ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਸਿਗਰਟ ਛੱਡਣੀ ਹੈ ਤਾਂ ਸ਼ਰਾਬ ਘਟਾਓ

Posted On January - 2 - 2019

ਜੇਕਰ ਤੁਸੀਂ ਨਵੇਂ ਸਾਲ ਵਿਚ ਸਿਗਰਨੋਸ਼ੀ ਦੀ ਆਦਤ ਛੱਡਣ ਦਾ ਇਰਾਦਾ ਕੀਤਾ ਹੋਇਆ ਹੈ ਤਾਂ ਤੁਸੀਂ ਸ਼ਰਾਬ ਘਟਾ ਕੇ ਅਜਿਹਾ ਕਰ ਸਕਦੇ ਹੋ। ਵਿਗਿਆਨੀਆਂ ਦਾ ਮਤ ਹੈ ਕਿ ਜ਼ਿਆਦਾ ਸ਼ਰਾਬ ਪੀਣ ਵਾਲੇ ਜਿਹੜੇ ਵਿਅਕਤੀ ਸਿਗਰਟਨੋਸ਼ੀ ਦੀ ਮਾੜੀ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਹ ਸ਼ਰਾਬ ਪੀਣ ਦੀ ਮਾਤਰਾ ਘਟਾ ਕੇ ਹੀ ਅਜਿਹਾ ਕਰ ਸਕਦੇ ਹਨ। ਸ਼ਰਾਬ ਘਟਾਉਣ ਨਾਲ ਸਰੀਰ ਵਿਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਘਟਦੀ ਹੈ ਤੇ ਇਸ ਨਾਲ ਸਿਗਰਟ ਵੀ ਛੱਡੀ ਜਾ ਸਕਦੀ ਹੈ। ਅਮਰੀਕਾ ਦੀ ਔਰੇਗਨ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਸਾਰਾ ਦਰਮੋਦੀ ਅਨੁਸਾਰ ਸਿਗਰਟਨੋਸ਼ੀ ਦੀ ਆਦਤ ਛੱਡਣ ਲਈ ਅਕਸਰ, ਦ੍ਰਿੜ ਇਰਾਦੇ ਅਤੇ ਕਈ ਕੋਸ਼ਿਸ਼ਾਂ ਦੀ ਲੋੜ ਹੁੰਦੀ ਹੈ, ਇਸ ਤੋਂ ਬਾਅਦ ਹੀ ਸਿਗਰਟ ਦੀ ਆਦਤ ਨੂੰ ਛੱਡਿਆ ਜਾ ਸਕਦਾ ਹੈ। ਖੋਜਾਂ ਨਾਲ ਸਬੰਧਤ ਰਸਾਲੇ ‘ਨਿਕੋਟਿਨ ਐਂਡ ਤੰਬਾਕੂ ਰਿਸਰਚ’ ਵਿਚ ਛਪੇ ਅਧਿਐਨ ਦੇ ਵੇਰਵਿਆਂ ਅਨੁਸਾਰ ਜਿਹੜੇ ਪਿਆਕੜਾਂ ਨੇ ਸ਼ਰਾਬ ਦੀ ਮਾਤਰਾ ਘਟਾਈ ਹੈ, ਉਨ੍ਹਾਂ ਨੂੰ ਸਿਗਰਟਨੋਸ਼ੀ ਦੀ ਆਦਤ ਛੱਡਣ ਵਿਚ ਮਦਦ ਮਿਲੀ ਹੈ। ਅਧਿਐਨ ਕਰਨ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਐਨ ਲਈ ਰੋਜ਼ਾਨਾ ਸਿਗਰਟ ਪੀਣ ਵਾਲਿਆਂ ਦਾ ਛੋਟਾ ਸਮੂਹ ਚੁਣਿਆ ਤੇ ਸ਼ਰਾਬ ਘਟਾਉਣ ਵਾਲਾ ਫਾਰਮੂਲਾ ਲਾਗੂ ਕੀਤਾ। -ਆਈਏਐਨਐਸ


Comments Off on ਸਿਗਰਟ ਛੱਡਣੀ ਹੈ ਤਾਂ ਸ਼ਰਾਬ ਘਟਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.