ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕੰਮ ਦੀ ਕਦਰ ਈ ਜ਼ਰੂਰੀ ਆ…

Posted On January - 22 - 2019

ਕਿਰਤੀ

ਪਾਇਲ (ਲੁਧਿਆਣਾ) ਦੇ ਇੰਦਰਵੀਰ ਸਿੰਘ ਅਟਵਾਲ ਦਾ ਜੀਵਨ ਸੰਘਰਸ਼।

ਫੋਟੋਆਂ ਲੇਖਕ

ਮੇਰਾ ਪਿੰਡ ਫਰਾਲਾ, ਜ਼ਿਲ੍ਹਾ ਨਵਾਂ ਸ਼ਹਿਰ ਵਿਚ ਪੈਂਦਾ ਐ। ਅਸੀਂ ਦੋ ਭਾਈ ਤੇ ਇਕ ਭੈਣ ਹਾਂ। ਮੇਰੇ ਭੈਣ ਭਾਈ ਵਿਦੇਸ਼ ਰਹਿੰਦੇ ਨੇ। ਮੈਂ 18 ਸਾਲ ਪਹਿਲਾਂ ਸਾਊਦੀ ਅਰਬ ਤੋਂ ਆ ਗਿਆ ਸੀ। ਮੈਂ 10 ਸਾਲ ਉੱਥੇ ਟਰਾਲਾ ਡਰਾਈਵਰ ਰਿਹਾ। ਉੱਥੇ ਮੈਂ 22 ਟਾਇਰਾਂ ਵਾਲਾ ਟਰਾਲਾ ਚਲਾਉਂਦਾ ਸੀ ਤੇ ਮਹੀਨੇ ਵਿਚ 40 ਹਜ਼ਾਰ ਰੁਪਏ ਕਮਾਉਂਦਾ ਸੀ। ਉੱਥੇ ਗਿਆ ਵੀ ਪੈਸੇ ਕਮਾਉਣ ਲਈ ਹੀ ਸੀ। ਪਰਿਵਾਰ ਨੇ ਭੇਜਿਆ ਵੀ ਇਹ ਕਹਿ ਕੇ ਸੀ ‘ਕਾਕਾ ਚੜ੍ਹਜਾ ਜਹਾਜ਼ ਘਰ ਪੈਸੇ ਆਉਂਦੇ ਰਹਿਣਗੇ।’ ਬਸ ਫਿਰ ਮੈਂ ਉੱਥੇ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ। ਸਾਰੀ-ਸਾਰੀ ਰਾਤ 850 ਕਿਲੋਮੀਟਰ ਤਕ ਵੀ ਗੱਡੀ ਚਲਾਉਂਦਾ ਰਿਹਾਂ। ਮੈਂ ਉੱਥੇ ਕੰਮ ਕਰ ਕਰ ਕੇ ਥੱਕ ਗਿਆ। ਇਸ ਲਈ ਆਪਣੇ ਵਤਨ ਮੁੜ ਆਇਆ। ਹੁਣ ਦੁਬਾਰਾ ਜਾਣ ਦਾ ਤਾਂ ਮਨ ਨਹੀਂ ਕਰਦਾ।
ਆਪਣੇ ਇੱਥੇ ਵੀ ਕੰਮ ਘੱਟ ਨਹੀਂ। ਜੇਕਰ ਮਿਹਨਤ ਕਰੀਏ ਤਾਂ ਹਰ ਕੋਈ ਵਧੀਆ ਜ਼ਿੰਦਗੀ ਜੀਅ ਸਕਦਾ ਐ। ਹੁਣ ਮੈਂ ਇੱਥੇ ਇਲੈੱਕਟ੍ਰੀਸ਼ਨ ਦਾ ਕੰਮ ਕਰਦਾ ਹਾਂ। ਦਿਨ ਵਿਚ 400-500 ਰੁਪਏ ਕਮਾ ਲੈਂਦਾ ਹਾਂ। ਘਰ ਦਾ ਖਰਚਾ ਵਧੀਆ ਚੱਲੀ ਜਾਂਦਾ ਹੈ। ਪਰ ਇੰਨਾ ਜ਼ਰੂਰ ਹੈ ਕਿ ਇੱਥੇ ਲੋਕੀਂ ਕੰਮ ਤਾਂ ਵਧੀਆ ਮੰਗਦੇ ਨੇ, ਪਰ ਮਿਹਨਤ ਦੇ ਕੇ ਰਾਜ਼ੀ ਨ੍ਹੀਂ। ਜੇਕਰ ਕੰਮ ਦੀ ਕਦਰ ਹੋਵੇ ਤਾਂ ਬੰਦਾ ਬਾਹਰਲੇ ਦੇਸ਼ਾਂ ਵਿਚ ਧੱਕੇ ਕਿਉਂ ਖਾਵੇ? ਬਾਕੀ ਆਪਣੇ ਜ਼ਿਆਦਾਤਰ ਲੋਕ ਕੰਮ ਕਰਕੇ ਰਾਜ਼ੀ ਵੀ ਨਹੀਂ। ਵਿਹਲੇ ਹੀ ਖਾਣ ਨੂੰ ਭਾਲਦੇ ਨੇ। ਮੇਰੇ ਕੋਲ ਇੱਥੇ ਦੁਕਾਨ ਦੇ ਬਾਹਰ ਕਈ ਕੁਰਸੀਆਂ ਤੇ ਬੈਂਚ ਪਏ ਸਨ। ਵਿਹਲੀ ਜਨਤਾ ਪੂਰਾ ਦਿਨ ਉਨ੍ਹਾਂ ’ਤੇ ਹੀ ਬੈਠੀ ਰਹਿੰਦੀ ਸੀ। ਦੁਖੀ ਹੋ ਕੇ ਮੈਂ ਇਹ ਸਭ ਕੁਝ ਇੱਥੋਂ ਚੁੱਕ ਦਿੱਤਾ ਤਾਂ ਕਿ ਲੋਕ ਖੁਦ ਵੀ ਕੰਮ ਕਰਨ ਤੇ ਹੋਰਾਂ ਨੂੰ ਵੀ ਕਰਨ ਦੇਣ।
ਇੱਥੇ ਮੈਂ ਅੱਜ ਇਕ ਮੋਟਰ ਤਿਆਰ ਕਰਨੀ ਆ ਤੇ ਦੋ ਪੱਖੇ ਠੀਕ ਕਰਨ ਲਈ ਪਏ ਨੇ। ਉਹ ਮੈਂ ਹੀ ਕਰਨੇ ਨੇ, ਪਰ ਮੈਂ ਇਕ ਲੜਕੇ ਨੂੰ ਸਹਾਇਕ ਵੀ ਰੱਖਿਆ ਹੋਇਆ ਹੈ। ਮੇਰਾ ਰੋਜ਼ ਦਾ ਕੰਮ ‘ਫਾਲਟ ਫਾਈਂਡਿੰਗ’ ਦਾ ਹੁੰਦੈ। ਅਸਲ ਵਿਚ 1983 ਵਿਚ ਮੈਂ ਮੈਟ੍ਰਿਕ ਕਰਕੇ ਬਿਜਲੀ ਦਾ ਕੰਮ ਸਿੱਖਣ ਲੱਗਾ। ਫਿਰ 1990 ਤਕ ਇਲੈੱਕਟ੍ਰੀਸ਼ਨ ਦਾ ਹੀ ਕੰਮ ਕਰਦਾ ਰਿਹਾ। ਪਾਇਲ ਵਿਚ ਹੀ ਉਸਤਾਦ ਦੀ ਦੁਕਾਨ ’ਤੇ ਹੀ ਕੰਮ ਕਰਨ ਲੱਗਾ ਸਾਂ। 1990 ਵਿਚ ਮੇਰੀ ਭੈਣ ਦਾ ਵਿਆਹ ਹੋ ਗਿਆ, ਉਸਦੇ ਸਹੁਰੇ ਟਰੈਵਲ ਏਜੰਟ ਸਨ, ਉਨ੍ਹਾਂ ਨੇ ਹੀ ਮੈਨੂੰ 1991 ਵਿਚ ਬਾਹਰ ਭੇਜ ਦਿੱਤਾ। ਇੱਥੇ ਵਾਪਸ ਆ ਕੇ ਮੈਂ ਫਿਰ ਆਪਣਾ ਇਲੈੱਕਟ੍ਰੀਸ਼ਨ ਦਾ ਹੀ ਕੰਮ ਸ਼ੁਰੂ ਕਰ ਲਿਆ। ਮੇਰਾ ਇਕ ਬੇਟਾ ਹੈ ਜੋ ਗਿਆਰ੍ਹਵੀਂ ਵਿਚ ਪੜ੍ਹਦੈ। ਮੈਂ ਚਾਹੁੰਦਾ ਕਿ ਉਹ ਪੜ੍ਹਾਈ ਕਰਕੇ ਕੋਈ ਚੰਗੀ ਨੌਕਰੀ ਕਰੇ।

-ਸਤਦੀਪ ਗਿੱਲ


Comments Off on ਕੰਮ ਦੀ ਕਦਰ ਈ ਜ਼ਰੂਰੀ ਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.