ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 19 - 2018

1. ਫਰੈਂਚ ਅਕੈਡਮਿਕ ਕੋਆਪਰੇਸ਼ਨ ਐਂਡ ਐਕਸੀਲੈਂਸ ਸਕਾਲਰਸ਼ਿਪ 2019, ਫਰਾਂਸ: ਬਿਜ਼ਨਸ ਇੰਜਨੀਅਰਿੰਗ, ਆਈਟੀ ਅਤੇ ਵਾਈਨ ਇੰਡਸਟਰੀ ਮੈਨੇਜਮੈਂਟ ਵਿਚ ਮਾਸਟਰਜ਼, ਮੈਨੇਜਮੈਂਟ ਐਂਡ ਇੰਟਰਪ੍ਰਨੀਓਰਸ਼ਿਪ, ਇੰਟਰਨੈਸ਼ਨਲ ਲਗਜ਼ਰੀ ਮੈਨੇਜਮੈਂਟ ਵਰਗੇ ਵਿਸ਼ਿਆਂ ਵਿਚ ਫਰਾਂਸ ਤੋਂ ਐੱਮਬੀਏ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਸਿਰਫ਼ ਭਾਰਤੀ ਨਾਗਰਿਕਤਾ ਵਾਲੇ ਵਿਦਿਆਰਥੀ, ਜਿਨ੍ਹਾਂ ਨੇ ਗ੍ਰੈਜੂਏਸ਼ਨ ਤੋਂ ਇਲਾਵਾ 10ਵੀਂ ਅਤੇ 12ਵੀਂ ਵਿਚ ਵੀ ਘੱਟੋ-ਘੱਟ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ, ਉਹ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਕੋਲ ਅੰਗਰੇਜ਼ੀ, ਫਰੈਂਚ ਜਾਂ ਕਿਸੇ ਹੋਰ ਯੂਰੋਪੀ ਭਾਸ਼ਾ ਵਿਚ ਮੁਹਾਰਤ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਵਿਦਿਆਰਥੀ ਨੂੰ ਟਿਊਸ਼ਨ ਫੀਸ ਵਿਚ ਵੱਧ ਤੋਂ ਵੱਧ 5,000 ਯੂਰੋ ਕਰ ਦੀ ਛੋਟ ਦਿੱਤੀ ਜਾਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 28 ਫਰਵਰੀ ਹੈ। ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕhttp://www.b4s.in/PT/FAC1 ਹੈ।
2. ਟਾਟਾ ਮੈਮੋਰੀਅਲ ਸੈਂਟਰ ਐੱਸਟੀਆਰਈਸੀ ਜੂਨੀਅਰ ਰਿਸਰਚ ਫੈਲੋਸ਼ਿਪ- 2019: ਐੱਮਐੱਸਸੀ, ਐੱਮਵੀਐੱਸਸੀ, ਐੱਮ-ਫਾਰਮਾ ਆਦਿ ਨਾਲ ਪੋਸਟ ਗ੍ਰੈਜੂਏਸ਼ਨ ਕਰ ਚੁੱਕੇ ਵਿਦਿਆਰਥੀ, ਜੋ ਲਾਈਫ ਸਾਇੰਸ ਦੇ ਖੇਤਰ ਵਿਚ ਪੀਐੱਚ.ਡੀ ਕਰਨ ਦੇ ਚਾਹਵਾਨ ਹੋਣ, ਉਹ ਟਾਟਾ ਮੈਮੋਰੀਅਲ ਸੈਂਟਰ ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਉਕਤ ਖੇਤਰ ਵਿਚ 50 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਅੰਕਾਂ ਨਾਲ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ। ਇਸ ਤਹਿਤ 25 ਹਜ਼ਾਰ ਰੁਪਏ ਦਾ ਮਹੀਨੇਵਾਰ ਭੱਤਾ ਅਤੇ ਹੋਰ ਲਾਭ ਪ੍ਰਾਪਤ ਹੋਣਗੇ। ਅਪਲਾਈ ਕਰਨ ਦੀ ਆਖ਼ਰੀ ਤਰੀਕ 24 ਦਸੰਬਰ ਹੈ। ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/PT/TMC1ਹੈ।
3. ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ ਫੈਲੋਸ਼ਿਪ-2018: ਸਾਇੰਸ ਅਤੇ ਹਿਊਮੈਨਿਟੀਜ਼ ਸਮੇਤ ਸਾਰੇ ਵਿਸ਼ਿਆਂ ਦੇ ਸਕਾਲਰਜ਼ (ਰਾਈਟਰ, ਆਰਟਿਸਟ, ਜਰਨਲਿਸਟ ਤੇ ਸਿਵਿਲ ਸੇਵਾ ਸਮੇਤ) ਜੋ ਬੇਹੱਦ ਤਕਨੀਕੀ ਅਤੇ ਮੁਸ਼ਕਿਲ ਵਿਸ਼ਿਆਂ ਨਾਲ ਸਬੰਧ ਪ੍ਰਾਜੈਕਟ ’ਤੇ ਕੰਮ ਕਰਨ ਦੇ ਚਾਹਵਾਨ ਹੋਣ, ਉਹ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਕਤ ਯੋਗਤਾ ਪ੍ਰਾਪਤ ਭਾਰਤੀ ਉਮੀਦਵਾਰ, ਜੋ ਬੇਹੱਦ ਤਕਨੀਕੀ ਅਤੇ ਮੁਸ਼ਕਿਲ ਪ੍ਰਾਜੈਕਟ ’ਤੇ ਕੰਮ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਇਸ ਤਹਿਤ ਇਕ ਲੱਖ ਰੁਪਏ ਦਾ ਮਹੀਨਾਵਾਰ ਭੱਤਾ ਦੋ ਸਾਲਾਂ ਤਕ ਅਤੇ ਹੋਰ ਖ਼ਰਚਿਆਂ ਲਈ 75 ਹਜ਼ਾਰ ਰੁਪੇ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 31 ਦਸੰਬਰ ਹੈ। ਚਾਹਵਾਨ ਵਿਦਿਆਰਤੀ ਨੂੰ ਡਾਕ ਜ਼ਰੀਏ ਅਪਲਾਈ ਕਰਨਾ ਪਵੇਗਾ। ਪਤਾ ਹੈ-ਸੈਕਟਰੀ, ਜਵਾਹਰ ਲਾਲ ਨਹਿਰੂ ਮੈਮੋਰੀਅਲ ਫੰਡ, ਕਿਸ਼ੋਰ ਮੂਰਤੀ ਹਾਊਸ, ਨਵੀਂ ਦਿੱਲੀ-110001,
ਅਪਲਾਈ ਕਰਨ ਲਈ ਲਿੰਕ http://www.b4s.in/PT/JNM10 ਹੈ।
4. ਜੇ. ਐੱਨ ਟਾਟਾ ਐਂਡੋਵਮੈਂਟ ਫਾਰ ਹਾਇਰ ਐਜੂਕੇਸ਼ਨ ਆਫ ਇੰਡੀਅਨਜ਼: ਗ੍ਰੈਜੂਏਸ਼ਨ ਕਰ ਚੁੱਕੇ ਭਾਰਤੀ ਉਮੀਦਵਾਰ, ਜੋ ਕਿਸੇ ਵੀ ਸਟ੍ਰੀਮ ਵਿਚ ਪੋਸਟ ਗ੍ਰੈਜੂਏਸ਼ਨ, ਪੀਐੱਚ.ਡੀ ਜਾਂ ਫਿਰ ਡਾਕਟੋਰਲ ਡਿਗਰੀ ਕਰਨ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਆਪਣੀ ਉੱਚ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਸਾਰੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਪਿਛਲੀ ਕਲਾਸ ਵਿਚ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਬਿਹਤਰੀਨ ਵਿਦਿਅਕ ਰਿਕਾਰਡ ਅਤੇ ਹੋਰ ਪ੍ਰਾਪਤੀਆਂ ਵਾਲੇ ਕਿਸੇ ਵੀ ਸਟ੍ਰੀਮ ’ਚ ਗ੍ਰੈਜੂਏਸ਼ਨ ਕਰ ਚੁੱਕੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਇਸ ਤੋਂ ਇਲਾਵਾ 45 ਸਾਲ ਤੱਕ ਦੀ ਉਮਰ ਵਾਲੇ ਉਮੀਦਵਾਰ, ਜਿਨ੍ਹਾਂ ਕੋਲ ਖੋਜ ਦੇ ਖੇਤਰ ਵਿਚ ਕੰਮ ਦਾ ਤਜਰਬਾ ਹੋਵੇ, ਖੋਜ ਦੇ ਖੇਤਰ ਵਿਚ ਟ੍ਰੇਨਿੰਗ ਲੈ ਰਹੇ ਹੋਣ ਜਾਂ ਫਿਰ ਖੋਜ ਖੇਤਰ ਦੇ ਮਾਹਿਰ ਹੋਣ, ਉਹ ਅਪਲਾਈ ਕਰ ਸਕਦੇ ਹਨ। ਉਮੀਦਵਾਰ ਨੂੰ 1,00,000 ਤੋਂ ਲੈ ਕੇ 10,00,000 (ਦੱਸ ਲੱਖ) ਰੁਪਏ ਤੱਕ ਦੀ ਰਕਮ ਲੋਨ ਵਜੋਂ ਪ੍ਰਾਪਤ ਹੋਵੇਗੀ। ਇਸ ਤਹਿਤ 7,50,000 ਰੁਪਏ ਤੱਕ ਦੀ ਇਨਾਮੀ ਸਕਾਲਰਸ਼ਿਪ ਅਤੇ 50,000 ਰੁਪਏ ਤੱਕ ਦਾ ਯਾਤਰਾ ਖ਼ਰਚਾ ਵੀ ਪ੍ਰਾਪਤ ਹੋ ਸਕਦਾ ਹੈ। ਅਪਲਾਈ ਕਰਨ ਦੀ ਆਖ਼ਰੀ ਤਰੀਕ 11 ਮਾਰਚ ਦੁਪਹਿਰ 12 ਵਜੇ ਤੱਕ ਹੈ। ਸਿਰਫ਼ ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/PT/JNT5

 www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.