ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਸਿੱਖਿਆ ਤੇ ਰੁਜ਼ਗਾਰ ਲਈ ਮਹੱਤਵਪੂਰਨ ਐਪਜ਼

Posted On December - 5 - 2018

ਸਿੱਖਿਆ ਅਤੇ ਰੁਜ਼ਗਾਰ ਬਹੁਤ ਅਹਿਮ ਖੇਤਰ ਹਨ। ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵੱਖ ਵੱਖ ਕੋਰਸਾਂ ਬਾਰੇ ਸੇਧ ਦੇਣ ਲਈ ਮੋਬਾਈਲ ਫੋਨਾਂ ’ਤੇ ਚੱਲਣ ਵਾਲੀਆਂ ਕਈ ਐਪਜ਼ ਬਣ ਚੁੱਕੀਆਂ ਹਨ। ਕਈ ਐਪਜ਼ ਸਾਨੂੰ ਸਰਕਾਰੀ ਨੌਕਰੀਆਂ ਅਤੇ ਮੁਕਾਬਲੇ ਦੇ ਇਮਤਿਹਾਨਾਂ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ। ਆਓ ਕੁਝ ਚੋਣਵੀਆਂ ਐਪਜ਼ ਬਾਰੇ ਜਾਣਕਾਰੀ ਹਾਸਲ ਕਰੀਏ:
1. ਆਫ਼ਿਸ ਲੈਂਜ਼ (Office Lens): ਜੇ ਤੁਸੀਂ ਕਲਾਸ ਵਿਚ ਅਧਿਆਪਕ ਦੇ ਲੈਕਚਰ ਅਤੇ ਬੋਰਡ ’ਤੇ ਲਿਖੀ ਜਾਣਕਾਰੀ ਨੂੰ ਨਾਲੋ-ਨਾਲ ਨੋਟ ਨਹੀਂ ਕਰ ਪਾਉਂਦੇ ਤਾਂ ਚਿੰਤਾ ਦੀ ਕੋਈ ਗੱਲ ਨਹੀਂ। ਮਾਈਕ੍ਰੋਸਾਫ਼ਟ ਦੀ ਆਫ਼ਿਸ ਲੈਂਜ਼ ਐਪ ਕਲਾਸ-ਰੂਮ ਵਿਚ ਲੈਕਚਰ ਕੈਪਚਰ ਕਰਨ ਲਈ ਬਣਾਈ ਗਈ ਹੈ। ਇਸ ਰਾਹੀਂ ਵਿਦਿਆਰਥੀ ਵਾਈਟ-ਬੋਰਡ ਦੀਆਂ ਫ਼ੋਟੋਆਂ ਖਿੱਚਦਾ ਹੈ ਤੇ ਫਿਰ ਲੋੜ ਪੈਣ ’ਤੇ ਉਨ੍ਹਾਂ ਨੂੰ ਇਕ ਹੀ ਪੀਡੀਐੱਫ, ਵਰਡ ਜਾਂ ਪਾਵਰ-ਪੁਆਇੰਟ ਦੀ ਫਾਈਲ ਵਿਚ ਸਾਂਭ ਸਕਦਾ ਹੈ। ਇਨ੍ਹਾਂ ਫਾਈਲਾਂ ਨੂੰ ਵਨ-ਡਰਾਈਵ ਵਰਗੇ ਕਲਾਊਡ ਸਟੋਰ ਉੱਤੇ ਪਾ ਕੇ ਸ਼ੇਅਰ ਵੀ ਕੀਤਾ ਜਾ ਸਕਦਾ ਹੈ। ਆਪਣੇ ਵਪਾਰ, ਕੈਰੀਅਰ ਤੇ ਦਫ਼ਤਰੀ ਕੰਮ ਨਾਲ ਸਬੰਧਤ ਰਸੀਦਾਂ, ਰਿਪੋਰਟਾਂ, ਬਿੱਲ, ਹੱਥ-ਲਿਖਤਾਂ ਆਦਿ ਨੂੰ ਤਸਵੀਰਾਂ ਦਾ ਰੂਪ ਦੇ ਕੇ ਉਨ੍ਹਾਂ ਨੂੰ ਪੀਡੀਐੱਫ਼ ਸਮੇਤ ਕਈ ਹੋਰ ਰੂਪਾਂ ਵਿਚ ਤਬਦੀਲ ਕਰ ਸਕਦੇ ਹੋ। ਆਫ਼ਿਸ ਲੈਂਜ਼ ਜੇਬੀ ਸਕੈਨਰ ਹੈ, ਜੋ ਤੁਹਾਨੂੰ ਕਲਾਸ ਰੂਮ ਵਿਚ ਅਧਿਆਪਕ ਜਾਂ ਸਹਿਪਾਠੀਆਂ ਵੱਲੋਂ ਦਿੱਤੇ ਗਿਆਨ ਨੂੰ ਰਿਕਾਰਡ ਕਰ ਕੇ ਭਵਿੱਖ ਵਿਚ ਵਰਤਣ ਦੇ ਯੋਗ ਬਣਾਉਂਦਾ ਹੈ।
