ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 26 - 2018

1. ਜੇ. ਸੀ.ਬੋਸ ਨੈਸ਼ਨਲ ਫੈਲੋਸ਼ਿਪ (ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ) 2018: ਜਿਹੜੇ ਵਿਗਿਆਨੀ, ਵਿਗਿਆਨ ਅਕਾਦਮੀ ਫੈਲੋਸ਼ਿਪ (ਇੰਜਨੀਅਰਿੰਗ, ਖੇਤੀਬਾੜੀ, ਇਲਾਜ) ਜਾਂ ਐੱਸ ਐੱਸ ਭਟਨਾਗਰ ਪੁਰਸਕਾਰ ਨਾਲ ਸਨਮਾਨਿਤ ਕੀਤੇ ਹੋਏ ਹਨ, ਉਨ੍ਹਾਂ ਨੂੰ ਬਿਹਤਰੀਨ ਪ੍ਰਦਰਸ਼ਨ ਵਾਸਤੇ ਮਾਨਤਾ ਦੇਣ ਲਈ ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ ਵੱਲੋਂ ਪੰਜ ਸਾਲਾ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਕਾਲਰਸ਼ਿਪ ਤਹਿਤ 68 ਸਾਲ ਤੱਕ ਦੀ ਉਮਰ ਵਾਲੇ ਵਿਗਿਆਨੀ, ਜੋ ਕਿਸੇ ਭਾਰਤੀ ਸੰਸਥਾ ਵਿਚ ਲਗਾਤਾਰ ਕੰਮ ਕਰ ਰਹੇ ਹੋਣ ਅਤੇ ਫੈਲੋਸ਼ਿਪ ਵਿਚ ਨਮਜ਼ਦਗੀ ਦੌਰਾਨ ਖੋਜ ਕਾਰਜ ਕਰ ਰਹੇ ਹੋਣ, ਉਹ ਅਪਲਾਈ ਕਰਨ ਦੇ ਯੋਗ ਹਨ। ਇਸ ਫੈਲੋਸ਼ਿਪ ਲਈ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਪ੍ਰੋਗਰਾਮ ਤਹਿਤ ਹਰ ਮਹੀਨੇ 25,000 ਰੁਪਏ ਦੀ ਫੈਲੋਸ਼ਿਪ ਅਤੇ ਹਰ ਸਾਲ 15 ਲੱਖ ਰੁਪਏ ਖੋਜ ਗ੍ਰਾਂਟ ਤੋਂ ਇਲਾਵਾ ਮੇਜ਼ਬਾਨ ਅਦਾਰੇ ਨੂੰ ਇਕ ਲੱਖ ਰੁਪਏ ਹਰ ਸਾਲ ਦਿੱਤੇ ਜਾਣਗੇ। ਇਸ ਫੈਲੋਸ਼ਿਪ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2018 ਹੈ।
ਅਪਲਾਈ ਕਰਨ ਲਈ ਲਿੰਕ http://www.b4s.in/pJ/JCB3 ਹੈ।
2. ਗੇਡਸ ਸਕਾਲਰਸ਼ਿਪ-2018: ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਪਲਾਨਿੰਗ ਅਤੇ ਆਰਕੀਟੈਕਚਰ ’ਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਕਰ ਰਹੇ ਵਿਦਿਆਰਥੀ 6 ਮਹੀਨੇ ਦੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਇਸ ਤਹਿਤ 20 ਤੋਂ 30 ਸਾਲ ਦੀ ਉਮਰ ਵਾਲੇ ਨੌਜਵਾਨ ਹੀ ਅਪਲਾਈ ਕਰਨ ਦੇ ਯੋਗ ਹਨ, ਜੋ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋਣ। ਅਭਿਆਸੀ ਪੇਸ਼ੇਵਰ ਨੌਜਵਾਨ ਵੀ ਸਕਾਲਰਸ਼ਿਪ ਲਈ ਅਪਲਾਈ ਕਰਨ ਦੇ ਯੋਗ ਹਨ। ਇਸ ਸਕਾਲਰਸ਼ਿਪ ਲਈ ਚਾਹਵਾਨ ਉਮੀਦਵਾਰ ਆਨਲਾਈਨ ਤੋਂ ਇਲਾਵਾ ਡਾਰ ਰਾਹੀਂ ਵੀ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਪਤਾ ਹੈ- ਹੈੱਡ ਆਫਿਸ ਸੰਸਕ੍ਰਿਤੀ ਫਾਊਂਡੇਸ਼ਨ ਸੀ-11, ਕੁਤੁਬ ਇੰਸਟੀਚਿਊਸ਼ਨਲ ਏਰੀਆ, ਨਵੀਂ ਦਿੱਲੀ-110016, ਇਸ ਸਕਾਲਰਸ਼ਿਪ ਤਹਿਤ 45,000 ਰੁਪਏ ਦੀ ਰਾਸ਼ੀ ਦੋ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਸਕਾਲਰਸ਼ਿਪ ਦੇ ਸ਼ੁਰੂ ਵਿਚ ਅਤੇ ਦੂਜੀ ਕਿਸ਼ਤ ਪ੍ਰਾਜੈਕਟ ਪੂਰਾ ਹੋਣ ’ਤੇ ਦਿੱਤੀ ਜਾਵੇਗੀ। ਇਸ ਵਜ਼ੀਫ਼ੇ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2018 ਹੈ।
