹ ਦੀ ਪ੍ਰਚਾਰ ਕਮੇਟੀ ਦੇ ਮੈਂਬਰ ਸਤਬੀਰ ਸਿੰਘ ਵਾਲੀਆ, ਰੋਸਲੀਨ ਕੌਰ ਅਤੇ ਰਵੀ ਮਨੀ ਨੇ ਅੱਜ ਆਪਣੇ ਅਸਤੀਫ਼ੇ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤੇ ਹਨ। ਇਨ੍ਹਾਂ ਆਗੂਆਂ ਨੇ ਸ੍ਰੀ ਧਵਨ ਅਤੇ ਸ੍ਰੀ ਗਰਗ ਉਪਰ ਤਾਨਾਸ਼ਾਹੀ ਵਤੀਰਾ ਅਪਣਾਉਣ ਦੇ ਦੋਸ਼ ਲਾਏ ਹਨ, ਜਿਸ ਕਾਰਨ ਪਾਰਟੀ ਦੇ ਉਮੀਦਵਾਰ ਸ੍ਰੀ ਧਵਨ ਲਈ ਇਹ ਮਾਮਲਾ ਮੁਸੀਬਤ ਬਣ ਸਕਦਾ ਹੈ। ਅਸਤੀਫ਼ੇ ਦੇਣ ਵਾਲੇ ਸਾਰੇ ਆਗੂਆਂ ਨੇ ਸ੍ਰੀ ਕੇਜਰੀਵਾਲ ਨੂੰ ਭੇਜੇ ਲਿਖਤੀ ਅਸਤੀਫ਼ਿਆਂ ਵਿਚ ਦੱਸਿਆ ਹੈ ਕਿ ਉਹ ਸਾਲ 2014 ਤੋਂ ਪਾਰਟੀ ਲਈ ਚੰਡੀਗੜ੍ਹ ਅਤੇ ਪੰਜਾਬ ਵਿਚ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਚੰਡੀਗੜ੍ਹ

ਪ੍ਰੇਮ ਗਰਗ

ਯੂਨਿਟ ਦੇ ਕਨਵੀਨਰ ਪ੍ਰੇਮ ਗਰਗ ਅਤੇ ਪਿਛਲੇ ਸਮੇਂ ਹੀ ਪਾਰਟੀ ਵਿਚ ਸ਼ਾਮਲ ਹੋ ਕੇ ਉਮੀਦਵਾਰ ਬਣੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਪਾਰਟੀ ਦੇ ਕਾਰਜਕਾਰਨੀ ਮੈਂਬਰਾਂ ਨੂੰ ਜ਼ਲੀਲ ਕਰਦੇ ਹਨ ਅਤੇ ਆਪਣੀ ਮਰਜ਼ੀ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦੋ ਆਗੂਆਂ ਦੇ ਤਾਨਾਸ਼ਾਹੀ ਵਤੀਰੇ ਕਾਰਨ ਉਹ ਅਸਤੀਫ਼ੇ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਸ੍ਰੀ ਕੇਜਰੀਵਾਲ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ। ਪਾਰਟੀ ਦੇ ਜਨਰਲ ਸਕੱਤਰ ਤੇ ਪ੍ਰਚਾਰ ਕਮੇਟੀ ਦੇ ਮੈਂਬਰ ਸਤੀਸ਼ ਮਚਲ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸ੍ਰੀ ਗਰਗ ਤੇ ਸ੍ਰੀ ਧਵਨ ਵੱਲੋਂ ਬਣਾਈ 25 ਮੈਂਬਰੀ ਪ੍ਰਚਾਰ ਕਮੇਟੀ ਵਿਚ ਕੇਵਲ ਉਹ (ਮਚਲ) ਇਕੱਲੇ ਹੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਧਵਨ ਖੁਦ ਪ੍ਰਚਾਰ ਕਰਨ ਲਈ ਘਰੋਂ ਨਹੀਂ ਨਿਕਲ ਰਹੇ ਅਤੇ ਆਪਣੀ ਪਤਨੀ ਸਤਿੰਦਰ ਧਵਨ ਅਤੇ ਪੁੱਤਰ ਬਿਕਰਮ ਰਾਹੀਂ ਚੋਣ ਪ੍ਰਚਾਰ ਕਰਵਾ ਰਹੇ ਹਨ। ਜਦੋਂ ਉਨ੍ਹਾਂ ਸ੍ਰੀ ਧਵਨ ਨੂੰ ਖੁਦ ਪ੍ਰਚਾਰ ਕਰਨ ਲਈ ਜਾਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪ੍ਰਚਾਰ ਕਰਨ ਦਾ 40 ਸਾਲਾਂ ਦਾ ਤਜਰਬਾ ਹੈ, ਇਸ ਲਈ ਉਹ ਖੁਦ ਦੇਖਣਗੇ ਕਿ ਪ੍ਰਚਾਰ ਕਿਵੇਂ ਕਰਨਾ ਹੈ। ਸ੍ਰੀ ਮਚਲ ਨੇ ਕਿਹਾ ਕਿ ਸ੍ਰੀ ਗਰਗ ਤੇ ਸ੍ਰੀ ਧਵਨ ਉਨ੍ਹਾਂ ਨੂੰ ਕਿਸੇ ਫ਼ੈਸਲੇ ਵਿਚ ਸ਼ਾਮਲ ਕਰਨਾ ਜ਼ਰੂਰੀ ਨਹੀਂ ਸਮਝ ਰਹੇ ਅਤੇ ਉਨ੍ਹਾਂ ਨੂੰ ਕੇਵਲ ਇਸ਼ਤਿਹਾਰ ਵੰਡਣ ਤੱਕ ਸੀਮਤ ਕਰ ਦਿੱਤਾ। ਸਤਬੀਰ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦਾ ਅਸਤੀਫ਼ਾ ਦੇਣ ਦਾ ਦੂਸਰਾ ਕਾਰਨ ਪਾਰਟੀ ਦੀ ਲੀਡਰਸ਼ਿਪ ਵੱਲੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਸਮਝੌਤਾ ਕਰਨ ਦੇ ਯਤਨ ਕਰਨਾ ਹੈ।

ਗਰਗ ਨੇ ਦਿੱਤੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਪਾਰਟੀ ਦੇ ਕੁਝ ਚੰਗੇ ਆਗੂ ਅਸਤੀਫ਼ਾ ਦੇ ਗਏ ਹਨ ਅਤੇ ਉਹ ਉਨ੍ਹਾਂ ਦੀ ਅਗਲੀ ਪਾਰੀ ਦੀ ਸਫਲਤਾ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਆਪਣਾ ਏਜੰਡਾ ਤੇ ਸੋਚ ਹੁੰਦੀ ਹੈ ਅਤੇ ਜਦੋਂ ਏਜੰਡੇ ਪੂਰੇ ਹੁੰਦੇ ਨਹੀਂ ਜਾਪਦੇ ਤਾਂ ਫਿਰ ਚੋਣਾਂ ਵੇਲੇ ਅਸਤੀਫ਼ੇ ਅਤੇ ਦਲਬਦਲੀ ਰੁਟੀਨ ਹੈ।


Comments Off on ‘ਆਪ’ ਦੇ 6 ਆਗੂਆਂ ਨੇ ਅਸਤੀਫ਼ੇ ਦਿੱਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.