ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

‘ਆਪ’ ਦੀ ‘ਖ਼ਾਸ’ ਸਿਆਸਤ

Posted On January - 22 - 2019

ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕਰਕੇ ਆਪਣੀ ਚੋਣ ਰਣਨੀਤੀ ਵਿਚ ਇਕਸਾਰਤਾ ਤੇ ਸਾਫ਼ਗੋਈ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਇਸ ਦੇ ਨੇਤਾ ਗੋਪਾਲ ਰਾਏ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ (ਆਪ) ‘ਤਾਨਾਸ਼ਾਹੀ’ ਨੂੰ ਮੁੜ ਤਾਕਤ ਵਿਚ ਵਾਪਸ ਆਉਣ ਤੋਂ ਰੋਕਣ ਲਈ ਦੂਸਰੀਆਂ ਪਾਰਟੀਆਂ ਨਾਲ ਚੋਣ ਸਮਝੌਤੇ ਕਰ ਸਕਦੀ ਹੈ ਪਰ ‘ਆਪ’ ਦੇ ਜ਼ਿਆਦਾ ਨੇਤਾ ਕਾਂਗਰਸ ਵਿਰੋਧੀ ਵਿਚਾਰਧਾਰਾ ਦੀ ਪੈਦਾਇਸ਼ ਹਨ ਅਤੇ ਇਸ ਲਈ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਚੋਣ ਸਮਝੌਤਾ ਕਰਨ ਦੀ ਗੱਲ ਸਿਰੇ ਨਹੀਂ ਚੜ੍ਹ ਸਕੀ। ਖ਼ਬਰਾਂ ਅਨੁਸਾਰ ਅਰਵਿੰਦ ਕੇਜਰੀਵਾਲ ਆਉਣ ਵਾਲੇ ਦਿਨਾਂ ਵਿਚ ਦਿੱਲੀ, ਹਰਿਆਣਾ ਤੇ ਪੰਜਾਬ ਵਿਚ ਚੋਣ ਰੈਲੀਆਂ ਕਰੇਗਾ ਤਾਂ ਜੋ ਆਪ ਦੇ ਹਮਾਇਤੀਆਂ ਨੂੰ ਪਾਰਟੀ ਦੀ ਰਣਨੀਤੀ ਬਾਰੇ ਸਪੱਸ਼ਟਤਾ ਮਿਲੇ।
ਦਿੱਲੀ ਵਿਚ ‘ਆਪ’ ਦੀ ਸਰਕਾਰ ਨੇ ਸਿਹਤ/ਸਿੱਖਿਆ, ਬਿਜਲੀ ਤੇ ਪਾਣੀ ਸਪਲਾਈ ਦੇ ਖੇਤਰ ਵਿਚ ਚੰਗੀਆਂ ਪਹਿਲਕਦਮੀਆਂ ਕੀਤੀਆਂ ਹਨ। ਲੋਕਾਂ ਨੂੰ ਸਰਕਾਰ ਤੇ ਸਰਕਾਰੀ ਸੰਸਥਾਵਾਂ ਤੋਂ ਆਪਣੇ ਕੰਮ ਕਰਵਾਉਣ ਲਈ ਸੌਖ ਵਿਚ ਵਾਧਾ ਹੋਇਆ ਹੈ। ਆਪ ਦੀ ਸਰਕਾਰ ਇਸ ਤੋਂ ਕਿਤੇ ਵਧੀਆ ਕਾਰਗੁਜ਼ਾਰੀ ਕਰ ਸਕਦੀ ਸੀ ਜੇ ਉਹ ਕੇਂਦਰੀ ਸਰਕਾਰ ਅਤੇ ਅਫ਼ਸਰਸ਼ਾਹੀ ਨਾਲ ਲਗਾਤਾਰ ਕਸ਼ਮਕਸ਼ ਦਾ ਰਸਤਾ ਨਾ ਅਪਣਾਉਂਦੀ। ਇਸ ਸਬੰਧ ਵਿਚ ਆਮ ਆਦਮੀ ਦੀ ਅੰਦਰੂਨੀ ਸਮਝ ਕਿਸੇ ਟਕਸਾਲੀ ਵਿਰੋਧੀ ਪਾਰਟੀ ਵਾਲੀ ਰਹੀ ਹੈ। ਆਪ ਦੇ ਨੇਤਾਵਾਂ ਦੇ ਨਿੱਜੀ ਟਕਰਾਓ ਨੇ ਵੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਪਾਰਟੀ ਨੇ ਦਿੱਲੀ ਵਿਧਾਨ ਸਭਾ ਲਈ ਹੋਈ ਬਵਾਨਾ ਦੀ ਜ਼ਿਮਨੀ ਚੋਣ ਲਈ ਸੀਟ ’ਤੇ ਜਿੱਤ ਹਾਸਲ ਕੀਤੀ ਪਰ ਬਾਅਦ ਵਿਚ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਵਿਚ ਪਾਰਟੀ ਨੂੰ ਕਰਾਰੀ ਹਾਰ ਹੋਈ।
