ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 12 - 2018

1. ਸਾਈਬਰ ਸ਼ਿਕਸ਼ਾ ਸਕਿੱਲ ਸਕਾਲਰਸ਼ਿਪ 2018-19: ਉਹ ਭਾਰਤੀ ਵਿਦਿਆਰਥਣਾਂ, ਜਿਨ੍ਹਾਂ ਨੇ ਬੀਈ (ਸਾਰੀਆਂ ਸਟ੍ਰੀਮਜ਼), ਐੱਮਸੀਏ ਜਾਂ ਐੱਮਐੱਸਸੀ (ਕੰਪਿਊਟਰ ਸਾਇੰਸ/ਆਈਟੀ) ਜਾਂ ਐੱਮਟੈੱਕ ਕੀਤੀ ਹੋਵੇ, ਉਨ੍ਹਾਂ ਨੂੰ ਸਾਈਬਰ ਸਕਿਉਰਿਟੀ ਦੇ ਖੇਤਰ ਵਿਚ 4 ਮਹੀਨੇ ਦੇ ਮੁਫ਼ਤ ਟ੍ਰੇਨਿੰਗ ਪ੍ਰੋਗਰਾਮ ਦੁਆਰਾ ਤਕਨੀਕੀ ਮੁਹਾਰਤ ਦੇਣ ਦੇ ਉਦੇਸ਼ ਨਾਲ ਮਾਈਕ੍ਰੋਸਾਫਟ ਅਤੇ ਡਾਟਾ ਸਕਿਉਰਿਟੀ ਕੌਂਸਲ ਵੱਲੋਂ ਉਕਤ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਕਾਲਰਸ਼ਿਪ ਲਈ ਯੂਪੀ ਦੇ ਨੋਇਡਾ ਤੇ ਪੰਜਾਬ ਦੇ ਮੁਹਾਲੀ ਸਥਿਤ ਸਾਈਬਰ ਸਿੱਖਿਆ ਸੈਂਟਰਾਂ ਵਿਚ ਲਿਖਤੀ ਪ੍ਰੀਖਿਆ ਰਾਹੀਂ ਯੋਗ ਉਮੀਦਵਾਰਾਂ ਨੂੰ ਅੰਤਿਮ ਰੂਪ ਵਿਚ ਚੁਣਿਆ ਜਾਵੇਗਾ। ਸਿਰਫ਼ ਮਹਿਲਾ ਉਮੀਦਵਾਰ, ਜਿਨ੍ਹਾਂ ਦੀ ਉਮਰ 21 ਤੋਂ 26 ਸਾਲ ਦੇ ਦਰਮਿਆਨ ਹੋਵੇ ਅਤੇ ਉਨ੍ਹਾਂ ਦੀ ਪਰਿਵਾਰਕ ਆਮਦਨ 7 ਲੱਖ ਰੁਪਏ ਸਾਲਾਨਾ ਤੋਂ ਘੱਟ ਹੋਵੇ, ਅਪਲਾਈ ਕਰਨ ਦੇ ਯੋਗ ਹਨ। ਟ੍ਰੇਨਿੰਗ ਲਈ ਵਿੱਤੀ ਸਹਾਇਤਾ, ਪਲੇਸਮੈਂਟ ਤੇ ਸਾਈਬਰ ਸਕਿਉਰਿਟੀ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 25 ਦਸੰਬਰ 2018 ਹੈ। ਉਮੀਦਵਾਰ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/PT/CSS22
2. ਐੱਫਆਈਟੀਐੱਮ-ਆਯੂਸ਼ ਰਿਸਰਚ ਫੈਲੋਸ਼ਿਪ ਸਕੀਮ 2018-19: ਪੀਐੱਚ.ਡੀ ਕਰ ਚੁੱਕੇ ਅਤੇ ਪੀਐੱਚ.ਡੀ ਕਰ ਰਹੇ ਖੋਜਾਰਥੀ, ਜੋ ਇਕ ਸਾਲਾ ਪੋਸਟ ਡਾਕਟੋਰਲ ਅਤੇ ਦੋ ਸਾਲਾ ਡਾਕਟੋਰਲ ਫੈਲੋਸ਼ਿਪ ਪ੍ਰਾਪਤ ਕਰ ਕੇ ਭਾਰਤੀ ਰਵਾਇਤੀ ਇਲਾਜ (ਆਈਟੀਐੱਮ) ਸਿਹਤ ਪ੍ਰਣਾਲੀਆਂ ਦੇ ਵਿੱਤੀ, ਸਮਾਜਿਕ, ਰਾਜਨੀਤਿਕ-ਆਰਥਿਕ, ਵਪਾਰ, ਪ੍ਰਬੰਧਨ ਤੇ ਡਿਜੀਟਲ/ਸੂਚਨਾ ਤਕਨੀਕ ਨਾਲ ਸਬੰਧਤ ਪਹਿਲੂਆਂ ਉੱਪਰ ਖੋਜ ਕਰਨ ਦੇ ਚਾਹਵਾਨ ਹੋਣ, ਉਹ ਅਪਲਾਈ ਕਰ ਸਕਦੇ ਹਨ। ਡਾਕਟੋਰਲ ਫੈਲੋਸ਼ਿਪ ਲਈ ਵਿਦਿਆਰਥੀ ਯੂਜੀਸੀ ਤੋਂ ਮਾਨਤਾ ਪ੍ਰਾਪਤ ਕਿਸੇ ਵੀ ਯੂਨੀਵਰਸਿਟੀ ਜਾਂ ਸੰਸਥਾ ਤੋਂ ਕੁੱਲਵਕਤੀ ਪੀਐੱਚ.ਡੀ ਕਰ ਰਿਹਾ ਹੋਵੇ ਅਤੇ ਉਸ ਦੀ ਉਮਰ 28 ਸਾਲ ਤੋਂ ਜ਼ਿਆਦਾ ਨਾ ਹੋਵੇ। ਪੋਸਟ ਡਾਕਟੋਰਲ ਫੈਲੋਸ਼ਿਪ ਲਈ ਪੀਐੱਚ.ਡੀ ਕਰ ਚੁੱਕੇ ਉਮੀਦਵਾਰ, ਜਿਨ੍ਹਾਂ ਦੀ ਉਮਰ 35 ਸਾਲ ਤੋਂ ਜ਼ਿਆਦਾ ਨਾ ਹੋਵੇ, ਅਪਲਾਈ ਕਰ ਸਕਦੇ ਹਨ (ਐੱਸਸੀ, ਐੱਸਟੀ, ਓਬੀਸੀ, ਵਿਸ਼ੇਸ਼ ਚੁਣੌਤੀਆਂ ਵਾਲੇ ਉਮੀਦਵਾਰ ਅਤੇ ਮਹਿਲਾਵਾਂ ਨੂੰ ਉਮਰ ਵਿਚ 5 ਸਾਲ ਤੱਕ ਦੀ ਛੋਟ ਮਿਲੇਗੀ)। ਇਸ ਤਹਿਤ 5 ਲੱਖ ਰੁਪਏ ਹਰ ਸਾਲ ਡਾਕਟੋਰਲ ਫੈਲੋਸ਼ਿਪ ਲਈ ਅਤੇ 7.5 ਲੱਖ ਰੁਪਏ ਹਰ ਸਾਲ ਪੋਸਟ ਡਾਕਟੋਰਲ ਫੈਲੋਸ਼ਿਪ ਲਈ ਪ੍ਰਾਪਤ ਹੋਣਗੇ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਦਸੰਬਰ 2018 ਹੈ। ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/PT/F-A1 ਹੈ।
3. ਦਿ ਕਪਿਲਾ ਐਂਡ ਨਿਰਮਲ ਹਿੰਗੋਰਾਨੀ ਫਾਊਂਡੇਸ਼ਨ ਸਕਾਰਸ਼ਿਪ ਪ੍ਰੋਗਰਾਮ-2019: ਸਾਰੇ ਭਾਰਤੀ ਨੌਜਵਾਨ ਵਕੀਲ, ਜੋ 8 ਹਫ਼ਤੇ ਲਈ ਯੂਕੇ ਬੈਰਿਸਟਰ ਚੈਂਬਰ ਆਫ ਲੰਡਨ ਵਿਚ ਰਹਿ ਕੇ ਕਾਨੂੰਨੀ ਕਾਰਜ ਪ੍ਰਣਾਲੀ ਬਾਰੇ ਤਜਰਬਾ ਹਾਸਲ ਕਰਨ ਦੇ ਚਾਹਵਾਨ ਹੋਣ, ਉਹ ਅਪਲਾਈ ਕਰ ਸਕਦੇ ਹਨ। ਉਮੀਦਵਾਰ ਭਾਰਤ ਵਿਚ ਕਾਨੂੰਨ ਦੀ ਪ੍ਰੈਕਟਿਸ ਕਰ ਰਿਹਾ ਹੋਵੇ ਤੇ ਉਸ ਨੂੰ ਅਪਲਾਈ ਕਰਨ ਦੀ ਤਰੀਕ ਤੱਕ ਘੱਟੋ-ਘੱਟ 7 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਤਹਿਤ ਰੱਖ ਰਖਾਓ ਅਤੇ ਰਿਹਾਇਸ਼ ਲਈ ਖ਼ਰਚਾ ਪ੍ਰਾਪਤ ਹੋਵੇਗਾ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਦਸੰਬਰ 2018 ਹੈ। ਚਾਹਵਾਨ ਉਮਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/PT/K&N1 ਹੈ।
4. ਨਰਚਰ ਮੈਰਿਟ ਕਮ ਮੀਨਜ਼ ਸਕਾਲਰਸ਼ਿਪ-2018: ਕਿਸੇ ਵੀ ਸਟ੍ਰੀਮ ਵਿਚ ਗ੍ਰੈਜੂਏਸ਼ਨ ਕਰ ਰਹੇ ਕਿਸੇ ਵੀ ਸਾਲ ਦੇ ਹੋਣਹਾਰ ਵਿਦਿਆਰਥੀ, ਜੋ ਸਿੱਖਿਆ ਪ੍ਰਾਪਤ ਕਰਨ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋਣ, ਅਜਿਹੇ ਹੋਣਹਾਰ ਵਿਦਿਆਰਤੀਆਂ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਨਰਚਰ ਸਕਾਲਰਸ਼ਿਪ ਦੁਆਰਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਹ ਭਾਰਤੀ ਵਿਦਿਆਰਥੀ, ਜਿਨ੍ਹਾਂ ਨੇ ਪਿਛਲੀ ਕਲਾਸ ਵਿਚ 75 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹੋਣ ਅਤੇ ਪਰਿਵਾਰਕ ਆਮਦਨ ਸਾਰੇ ਵਸੀਲਿਆਂ ਨੂੰ ਮਿਲਾ ਕੇ 2 ਲੱਖ ਰੁਪਏ ਤੋਂ ਘੱਟ ਹੋਵੇ, ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਨੂੰ ਉਸ ਦੀਆਂ ਸਾਰੀਆਂ ਵਿਦਿਅਕ ਲੋੜਾਂ ਦੇ ਆਧਾਰ ’ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2018 ਹੈ। ਇਸ ਸਕਾਲਰਸ਼ਿਪ ਲਈ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕhttp://www.b4s.in/PT/K&N1 ਹੈ।
5. ਮੈਕਵੇਰੀ ਯੂਨੀਵਰਸਿਟੀ ਇੰਡੀਆ ਸਕਾਲਰਸ਼ਿਪ- 2018: ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ ਸਿਡਨੀ ਸਥਿਤ ਮੈਕਵੇਰੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਵੱਖ-ਵੱਖ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਉੱਚ ਸਿੱਖਿਆ ਵਾਸਤੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਹ ਭਾਰਤੀ ਵਿਦਿਆਰਥੀ, ਜਿਨ੍ਹਾਂ ਕੋਲ ਉਕਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਲਈ ਮਨਜ਼ੂਰੀ ਪੱਤਰ ਹੋਵੇ ਤੇ ਨਾਲ ਹੀ ਉਨ੍ਹਾਂ ਕੋਲ ਵਿਦਿਅਕ ਅਤੇ ਅੰਗਰੇਜ਼ੀ ਭਾਸ਼ਾ ਦੀ ਲੋੜੀਂਦੀ ਯੋਗਤਾ ਵੀ ਹੋਵੇ। ਡਿਗਰੀ ਪ੍ਰੋਗਰਾਮ ਦੌਰਾਨ 10,000 ਆਸਟਰੇਲਿਆਈ ਡਾਲਰ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ। ਅਪਲਾਈ ਕਰਨ ਦੀ ਆਖ਼ਰੀ ਤਰੀਕ 21 ਦਸੰਬਰ 2018 ਹੈ। ਸਕਾਲਰਸ਼ਿਪ ਲਈ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/PT/MU12 ਹੈ।
www.buddy4study.com ਦੇ ਸਹਿਯੋਗ ਨਾਲ


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.