‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਕਮਜ਼ੋਰ ਸੁਣਨ ਸ਼ਕਤੀ ਕਾਰਨ ਹੋ ਸਕਦੈ ‘ਡਿਪਰੈਸ਼ਨ’

Posted On January - 10 - 2019

ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੀ ਤਾਜ਼ਾ ਖੋਜ ਮੁਤਾਬਕ ਵਧਦੀ ਉਮਰ ਕਾਰਨ ਕਮਜ਼ੋਰ ਸੁਣਨ ਸ਼ਕਤੀ ਵਾਲੇ ਵਿਅਕਤੀਆਂ ਨੂੰ ‘ਡਿਪਰੈਸ਼ਨ’ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਮੈਡੀਕਲ ਸਿੱਟਿਆਂ ਦੀ ਤਫ਼ਸੀਲ ਮੁਤਾਬਕ ਦਰੁਸਤ ਸੁਣਨ ਸ਼ਕਤੀ ਵਾਲੇ ਅਧਖੜ ਉਮਰ ਦੇ ਵਿਅਕਤੀਆਂ ਦੇ ਮੁਕਾਬਲੇ ਕਮਜ਼ੋਰ ਸੁਣਨ ਸਮਰਥਾ ਵਾਲੇ ਲਗਭਗ ਦੁੱਗਣੇ ਵਿਅਕਤੀਆਂ ਵਿਚ ਡਿਪਰੈਸ਼ਨ ਦੇ ਵੱਧ ਲੱਛਣ ਮਿਲੇ ਹਨ, ਜਦੋਂਕਿ ਨਾਂਮਾਤਰ ਸੁਣਨ ਸ਼ਕਤੀ ਵਾਲੇ ਵਿਅਕਤੀਆਂ ਵਿਚ ਚੌਗੁਣੀ ਗਿਣਤੀ ਵਿਚ ‘ਡਿਪਰੈਸ਼ਨ’ ਦੇ ਲੱਛਣ ਮਿਲੇ ਹਨ। ਕੋਲੰਬੀਆ ਯੂਨਵਰਸਿਟੀ ਦੇ ਖੋਜਕਾਰ ਤੇ ਸਹਾਇਕ ਪ੍ਰੋਫੈਸਰ ਜਸਟਿਨ ਐੱਸ.ਗੁਲੱਬ ਅਨੁਸਾਰ, ‘‘ਸੁਣਨ ਸ਼ਕਤੀ ਘਟਣ ਕਾਰਨ ਵਿਅਕਤੀ ਸਮਾਜਿਕ ਤੌਰ ’ਤੇ ਇਕਲਾਪਾ ਹੰਢਾਉਣ ਲਈ ਮਜਬੂਰ ਹੋ ਜਾਂਦੇ ਹਨ ਤੇ ਇਹੀ ਇਕਲਾਪਾ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ ਹੈ।’’ ਮੈਡੀਕਲ ਖੋਜਾਂ ਨਾਲ ਸਬੰਧਤ ਰਸਾਲੇ ਜੇ.ਏ.ਐੱਮ.ਏ. ਓਟੋਲਰੀਆਨੋਲੋਜੀ ਹੈੱਡ ਐਂਡ ਨੈੱਕ ਸਰਜਰੀ ਵਿਚ ਛਪੇ ਅਧਿਐਨ ਦੇ ਵੇਰਵਿਆਂ ਅਨੁਸਾਰ ਉਮਰ ਵਧਣ ਨਾਲ ਸੁਣਨ ਸ਼ਕਤੀ ਚਲੇ ਜਾਣ ਦਾ ਇਲਾਜ ਕਰਵਾਉਣਾ ਉਨ੍ਹਾਂ ਵਿਅਕਤੀਆਂ ਦੀ ਨਿਰਾਸ਼ਾ ਦੂਰ ਕਰਨ ਦਾ ਇਕੋ-ਇਕ ਢੰਗ ਹੋ ਸਕਦਾ ਹੈ, ਜਿਨ੍ਹਾਂ ਦਾ ਇਲਾਜ ਨਹੀਂ ਹੋਇਆ। ਸਹਾਇਕ ਪ੍ਰੋ. ਜਸਟਿਨ ਐੱਸ. ਗੁਲੱਬ ਦਾ ਕਹਿਣਾ, ‘‘70 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ’ਚ ਸੁਣਨ ਸ਼ਕਤੀ ਦੀ ਥੋੜ੍ਹੀ ਸਮੱਸਿਆ ਹੀ ਸਾਹਮਣੇ ਆਈ ਹੈ। ਉਨ੍ਹਾਂ ’ਚੋਂ ਕੁਝ ਵਿਅਕਤੀਆਂ ਦੀ ਅਜਿਹੀ ਹਾਲਤ ਦੇ ਬਾਵਜੂਦ ਉਨ੍ਹਾਂ ਦੀ ਕਦੇ ਜਾਂਚ ਨਹੀਂ ਕੀਤੀ ਗਈ ਅਤੇ ਬਹੁਤ ਥੋੜ੍ਹੇ ਲੋਕ ਹਨ, ਜਿਨ੍ਹਾਂ ਦਾ ਇਲਾਜ ਹੋਇਆ ਹੈ।’’ ਸੁਣਨ ਸ਼ਕਤੀ ਚਲੇ ਜਾਣ ਦਾ ਪਤਾ ਲਾਉਣਾ ਤੇ ਇਲਾਜ ਬਹੁਤ ਆਸਾਨ ਹੈ ਅਤੇ ਇਲਾਜ ਨਾਲ ਕਿਸੇ ਵਿਅਕਤੀ ਨੂੰ ਉਦਾਸੀ ਤੋਂ ਬਚਾਇਆ ਜਾ ਸਕਦਾ ਹੈ।
ਇਸ ਖੋਜ ਵਿਚ ਪੰਜਾਹ ਸਾਲ ਤੋਂ ਵੱਧ ਉਮਰ ਦੇ 5239 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ, ਭਾਵ ਉਨ੍ਹਾਂ ਦੀ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਹਰ-ਇਕ ਦਾ ‘ਆਡੀਓਮੀਟ੍ਰਿਕ ਹੀਅਰਿੰਗ ਟੈਸਟ’ ਕੀਤਾ ਗਿਆ, ਜੋ ਸੁਣਨ ਸ਼ਕਤੀ ਚਲੇ ਜਾਣ ਦਾ ਪਤਾ ਲਾਉਣ ਦਾ ਢੰਗ ਹੈ ਅਤੇ ਨਾਲ ਹੀ ਡਿਪਰੈਸ਼ਨ ਲਈ ਸਕਰੀਨਿੰਗ ਕੀਤੀ ਗਈ। ਉਮਰ ਵਧਣ ਨਾਲ ਸੁਣਨ ਸ਼ਕਤੀ ਦਾ ਚਲੇ ਜਾਣਾ ਵਡੇਰੀ ਉਮਰ ਦੇ ਲੋਕਾਂ ’ਚ ਤੀਜੀ ਸਭ ਤੋਂ ਵੱਧ ਆਮ ਅਲਾਮਤ ਹੈ। ਇਹ ਸਥਿਤੀ ਬੌਧਿਕ ਤੇ ਦਿਮਾਗੀ ਕਮਜ਼ੋਰੀ ਦਾ ਜੋਖਮ ਵਧਾਉਣ ਲਈ ਜਾਣੀ ਜਾਂਦੀ ਹੈ। ਵਿਗਿਆਨੀਆਂ ਅਨੁਸਾਰ ਵਡੇਰੀ ਉਮਰ ਦੇ ਜਿਹੜੇ ਲੋਕ ਡਿਪਰੈਸ਼ਨ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣਾ ‘ਹੀਅਰਿੰਗ ਟੈਸਟ’ ਤੇ ਇਲਾਜ ਕਰਵਾਉਣਾ ਚਾਹੀਦਾ ਹੈ। -ਆਈਏਐੱਨਐੱਸ


Comments Off on ਕਮਜ਼ੋਰ ਸੁਣਨ ਸ਼ਕਤੀ ਕਾਰਨ ਹੋ ਸਕਦੈ ‘ਡਿਪਰੈਸ਼ਨ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.