2. ਬਡੀ ਫ਼ਾਰ ਸਟੱਡੀ(Buddy4Study): ਇਹ ਐਪ ਭਾਰਤੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੀ ਹੈ। ਜੇ ਤੁਸੀ ਮੈਰਿਟ ਜਾਂ ਆਮਦਨ ਦੇ ਆਧਾਰ ’ਤੇ ਰਾਜ ਜਾਂ ਕੇਂਦਰੀ ਭਲਾਈ ਯੋਜਨਾਵਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਹ ਐਪ ਮੁਫ਼ਤ ਵਿਚ ਮਿਲ ਜਾਂਦੀ ਹੈ। ਖੇਡ, ਕਲਾ, ਸੱਭਿਆਚਾਰ ਆਦਿ ਦੇ ਖੇਤਰ ਵਿਚ ਖ਼ਾਸ ਉਪਲੱਬਧੀਆਂ ਵਾਲੇ ਹੋ ਜਾਂ ਕਿਸੇ ਵੀ ਵਿਸ਼ੇਸ਼ ਵਰਗ ਦੇ ਆਧਾਰ ’ਤੇ ਸਕਾਲਰਸ਼ਿਪ ਲੈਣੀ ਚਾਹੁੰਦੇ ਹੋ ਤਾਂ ਇਹ ਐਪ ਤੁਹਾਨੂੰ ਸਹੀ ਸੇਧ ਦੇ ਸਕਦੀ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਵਿਦੇਸ਼ੀ ਸਕਾਲਰਸ਼ਿਪ ਸਕੀਮਾਂ ਬਾਰੇ ਅਤੇ ਸਿੱਖਿਆ ਲੋਨ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਐਪ ਵਿਚ ਸਾਊਥ ਇੰਡੀਅਨ ਬੈਂਕ ਸਕਾਲਰਸ਼ਿਪ, ਡਾ. ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ, ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ, ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਸਿੱਖਿਆ ਯੋਜਨਾ, ਮਹਾਰਾਸ਼ਟਰ ਦੇ ਸੈਨਿਕ ਸਕੂਲਾਂ ਦੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਭੱਤੇ, ਵੋਕੇਸ਼ਨਲ ਸਿੱਖਿਆ ਸਕਾਲਰਸ਼ਿਪ, ਡਿਪਲੋਮਾ ਕੋਰਸ ਸਕਾਲਰਸ਼ਿਪ, ਬਾਹਰਲੇ ਮੁਲਕਾਂ ਵਿਚ ਪੜ੍ਹਾਈ ਕਰਨ, ਪੀਐੱਚ.ਡੀ ਕਰਨ ਜਾਂ ਹੋਰ ਖੋਜ ਕਾਰਜਾਂ ਲਈ ਫੈਲੋਸ਼ਿਪ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਐਪ ਰਾਹੀਂ ਤੁਸੀਂ ਆਪਣੀ ਪਸੰਦ ਦੀਆਂ ਸਕਾਲਰਸ਼ਿਪ ਸਕੀਮਾਂ ਨੂੰ ‘ਫੇਵਰੇਟ’ ਬਾਕਸ ਵਿਚ ਸੁਰੱਖਿਅਤ ਕਰ ਸਕਦੇ ਹੋ। ਇਸ ਰਾਹੀਂ ਤੁਸੀਂ ਆਪਣੀ ਅਰਜ਼ੀ ਦਾ ਸਟੇਟਸ ਜਾਣ

