ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On January - 2 - 2019

1. ਸਵਾਮੀ ਵਿਵੇਕਾਨੰਦ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਫਾਰ ਰਿਸਰਚ ਇਨ ਸੋਸ਼ਲ ਸਾਇੰਸਜ਼ 2018-19: ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਲੜਕੀਆਂ, ਜੋ ਸੋਸ਼ਲ ਸਾਇੰਸ ਵਿਚ ਪੀਐੱਚ.ਡੀ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਨੂੰ ਉੱਚ ਸਿੱਖਿਆ ਲਈ ਵਿੱਤੀ ਸਹਿਯੋਗ ਦੇਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਸਕਾਲਰਸ਼ਿਪ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੋਸ਼ਲ ਸਾਇੰਸ ਵਿਸ਼ੇ ਨਾਲ ਫੁੱਲ-ਟਾਈਮ ਪੀਐੱਚ.ਡੀ ਕਰ ਰਹੀਆਂ ਇਨ੍ਹਾਂ ਰੈਗੂਲਰ ਵਿਦਿਆਰਥਣਾਂ ਦੀ ਉਮਰ 40 ਸਾਲ (ਜਨਰਲ ਵਰਗ ਦੇ ਲਈ) ਅਤੇ 45 ਸਾਲ (ਹੋਰ ਸਾਰੇ ਵਰਗਾਂ ਲਈ) ਤੋਂ ਜ਼ਿਆਦਾ ਨਾ ਹੋਵੇ। ਟਰਾਂਸਜੈਂਡਰ ਵੀ ਅਪਲਾਈ ਕਰਨ ਦੇ ਯੋਗ ਹਨ। ਇਸ ਸਕਾਲਰਸ਼ਿਪ ਲਈ ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤਹਿਤ ਹਰ ਮਹੀਨੇ 28,000 ਰੁਪਏ ਤੱਕ ਦੀ ਰਾਸ਼ੀ ਸਮੇਤ ਹੋਰ ਲਾਭ ਵੀ ਪ੍ਰਾਪਤ ਹੋਣਗੇ। ਅਪਲਾਈ ਕਰਨ ਲਈ ਆਖ਼ਰੀ ਤਰੀਕ 6 ਜਨਵਰੀ 2019 ਹੈ।
ਅਪਲਾਈ ਕਰਨ ਲਈ ਲਿੰਕhttp://www.b4s.i/PT/SVS7 ਹੈ।
2. ਰਮਨ ਰਿਸਰਚ ਫੈਲੋਸ਼ਿਪ 2019-20: ਬਿਓਰਾ ਕੌਂਸਲ ਆਫ ਸਾਇੰਟਿਸਟ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਦੇ ਖੋਜਕਰਤਾ, ਜੋ ਬਿਹਤਰੀਨ ਵਿਦੇਸ਼ੀ ਸੰਸਥਾਵਾਂ/ਖੋਜ ਅਤੇ ਵਿਕਾਸ ਕੇਂਦਰਾਂ ਵਿਚ ਵਿਕਾਸ/ਉੱਚ ਪੱਧਰ ਦੀ ਤਕਨਾਲੋਜੀ ’ਤੇ ਖੋਜ ਕਰ ਕੇ ਆਪਣੀ ਸਮਰੱਥਾ ਵਧਾਉਣ ਦੇ ਮੌਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਅਪਲਾਈ ਕਰ ਸਕਦੇ ਹਨ। ਉੱਚ ਪੱਧਰ ਦੇ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਬਿਹਤਰੀਨ ਵਿਦਿਅਕ ਰਿਕਾਰਡ ਵਾਲੇ ਸੀਐੱਸਆਈਆਰ ਦੇ ਪੰਜ ਸਾਲ ਦੇ ਤਜਰਬੇ ਵਾਲੇ ਰੈਗੂਲਰ ਖੋਜਕਰਤਾ, ਜਿਨ੍ਹਾਂ ਨੇ ਇੰਜਨੀਅਰਿੰਗ ਅਤੇ ਨੈਚੂਰਲ ਸਾਇੰਸ ਵਿਚ ਪੀਐੱਚ.ਡੀ ਕੀਤੀ ਹੋਵੇ, ਕੌਮਾਂਤਰੀ ਪੱਧਰ ਦੀ ਖੋਜ ਵਿਚ ਯੋਗਦਾਨ ਪਾਇਆ ਹੋਵੇ ਅਤੇ 18 ਜਨਵਰੀ 2019 ਨੂੰ ਉਨ੍ਹਾਂ ਦੀ ਉਮਰ 45 ਸਾਲ ਤੋਂ ਜ਼ਿਆਦਾ ਨਾ ਹੋਵੇ, ਅਪਲਾਈ ਕਰ ਸਕਦੇ ਹਨ। ਇਸ ਸਕਾਲਰਸ਼ਿਪ ਲਈ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤਹਿਤ 2500 ਯੂਐੱਸਡੀ ਪ੍ਰਤੀ ਮਹੀਨਾ ਅਤੇ 2000 ਯੂਐੱਸਡੀ ਹੋਰ ਖ਼ਰਚਿਆਂ ਵਾਸਤੇ ਅਤੇ ਹਵਾਈ ਯਾਤਰਾ ਦਾ ਖ਼ਰਚਾ ਪ੍ਰਾਪਤ ਹੋਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 18 ਜਨਵਰੀ 2019 ਹੈ।
ਅਪਲਾਈ ਕਰਨ ਲਈ ਲਿੰਕ http://www.b4s.in/PT/RRF8 ਹੈ।
3. ਟਾਪ ਕਲਾਸ ਐਜੂਕੇਸ਼ਨ ਸਕੀਮ ਫਾਰ ਐੱਸਸੀ ਸਟੂਡੈਂਟਸ-2018: ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ 12ਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜਿਨ੍ਹਾ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੁੱਲਵਕਤੀ ਡਿਗਰੀ ਪ੍ਰੋਗਰਾਮ ਕਰਨ ਲਈ ਦਾਖ਼ਲਾ ਲਿਆ ਹੋਵੇ, ਉਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਸਿਰਫ਼ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਘੱਟ ਹੈ, ਅਪਲਾਈ ਕਰਨ ਦੇ ਯੋਗ ਹਨ। ਇਸ ਤਹਿਤ 3 ਲੱਖ 72 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਹਰ ਸਾਲ ਟਿਊਸ਼ਨ ਫੀਸ ਲਈ, 2,200 ਰੁਪਏ ਪ੍ਰਤੀ ਮਹੀਨ ਰਹਿਣ ਦੇ ਖ਼ਰਚੇ ਵਾਸਤੇ, 3,000 ਰੁਪਏ ਹਰ ਸਾਲ ਪੁਸਤਕਾਂ ਤੇ ਸਟੇਸ਼ਨਰੀ ਲਈ ਅਤੇ 45,000 ਰੁਪਏ ਕੰਪਿਊਟਰ/ਲੈਪਟੌਪ ਲਈ ਇਕ ਵਾਰ ਪ੍ਰਾਪਤ ਹੋਣਗੇ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਜਨਵਰੀ 2019 ਹੈ। ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/PT/TCE1 ਹੈ।
4. ਕਾਲਜ ਬੋਰਡ ਇੰਡੀਆ ਸਕਾਲਰਜ਼ ਪ੍ਰੋਗਰਾਮ 2019: ਹੋਣਹਾਰ ਅਤੇ ਵਿੱਤੀ ਤੌਰ ’ਤੇ ਕਮਜ਼ੋਰ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਭਾਰਤ ਦੇ 10 ਪ੍ਰਸਿੱਧ ਕਾਲਜਾਂ ਤੋਂ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਲਈ ਕਾਲਜ ਬੋਰਡ ਵੱਲੋਂ ਇਹ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਮਾਰਚ 2019 ਵਿਚ ਹੋਣ ਵਾਲੀ (S1“) ਐੱਸਏਟੀ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।ਉਹ ਵਿਦਿਆਰਥੀ, ਜੋ ਇੰਡੀਆ ਵਿਚ ਰਹਿ ਕੇ ਪੜ੍ਹਾਈ ਕਰ ਰਹੇ ਹਨ, ਬਾਰ੍ਹਵੀਂ ਦੇ ਵਿਦਿਆਰਥੀ ਹਨ ਅਤੇ ਜਿਨ੍ਹਾਂ ਦੀ ਪਰਿਵਾਰਕ ਆਮਦਨੀ 4 ਲੱਖ ਰੁਪਏ ਤੋਂ ਘੱਟ ਹੈ ਅਤੇ ਪ੍ਰੀਖਿਆ ਵਿਚ ਬਿਹਤਰੀਨ ਰੈਂਕਿੰਗ ਪ੍ਰਾਪਤ ਕਰਨਗੇ, ਉਹ ਵਜ਼ੀਫ਼ੇ ਲਈ ਯੋਗ ਹੋਣਗੇ। ਇਸ ਪ੍ਰੋਗਰਾਮ ਤਹਿਤ ਅਜਿਹੇ ਵਿਦਿਆਰਥੀ, ਜਿਨ੍ਹਾਂ ਦੀ ਪਰਿਵਾਰਕ ਆਮਦਨੀ 6 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਲਈ ਐੱਸਏਟੀ ਪ੍ਰੀਖਿਆ ਦੀ ਫੀਸ (ਲਗਭਗ 7,000 ਰੁਪਏ) ਮੁਆਫ਼ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਜਿਹੇ ਵਿਦਿਆਰਥੀ, ਜਿਨ੍ਹਾਂ ਦੀ ਪਰਿਵਾਰਕ ਆਮਦਨੀ 4 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਦੀ ਕਾਲਜ ਬੋਰਡ ਪਾਰਟਨਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੂਰੀ ਪੜ੍ਹਾਈ ਦਾ ਖ਼ਰਚਾ ਵਜ਼ੀਫ਼ੇ ਦੇ ਰੂਪ ਵਿਚ ਦਿੱਤਾ ਜਾ ਰਿਹਾ ਹੈ। ਅਪਲਾਈ ਕਰਨ ਦੀ ਆਖ਼ਰੀ ਤਰੀਕ 8 ਫਰਵਰੀ 2019 ਹੈ। ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/PT/CBI1

www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.