ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਹੱਥਾਂ ਦੀ ਕਿਰਤ ਦੀ ਕਦਰ ਘਟ ਗਈ

Posted On January - 15 - 2019

ਕਿਰਤੀ

ਫੋਟੋਆਂ ਲੇਖਕ

ਭਿੰਡਰ ਕਲਾਂ (ਮੋਗਾ) ਦੇ ਪ੍ਰੀਤਮ ਸਿੰਘ ਦਾ ਜੀਵਨ ਸੰਘਰਸ਼।
ਸ਼ਸਤਰ ਪੀਰ ਹੈ, ਇਹ ਤਾਂ ਪੰਜਾਬੀਆਂ ਨੂੰ ਸ਼ਾਇਦ ਯਾਦ ਹੋਵੇ, ਪਰ ਇਨ੍ਹਾਂ ਨੂੰ ਬਣਾਉਣ ਵਾਲੇ ਕਿਰਤੀਆਂ ਨੂੰ ਲੋਕ ਘੱਟ ਹੀ ਜਾਣਦੇ ਹਨ। ਸਿੱਖ ਪੰਥ ਦੀ ਦਮਦਮੀ ਟਕਸਾਲ ਦੇ ਕਈ ਜਥੇਦਾਰਾਂ ਦਾ ਮੁੱਢ ਸਾਡਾ ਪਿੰਡ ਹੋਣ ਕਰਕੇ ਅਸੀਂ ਕਈ ਪੀੜ੍ਹੀਆਂ ਤੋਂ ਸ਼ਸਤਰਾਂ ਦੀ ਦਸਤਕਾਰੀ ਦਾ ਕੰਮ ਕਰ ਰਹੇ ਹਾਂ, ਹੁਣ ਸਾਡੀ ਚੌਥੀ ਪੀੜ੍ਹੀ ਵੀ ਇਸ ਕਾਰਜ ਵਿਚ ਲੱਗੀ ਹੋਈ ਹੈ। ਮਿਸਤਰੀ ਸਿੰਘ ਹੋਣ ਕਰਕੇ ਬਜ਼ੁਰਗ ਤਾਂ ਗੱਡੇ ਤੋਂ ਲੈ ਕੇ ਰਫਲਾਂ ਤਕ ਬਣਾ ਲੈਂਦੇ ਸਨ ਤੇ ਹੋਰ ਵੀ ਮਿਸਤਰੀਪੁਣਾ ਦੇ ਕੰਮ ਨਾਲ ਨਾਲ ਕਰਦੇ ਰਹੇ। ਅਸੀਂ ਵੀ ਇਹ ਸਿੱਖਿਆ ਤੇ ਕਰਦੇ ਰਹੇ ਹਾਂ।
ਸਾਡਾ ਬਜ਼ੁਰਗ ਸੁਭਾਸ਼ ਚੰਦਰ ਬੋਸ ਦੀ ਅਜ਼ਾਦ ਹਿੰਦ ਫ਼ੌਜ ਦਾ ਹਿੱਸਾ ਹੋਣ ਦੇ ਬਾਵਜੂਦ ਇਹ ਕਿਰਤ ਕਰਦਾ ਰਿਹਾ। ਫਿਲਹਾਲ ਅਸੀਂ ਇਕ ਇੰਚ ਤੋਂ ਤਿੰਨ ਫੁੱਟ ਤਕ ਦੇ ਟਕਸਾਲੀ ਸ਼੍ਰੀ ਸਾਹਿਬ, ਬਰਸ਼ੇ, ਕਟਾਰਾ, ਖੰਡੇ, ਚੱਕਰ ਜਾਂ ਕਹਿ ਲਵੋ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹਰ ਸ਼ਸਤਰ ਮੰਗ ਅਨੁਸਾਰ ਬਣਾਉਂਦੇ ਆਏ ਹਾਂ। ਸਾਡੇ ਬਜ਼ੁਰਗਾਂ ਨੇ ਪੰਥਕ ਸ਼ਸਤਰ ਬਣਾਉਣ ਦੇ ਨਾਲ ਨਾਲ ਜੀਵਨ ਵੀ ਪੰਥਕ ਰਹਿਤ ਮਰਿਆਦਾ ਅਨੁਸਾਰ ਜੀਵਿਆ।
ਆਸ ਪਾਸ ਦੇ ਲੋਕਾਂ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਲੈ ਕੇ ਬਾਹਰਲੇ ਮੁਲਕਾਂ ਤਕ ਸਾਡੇ ਸ਼ਸਤਰਾਂ ਦੀ ਮੰਗ ਹੈ, ਪਰ ਹੁਣ ਕੰਮ ਪਹਿਲਾਂ ਜਿੰਨਾ ਨਹੀਂ ਰਿਹਾ। ਹੁਣ ਤਾਂ ਪਿੰਡ ਵਿਚ ਕਈ ਹੋਰ ਜਾਤਾਂ ਦੇ ਲੋਕ ਵੀ ਇਹ ਕਿੱਤਾ ਕਰਨ ਲੱਗੇ ਹਨ, ਪਰ ਉਹ ਹੱਥੀ ਚੀਜ਼ਾਂ ਤਿਆਰ ਕਰਨ ਦੀ ਬਜਾਏ ਬਹੁਤਾ ਸਾਮਾਨ ਬਣਿਆ ਬਣਾਇਆ ਵਰਤਣ ਲੱਗੇ ਨੇ। ਅੱਜਕੱਲ੍ਹ ਤਾਂ ਚੀਨ ਤੋਂ ਵੀ ਮਸ਼ੀਨੀ ਸ਼ਸਤਰ ਆਉਣ ਲੱਗੇ ਨੇ ਜੋ ਬਾਜ਼ਾਰਾਂ ’ਚ ਆਮ ਮਿਲ ਜਾਂਦੇ ਨੇ। ਉਹ ਸਾਡੇ ਵਾਂਗ ਸਰਬ-ਲੋਹ, ਚੰਗੀ ਟਾਹਲੀ ਦੀ ਲੱਕੜ ਤੇ ਹੋਰ ਪੁਰਾਤਨ ਸਾਮਾਨ ਨਹੀਂ ਵਰਤਦੇ, ਪਰ ਅਸੀਂ ਲੋਹੇ ਨੂੰ ਢਾਲਣ ਤੋਂ ਲੈ ਕੇ ਮੀਨਾਕਾਰੀ ਦਾ ਸਾਰਾ ਕੰਮ ਹੱਥੀਂ ਕਰਦੇ ਆਏ ਹਾਂ। ਇਸੇ ਕਰਕੇ ਪਾਰਖੂ ਲੋਕ ਭਿੰਡਰਾਂ ਦੇ ਸ਼ਸਤਰ ਦੀ ਪਛਾਣ ਸਹਿਜੇ ਹੀ ਕਰ ਲੈਂਦੇ ਹਨ।
ਇਹ ਸਾਰਾ ਕੰਮ ਕਈ ਹਿੱਸਿਆਂ ਵਿਚ ਹੁੰਦਾ ਹੈ ਜਿਵੇਂ ਪਹਿਲਾਂ ਲੋਹੇ ਨੂੰ ਸ਼ਸਤਰ ਦੇ ਆਕਾਰ ਅਨੁਸਾਰ ਢਾਲਣਾ, ਫਿਰ ਲੱਕੜ ਦਾ ਕੰਮ ਜੋ ਮਿਆਨ ਤਿਆਰ ਕਰਨ ਲਈ ਹੁੰਦੈ ਤੇ ਬਾਅਦ ਵਿਚ ਮੀਨਾਕਾਰੀ ਦਾ ਕੰਮ ਜੋ ਸਭ ਤੋਂ ਬਾਰੀਕੀ ਦਾ ਹੁੰਦੈ। ਇਸ ’ਤੇ ਕਈ ਦਿਨ ਤਕ ਦਾ ਸਮਾਂ ਲੱਗ ਜਾਂਦੈ, ਬਾਰੀਕੀ ਵਿਚ ਹੋਣ ਕਰਕੇ ਛੋਟੇ ਸ਼ਸਤਰਾਂ ’ਤੇ ਵੱਡਿਆਂ ਨਾਲੋਂ ਮਿਹਨਤ ਵੀ ਵੱਧ ਲੱਗਦੀ ਹੈ।
ਭਵਿੱਖ ਤਾਂ ਸਾਡਾ ਗਰਦਿਸ਼ ’ਚ ਹੈ, ਜ਼ਿਆਦਾ ਉਜਵਲ ਨਹੀਂ ਜਾਪਦਾ ਕਿਉਂਕਿ ਪਹਿਲਾਂ ਹਰ ਰੋਜ਼ ਇਕ ਦੋ ਗਾਹਕ ਕੋਈ ਆਰਡਰ ਦੇਣ ਜਾਂ ਲੈਣ ਆ ਜਾਂਦਾ ਸੀ, ਪਰ ਹੁਣ ਹਫ਼ਤੇ ਵਿਚ ਇਕ-ਅੱਧ। ਹੱਥਾਂ ਦੀ ਕਿਰਤ ਦੀ ਕਦਰ ਘਟੀ ਹੈ, ਵਿਕਰੀ ਘਟਣ ਕਰਕੇ ਕਮਾਈ ਵੀ ਹੁਣ ਜ਼ਿਆਦਾ ਨਹੀਂ ਹੁੰਦੀ। ਇਸ ਲਈ ਬੱਚੇ ਵੀ ਹੁਣ ਇਹ ਕੰਮ ਕਰਨ ਲਈ ਤਿਆਰ ਨਹੀਂ। ਮੇਰਾ ਮੁੰਡਾ ਬਾਰ੍ਹਵੀਂ ਤੋਂ ਬਾਅਦ ਆਈ.ਟੀ.ਆਈ. ਕਰਕੇ ਕਾਰਾਂ ਦੀ ਵਰਕਸ਼ਾਪ ’ਤੇ ਕੰਮ ਕਰਦੈ, ਬਾਕੀ ਇਹ ਵੀ ਬਾਹਰ ਜਾਣਾ ਚਾਹੁੰਦੈ। ਪੁਰਾਤਨ ਕਿੱਤਾ ਇਨ੍ਹਾਂ ਸਿੱਖਿਆ ਤਾਂ ਹੈ, ਪਰ ਇਹ ਇਸ ਕੰਮ ’ਚ ਪੈਣਾ ਨਹੀਂ ਚਾਹੁੰਦੇ।

ਹਰਿੰਦਰਪਾਲ ਸਿੰਘ (95010-83493)


Comments Off on ਹੱਥਾਂ ਦੀ ਕਿਰਤ ਦੀ ਕਦਰ ਘਟ ਗਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.