ਸੀ.ਪੀ. ਕੰਬੋਜ

ਸਕਦੇ ਹੋ, ਆਪਣੀ ਪ੍ਰੋਫਾਈਲ ਨਾਲ ਸਕਾਲਰਸ਼ਿਪ ਦਾ ਸੁਮੇਲ ਕਰਵਾ ਸਕਦੇ ਹੋ ਤੇ ਬਲਾਗ ਰਾਹੀਂ ਆਪਣੀ ਸਮੱਸਿਆ ਦਾ ਘਰ ਬੈਠੇ ਹੱਲ ਕਰਵਾ ਸਕਦੇ ਹੋ। ਇਸ ਬਾਰੇ ਐਪ ਰਾਹੀਂ ਜਾਣਕਾਰੀ ਮਿਲਦੀ ਹੈ ਕਿ ਤੁਹਾਨੂੰ ਕਿੰਨੀ ਰਾਸ਼ੀ ਤੱਕ ਅਤੇ ਕਿਹੜੀ ਸਕਾਲਰਸ਼ਿਪ ਸੌਖੀ ਮਿਲ ਸਕਦੀ ਹੈ।
3. ਗੌਰਮੈਂਟ ਜੌਬਸ-ਪੰਜਾਬ (Government Jobs-Punjab): ਇਹ ਐਪ ਪੰਜਾਬ ਸਰਕਾਰ ਦੀਆਂ ਨੌਕਰੀਆਂ ਬਾਰੇ ਰੋਜ਼ਾਨਾ ਨੋਟੀਫ਼ਿਕੇਸ਼ਨ ਅਤੇ ਅਪਡੇਟ ਮੁਹੱਈਆ ਕਰਵਾਉਂਦੀ ਹੈ। ਇਸ ਐਪ ਵਿਚ ਫ਼ੌਜ, ਬੈਂਕਾਂ, ਐੱਸਐੱਸਸੀ, ਯੂਪੀਐੱਸਸੀ ਤੇ ਰੇਲਵੇ ਦੀਆਂ ਭਰਤੀਆਂ ਬਾਰੇ ਖ਼ਾਸ ਜਾਣਕਾਰੀ ਹੁੰਦੀ ਹੈ। ਐਪ ਦੇ ਸਾਧਾਰਨ ਇੰਟਰਫੇਸ ਅਤੇ ਵਰਤਣ ਦੀ ਸੌਖੀ ਵਿਧੀ ਪਾਠਕਾਂ ਨੂੰ ਆਕਰਸ਼ਿਤ ਕਰਦੀ ਹੈ, ਪਰ ਇਹ ਕੋਈ ਸਰਕਾਰੀ ਜਾਂ ਅਧਿਕਾਰਕ ਐਪ ਨਹੀਂ। ਤਸੱਲੀ ਲਈ ਪਾਠਕ ਆਪਣੇ ਪੱਧਰ ’ਤੇ ਸਬੰਧਤ ਵਿਭਾਗ ਦੀ ਵੈੱਬਸਾਈਟ ਜ਼ਰੂਰ ਵੇਖੋ।
* ਹੋਰ ਮਹੱਤਵਪੂਰਨ ਐਪਜ਼: ਇਸ ਤੋਂ ਇਲਾਵਾ ਹੋਰ ਲਾਹੇਵੰਦ ਐਪਜ਼ ਐਗਜ਼ਾਮ ਪਰੈੱਪ (Exam Prep), ਸਟੂਡੈਂਟ ਪਲੈਨਰ (Student Planner), ਇੰਗਲਿਸ਼ ਗਰਾਮਰ (English Grammar), ਗੂਗਲ ਟਰਾਂਸਲੇਟਰ (Google Translater), ਗੂਗਲ ਕੀਪ(Google Keep),, ਜੀਕੇ ਕਰੰਟ ਅਫੇਅਰਜ਼ (GK Current Affairs), ਇੰਡੀਆ ਮੈਪ ਐਂਡ ਕੈਪੀਟਲਜ਼ (India Map & Capitals), ਡਿਸਕਵਰੀ (Discovery), ਆਲ ਫਿਜ਼ਿਕਸ ਫਾਰਮੂਲਾਜ਼ (All Physics Formulas), ਰੋਜਗਾਰ ਸਮਾਚਾਰ (Rojgar Samachar), ਫਲਿੱਪਬੋਰਡ (Flipboard), ਮਾਈ ਹੋਰ ਵਰਕ (My Home Work), ਪੰਜਾਬ ਜੌਬਸ (Punjab Jobs), ਪੰਜਾਬ ਜੌਬ ਅਲਰਟ (Punjab Job Alert) ਆਦਿ ਹਨ।
ਸੰਪਰਕ
cpk@pbi.ac.in, www.cpkamboj.com


Comments Off on ਸਿੱਖਿਆ ਤੇ ਰੁਜ਼ਗਾਰ ਲਈ ਮਹੱਤਵਪੂਰਨ ਐਪਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.