ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਹਾਨ ਵਿਦਵਾਨ-ਸਰ ਇਸਾਕ ਪਿਟਮੈਨ

Posted On January - 2 - 2019

ਹਿਮਾਂਸ਼ੂ ਵਿਦਿਆਰਥੀ
ਸ਼ਾਰਟਹੈਂਡ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਹ ਕਾਫ਼ੀ ਪੁਰਾਣਾ ਹੈ। ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਇਸ ਦੀ ਹੋਂਦ ਦੇ ਹਵਾਲੇ ਮਿਲਦੇ ਹਨ, ਕਿਉਂਕਿ ਕੰਮ ਨੂੰ ਸੁਖਾਲਾ ਬਣਾਉਣ ਦੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਮਨੁੱਖ ਦੇ ਉਪਰਾਲੇ ਇਸ ਖੇਤਰ ਵਿਚ ਕਾਫ਼ੀ ਸੰਘਰਸ਼ਪੂਰਨ ਰਹੇ ਹਨ।
ਇਸ ਖੇਤਰ ਦੀ ਸਭ ਤੋਂ ਸੌਖੀ ਅਤੇ ਪਹਿਲੀ ਧੁਨੀ (ਆਵਾਜ਼ ਨੂੰ ਅੰਕਿਤ ਕਰਨ ਵਾਲੀ) ਪ੍ਰਣਾਲੀ ਜੋ ਹੋਂਦ ਵਿਚ ਆਈ, ਉਹ ਸੀ ‘ਪਿਟਮੈਨ ਪ੍ਰਣਾਲੀ’। ਇਸ ਦੀ ਖੋਜ ਬ੍ਰਿਟਿਸ਼ ਵਿਦਵਾਨ ਸਰ ਇਸਾਕ ਪਿਟਮੈਨ ਨੇ ਕੀਤੀ ਸੀ, ਜਿਸ ਦੀ ਪੇਸ਼ਕਸ਼ ਦਾ ਹਵਾਲਾ 1837 ਈਸਵੀ ’ਚ ਮਿਲਦਾ ਹੈ ਅਤੇ 1840 ਈਸਵੀ ਵਿਚ ਪਹਿਲੀ ਕਿਤਾਬ ਫ਼ੋਨੋਗ੍ਰਾਫ਼ੀ ਲੋਕਾਂ ਦੇ ਸਨਮੁੱਖ ਕਰ ਕੇ ਇਸ ਖੇਤਰ ਵਿਚ ਕ੍ਰਾਂਤੀ ਪੈਦਾ ਕਰ ਦਿੱਤੀ। ਇਸ ਨਾਲ ਇਸ ਖੇਤਰ ਵਿਚ ਕੰਮ ਦੀ ਗਤੀ ਵਿਚ ਕਈ ਗੁਣਾ ਵਾਧਾ ਹੋਇਆ। ਇਸ ਭਾਸ਼ਾ ਵਿਚ ਮੁਹਾਰਤ ਰੱਖਣ ਵਾਲਿਆਂ ਨੇ ਆਪਣੇ-ਆਪ ਨੂੰ ਆਮ ਤੋਂ ਖ਼ਾਸ ਬਣਾਇਆ ਤੇ ਕੰਮ ਨੂੰ ਸੁਖਾਲਾ ਕਰਨ ਦੇ ਪੱਧਰ ਵਿਚ ਵੀ ਹੈਰਾਨੀਜਨਕ ਪਰਿਵਰਤਨ ਹੋਏ। ਇਸ ਸਦਕਾ ਭਾਸ਼ਾ ਨੂੰ ਵੱਖਰਾ ਮੁਕਾਮ ਹਾਸਲ ਹੋਇਆ। ਸਰ ਇਸਾਕ ਪਿਟਮੈਟ ਦਾ ਜਨਮ 4 ਜਨਵਰੀ 1813 ਨੂੰ ਇੰਗਲੈਂਡ ਵਿਚ ਹੋਇਆ ਸੀ। ਉਨ੍ਹਾਂ ਨੇ ਅਧਿਆਪਨ ਸਿਖਲਾਈ ਲਈ ਸੀ, ਜੋ ਉਸ ਸਮੇਂ ਦੀ ਯੋਗਤਾ ਨੂੰ ਪੂਰਾ ਕਰਨ ਲਈ ਕਾਫ਼ੀ ਸੀ। ਪਿਟਮੈਨ ਦੇ ਸ਼ਾਰਟਹੈਂਡ ਤੇ ਖੇਤਰ ਵਿਚ ਆਉਣ ਨਾਲ ਹੀ ਇਸ ਦੇ ਸੁਨਿਹਰੀ ਸਫ਼ਰ ਦਾ ਆਰੰਭ ਹੋਇਆ, ਜਿਸ ਨਾਲ ਟ੍ਰਾਂਸਕ੍ਰਿਪਸ਼ਨ ਅਤੇ ਕੰਮ ਦੀ ਚਾਲ ਵਿਚ ਕਾਫ਼ੀ ਤੇਜ਼ੀ ਅਤੇ ਹੈਰੀਨੀਜਨਕ ਪਰਿਵਰਤਨ ਆਏ। ਇਨ੍ਹਾਂ ਸਦਕਾ ਹੀ ਇਹ ਹਰ ਖੇਤਰ ਵਿਚ ਵਰਤੀ ਜਾਣ ਲੱਗੀ। ਮੌਜੂਦਾ ਸਮੇਂ ਦੌਰਾਨ ਜੇਕਰ ਝਾਤ ਮਾਰੀਏ ਤਾ ਲਗਭਗ ਹਰ ਦਫ਼ਤਰ ਦਾ ਕੰਮ ਬਿਨਾਂ ਸਟੈਨੋਗ੍ਰਾਫ਼ਰ ਦੇ ਅਪਾਹਜ ਜਾਪਦਾ ਨਜ਼ਰ ਆਵੇਗਾ। ਇਸ ਸਦਕਾ ਹੀ ਵੱਖੋ-ਵੱਖ ਲੇਖਕਾਂ ਨੇ ਹਰ ਸੂਬੇ ਦੀ ਭਾਸ਼ਾ ਨੂੰ ਸ਼ਾਰਟਹੈਂਡ ਲਿਪੀ ਦਾ ਰੂਪ ਦੇ ਕੇ ਇਸ ਨਾਲ ਸਬੰਧਤ ਵਿਭਾਗਾਂ ਦੇ ਕੰਮ ਨੂੰ ਸੌਖਾ ਕੀਤਾ। ਪਿਟਮੈਨ ਦੇ ਜੀਵਨ ਦਾ ਸਫ਼ਰ ਕਾਫ਼ੀ ਸੰਘਰਸ਼ ਵਾਲਾ ਰਿਹਾ। ਉਹ 12 ਜਨਵਰੀ 1897 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਸੰਪਰਕ: 92175-21029


Comments Off on ਮਹਾਨ ਵਿਦਵਾਨ-ਸਰ ਇਸਾਕ ਪਿਟਮੈਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.