ਪੰਜਾਬ ਆਮ ਆਦਮੀ ਪਾਰਟੀ ਦੀ ਕਰਮ-ਭੂਮੀ ਬਣ ਸਕਦਾ ਸੀ ਪਰ ਇੱਥੇ ਵੀ ਆਗੂਆਂ ਦੇ ਨਿੱਜੀ ਟਕਰਾਓ ਕਾਰਨ ਪਾਰਟੀ ਨੇ ਇਹ ਮੌਕਾ ਗੁਆ ਲਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿਚ ਕੋਈ ਇਹੋ ਜਿਹੀ ਨੈਤਿਕ ਤੇ ਜਥੇਬੰਦਕ ਸੂਝ ਵਾਲਾ ਆਗੂ ਨਹੀਂ ਹੈ ਜੋ ਸੂਬਾਈ ਆਗੂਆਂ ਦੇ ਆਪਸੀ ਟਕਰਾਓ ਨੂੰ ਰੋਕ ਸਕਦਾ ਅਤੇ ਉਸ ਨੂੰ ਜ਼ਿੰਮੇਵਾਰ ਪਾਰਟੀ ਦੀ ਭੂਮਿਕਾ ਨਿਭਾਉਣ ਦੀ ਰਾਹ ’ਤੇ ਤੋਰ ਸਕਦਾ। ਇਹ ਘਾਟ ਓਦੋਂ ਹੀ ਪ੍ਰਤੱਖ ਹੋ ਗਈ ਸੀ ਜਦੋਂ ਪਾਰਟੀ ਨੇ ਪ੍ਰਸ਼ਾਂਤ ਭੂਸ਼ਨ, ਯੋਗੇਂਦਰ ਯਾਦਵ, ਧਰਮਵੀਰ ਗਾਂਧੀ ਤੇ ਹੋਰ ਕੱਦਾਵਰ ਆਗੂਆਂ ਨੂੰ ਪਾਰਟੀ ’ਚੋਂ ਬੜੇ ਗ਼ੈਰ-ਜਮਹੂਰੀ ਢੰਗ ਨਾਲ ਕੱਢ ਦਿੱਤਾ ਸੀ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪਾਰਟੀ ਕਿਸੇ ਖ਼ਾਸ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਨਹੀਂ ਰੱਖਦੀ। ਲੋਕਾਂ ਨੇ ‘ਆਪ’ ਨੂੰ ਜਮਹੂਰੀ ਇਨਕਲਾਬ ਦੇ ਰੂਪ-ਸਰੂਪ ਦੇਣ ਵਾਲੀ ਪਾਰਟੀ ਵਜੋਂ ਵੇਖਿਆ ਸੀ ਪਰ ਵਿਚਾਰਧਾਰਕ ਆਧਾਰ ਦੀ ਅਣਹੋਂਦ ਤੇ ਜਥੇਬੰਦਕ ਕਮਜ਼ੋਰੀਆਂ ਕਾਰਨ ‘ਆਪ’ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਨਹੀਂ ਉਤਰ ਸਕੀ। ਪਾਰਟੀ ਦੀ ਇਕੱਲੇ ਚੋਣਾਂ ਲੜਨ ਵਾਲੀ ਰਣਨੀਤੀ ਤੋਂ ਭਾਜਪਾ ਕਾਫ਼ੀ ਖੁਸ਼ ਹੋਵੇਗੀ ਕਿਉਂਕਿ ਇਸ ਨਾਲ ਉਸ ਦੇ ਵਿਰੋਧ ਵਿਚ ਪੈਣ ਵਾਲੀਆਂ ਵੋਟਾਂ ਵੰਡੀਆਂ ਜਾਣਗੀਆਂ। ਹੋ ਸਕਦਾ ਹੈ, ਦਿੱਲੀ ਵਿਚ ‘ਆਪ’ ਭਾਜਪਾ ਨੂੰ ਕੁਝ ਮੁਕਾਬਲਾ ਦੇ ਸਕੇ ਪਰ ਹਰਿਆਣਾ ਤੇ ਪੰਜਾਬ ਵਿਚ ਉਹ ਹਾਸ਼ੀਏ ’ਤੇ ਖੜ੍ਹੀ ਹੀ ਨਜ਼ਰ ਆਉਂਦੀ ਹੈ।


Comments Off on ‘ਆਪ’ ਦੀ ‘ਖ਼ਾਸ’ ਸਿਆਸਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.