ਅਪਲਾਈ ਕਰਨ ਲਈ ਲਿੰਕ http://www.b4s.in/PJ/GS29 ਹੈ।
3. ਸਰਬ ਆਯੁਰਵੈਦਿਕ ਬਾਇਓਲੋਜੀ ਪ੍ਰੋਗਰਾਮ-2018: ਮਾਨਤਾ ਪ੍ਰਾਪਤ ਸੰਸਥਾ ਵਿਚ ਅਕਾਦਮਿਕ ਜਾਂ ਰਿਸਰਚ ਪੁਜ਼ੀਸ਼ਨ ’ਤੇ ਕੰਮ ਕਰ ਰਹੇ ਉਮੀਦਵਾਰ, ਜੋ ਸਾਇੰਸ ਤੇ ਇੰਜਨੀਅਰਿੰਗ ਖੋਜ ਬੋਰਡ ਦੇ ਇਸ ਪ੍ਰੋਗਰਾਮ ਵਿਚ ਖ਼ੁਦ ਜਾਂ ਸਾਂਝੇ ਤੌਰ ’ਤੇ ਹਿੱਸਾ ਲੈਣ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਇਸ ਤਹਿਤ ਉਮੀਦਵਾਰਾਂ ਨੂੰ ਆਯੁਰਵੈਦਿਕ ਬਾਇਓਲੋਜੀ ਦੇ ਖੇਤਰ ਵਿਚ ਖੋਜ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਮਾਨਤਾ ਪ੍ਰਾਪਤ ਸੰਸਥਾ ਵਿਚ ਰੈਗੂਲਰ ਅਕਾਦਮਿਕ ਜਾਂ ਰਿਸਰਚ ਪੁਜ਼ੀਸ਼ਨ ’ਤੇ ਕੰਮ ਕਰ ਰਹੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ। ਇਸ ਤਹਿਤ ਰਿਸਰਚ ਪ੍ਰਸਤਾਵ ਲਈ ਫੰਡ ਦਿੱਤਾ ਜਾਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2018 ਹੈ।
ਅਪਲਾਈ ਕਰਨ ਲਈ ਲਿੰਕ http://www.b4s.in/PT/SAB1 ਹੈ।
4. ਮਾਧੋਬੀ ਚੈਟਰਜੀ ਮੈਮੋਰੀਅਲ ਫੈਲੋਸ਼ਿਪ 2018-19: ਨੌਜਵਾਨ ਕਲਾਕਾਰਾਂ ਕੋਲੋਂ ਭਾਰਤੀ ਸ਼ਾਸਤਰੀ ਸੰਗੀਤ ਅਤੇ ਨ੍ਰਿਤ ਵਿਚ ਉਨ੍ਹਾਂ ਦੀ ਬਿਹਤਰੀਨ ਸਮਰੱਥਾ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ 10 ਮਹੀਨੇ ਦੀ ਫੈਲੋਸ਼ਿਪ ਹੈ, ਜਿਸ ਵਿਚ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਪ੍ਰਾਪਤ ਹੋਵੇਗਾ। ਸ਼ਾਸਤਰੀ ਸੰਗੀਤ (ਆਵਾਜ਼ ਅਤੇ ਯੰਤਰ) ਜਾਂ ਕਿਸੇ ਵੀ ਸ਼ੈਲੀ ਵਿਚ ਨ੍ਰਿਤ ਦੇ ਜਾਣਕਾਰ, ਜਿਨ੍ਹਾਂ ਨੇ ਕੁਝ ਸਾਲਾਂ ਦੀ ਰਸਮੀ ਸਿਖਲਾਈ ਪ੍ਰਾਪਤ ਕੀਤੀ ਹੋਵੇ ਅਤੇ 2-3 ਮੰਚ ਪੇਸ਼ਕਾਰੀਆਂ ਦਿੱਤੀਆਂ ਹੋਣ, ਉਹ ਅਪਲਾਈ ਕਰਨ ਦੇ ਯੋਗ ਹਨ। ਇਸ ਫੈਲੋਸ਼ਿਪ ਲਈ ਚਾਹਵਾਨ ਉਮੀਦਵਾਰ ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਵੀ ਅਪਲਾਈ ਕਰ ਸਕਦੇ ਹਨ। ਪਤਾ ਹੈ- ਹੈੱਡ ਆਫਿਸ, ਸੰਸਕ੍ਰਿਤੀ ਫਾਊਂਡੇਸ਼ਨ ਸੀ-11, ਕੁਤੁਬ ਇੰਸਟੀਚਿਊਸ਼ਨਲ ਏਰੀਆ, ਨਵੀਂ ਦਿੱਲੀ-110016, ਇਸ ਤਹਿਤ ਉਮੀਦਵਾਰ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਦੋ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਇਸ ਫੈਲੋਸ਼ਿਪ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2018 ਹੈ।
ਅਪਲਾਈ ਕਰਨ ਲਈ ਲਿੰਕ http://www.b4s.in/PT/MCM13 ਹੈ।
www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.